28-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-04-2026

ਸੜੋਆ ਬਲਾਕ ਸੰਮਤੀ 'ਤੇ ਕਾਂਗਰਸ ਦਾ ਕਬਜ਼ਾ

Ad Position 21
No active advertisement
ਅਜੀਤ ਡੈਸਕ 03-04-2026
ਸੜੋਆ/ਮਜਾਰੀ/ਸਾਹਿਬਾ, 2 ਅਪ੍ਰੈਲ (ਹਰਮੇਲ ਸਹੂੰਗੜਾ, ਨਿਰਮਲਜੀਤ ਸਿੰਘ ਚਾਹਲ)-ਬਲਾਕ ਸੰਮਤੀ ਸੜੋਆ ਦੇ ਚੇਅਰਮੈਨ ਦੀ ਚੋਣ ਅਖੀਰ ਅਮਨ ਅਮਾਨ ਨਾਲ ਸਿਰੇ ਚੜ੍ਹ ਹੀ ਗਈ | ਬਲਾਕ ਬਲਾਚੌਰ ਤੋਂ ਬਾਅਦ ਹੁਣ ਬਲਾਕ ਸੰਮਤੀ ਸੜੋਆ 'ਤੇ ਵੀ ਕਾਂਗਰਸ ਪਾਰਟੀ ਨੇ ਆਪਣਾ ਚੇਅਰਮੈਨ ਬਣਾ ਕੇ ਕਬਜਾ ਕਰ ਲਿਆ ਹੈ | ਪੁਲਿਸ ਪ੍ਰਸ਼ਾਸਨ ਸਰਬਜੀਤ ਸਿੰਘ ਬਾਹੀਆ ਐੱਸ. ਪੀ. ਡੀ. ਨਵਾਂਸ਼ਹਿਰ, ਹਿੰਮਤ ਮਲਹੋਤਰਾ ਡੀ. ਐੱਸ. ਪੀ. ਬਲਾਚੌਰ ਵਲੋਂ ਸੁਰੱਖਿਆ ਦੇ ਕੀਤੇ ਕਰੜੇ ਪ੍ਰਬੰਧਾਂ ਹੇਠ ਸਿਵਲ ਪ੍ਰਸ਼ਾਸ਼ਨ ਵਲੋਂ ਚੋਣ ਕਰਵਾਈ ਗਈ | ਬਲਾਕ ਸੰਮਤੀ ਦੇ ਚੁਣੇ ਹੋਏ 15 ਮੈਂਬਰਾਂ ਵਿਚੋਂ 13 ਮੈਂਬਰ ਹਾਜਰ ਹੋਏ, ਜਿਸ ਵਿਚ ਕਾਂਗਰਸ ਦੇ 7 ਅਤੇ ਬਸਪਾ ਦੇ ਇਕ ਉਮੀਦਵਾਰ ਵਲੋਂ ਹਮਾਇਤ ਦੇਣ ਨਾਲ ਕਾਂਗਰਸ ਦੇ ਅੱਠ ਮੈਂਬਰ ਹੋ ਗਏ ਤੇ ਆਮ ਆਦਮੀ ਪਾਰਟੀ ਦੇ ਸਾਰੇ 5 ਮੈਂਬਰ ਹਾਜ਼ਰ ਸਨ ਤੇ ਸ਼੍ਰੋਮਣੀ ਅਕਾਲੀ ਦਲ ਦੇ ਦੋਵੇਂ ਮੈਂਬਰ ਗੈਰ ਹਾਜਰ ਰਹੇ | ਅਖੀਰ ਕਾਂਗਰਸ ਪਾਰਟੀ ਦੇ ਕਿਰਨਦੀਪ ਕੌਰ ਚੇਅਰਮੈਨ ਅਤੇ ਬਲਵੀਰ ਚੰਦ ਵਾਈਸ ਚੇਅਰਮੈਨ ਚੁਣੇ ਗਏ | ਕਾਂਗਰਸ ਪਾਰਟੀ ਦੇ ਵੱਡੀ ਗਿਣਤੀ 'ਚ ਪਹੁੰਚੇ ਹੋਏ ਸਮਰਥਕਾਂ ਵਲੋਂ ਕਾਂਗਰਸ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਅਜੇ ਮੰਗੂਪੁਰ ਵਲੋਂ ਕੀਤੀ ਮਿਹਨਤ 'ਤੇ ਵਧਾਈ ਦਿੱਤੀ ਗਈ ਤੇ ਚੇਅਰਮੈਨ, ਵਾਈਸ ਚੇਅਰਮੈਨ ਤੇ ਬਾਕੀ ਮੈਂਬਰਾਂ ਦਾ ਹਾਰ ਪਾ ਕੇ ਸਨਮਾਨ ਕੀਤਾ ਗਿਆ | ਇਸ ਮੌਕੇ ਚੇਅਰਮੈਨ ਹਰਜੀਤ ਸਿੰਘ ਜਾਡਲੀ, ਚੇਅਰਮੈਨ ਨਾਨਕ ਸਿੰਘ ਜੰਡੀ, ਰਜਿੰਦਰ ਸਿੰਘ ਛਿੰਦੀ, ਹਰਭਜਨ ਸਿੰਘ ਜਾਡਲੀ, ਨਰੇਸ਼ ਕੁਮਾਰ, ਤਿਲਕ ਰਾਜ ਸੂਦ, ਧਰਮਪਾਲ, ਤਰਸੇਮ ਚੰਨਿਆਣੀ, ਗੁਰਬਿੰਦਰ ਤੇ ਨਿੰਦਰਪਾਲ ਦੋਵੇਂ ਸੜੋਆ, ਜਤਿੰਦਰ ਸਿੰਘ ਦਿਆਲਾਂ, ਸੋਹਣ ਸਿੰਘ ਖੰਡੂਪੁਰ, ਬਲਦੇਵ ਬੂੰਗੜੀ, ਮਨਦੀਪ ਸਿੰਘ ਦੌਲਤਪੁਰ, ਸੁਭਾਸ਼, ਸੰਜੀਵ ਚੌਧਰੀ, ਮੋਹਣ ਲਾਲ ਖਰੌੜ, ਲਾਲ ਬਹਾਦਰ ਗਾਂਧੀ, ਗੁਰਦੇਵ ਸਿੰਘ ਸ਼ੇਤਰਾ ਕੌਲਗੜ੍ਹ, ਸੁਖਵਿੰਦਰ ਰੱਕੜ, ਕੁਲਵਿੰਦਰ ਮੰਡ, ਹੇਮਰਾਜ ਕਾਕੂ, ਸ਼ਾਮ ਲਾਲ, ਪਰਮਜੀਤ ਸਿੰਘ ਮਜਾਰੀ, ਰਣਜੀਤ ਸਿੰਘ ਮਜਾਰੀ ਆਦਿ ਹਾਜਰ ਸਨ |
Ad Position 22
No active advertisement
ਪਿਛਲੀ ਖ਼ਬਰ ਦੋਆਬਾ ਗਰੁੱਪ ਆਫ਼ ਕਾਲਜਿਜ਼ ਰਾਹੋਂ ਦੇ ਵਿਦਿਆਰਥੀਆਂ ਵਲੋਂ ਸ਼ਾਨਦਾਰ ਪ੍ਰਦਰਸ਼ਨ ਅਗਲੀ ਖ਼ਬਰ ਪੰਜਾਬ ਦੇ ਲੋਕ ਸ਼ੋ੍ਰਮਣੀ ਅਕਾਲੀ ਦਲ ਦੀ ਸਰਕਾਰ ਬਣਾਉਣ ਲਈ ਉਤਾਵਲੇ- ਲਾਦੀਆਂ
Ad Position 24