ਰਾਹੋਂ, 2 ਅਪ੍ਰੈਲ (ਉਂਕਾਰ ਸਿੰਘ ਰਾਠੋਰ)-ਪੰਜਾਬ ਟੈਕਨੀਕਲ ਯੂਨੀਵਰਸਿਟੀ ਵਲੋਂ ਦਸੰਬਰ 2025 ਦੀਆਂ ਅਕਾਦਮਿਕ ਪ੍ਰੀਖਿਆਵਾਂ ਦੇ ਪਹਿਲੇ, ਤੀਜੇ ਅਤੇ ਪੰਜਵੇਂ ਸਮੈਸਟਰ ਦੇ ਨਤੀਜੇ ਘੋਸ਼ਿਤ ਕੀਤੇ ਗਏ ਹਨ | ਇਨ੍ਹਾਂ ਨਤੀਜਿਆਂ ਵਿਚ ਦੋਆਬਾ ਗਰੁੱਪ ਆਫ ਕਾਲਜਿਜ਼ ਰਾਹੋਂ ਦੇ ਵਿਦਿਆਰਥੀਆਂ ਨੇ ਬਹੁਤ ਹੀ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਕਾਲਜ ਦਾ ਨਾਂਅ ਰੌਸ਼ਨ ਕੀਤਾ | ਕਾਲਜ ਦੇ ਡਾਇਰੈਕਟਰ ਡਾ. ਰਾਜੇਸ਼ਵਰ ਸਿੰਘ ਨੇ ਦੱਸਿਆ ਕਿ ਬੀ.ਸੀ.ਏ. ਪੰਜਵੇਂ ਸਮੈਸਟਰ ਦੇ ਵਿਦਿਆਰਥੀਆਂ ਦੇ ਨਤੀਜੇ 'ਚ ਗੁਰਬਖਸ਼ ਕੌਰ ਨੇ 8.45 ਐੱਸ. ਜੀ. ਪੀ. ਏ. ਨਾਲ ਪਹਿਲਾ, ਖੇਲ ਕੁਮਾਰੀ ਨੇ 8.35 ਐੱਸ. ਜੀ. ਪੀ. ਏ. ਨਾਲ ਪਹਿਲਾ, ਪ੍ਰਭਜੋਤ ਕੌਰ ਨੇ 8.09 ਐਸ. ਜੀ. ਪੀ. ਏ ਨਾਲ ਦੂਜਾ, ਸੁਨੀਤਾ ਦੇਵੀ ਨੇ 8.04 ਐੱਸ. ਜੀ. ਪੀ. ਏ. ਨਾਲ ਤੀਜਾ ਸਥਾਨ ਪ੍ਰਾਪਤ ਕੀਤਾ | ਵਿਦਿਆਰਥੀਆਂ ਨੇ ਵੱਖ-ਵੱਖ ਵਿਸ਼ਿਆਂ ਵਿੱਚ ਸ਼ਾਨਦਾਰ ਅਕਾਦਮਿਕ ਪ੍ਰਦਰਸ਼ਨ ਕੀਤਾ ਅਤੇ ਪਿਛਲੇ ਸਾਲ ਦੇ ਮੁਕਾਬਲੇ ਕੁੱਲ ਪਾਸ ਪ੍ਰਤੀਸ਼ਤ ਵਿੱਚ ਮਹੱਤਵਪੂਰਨ ਵਾਧਾ ਦਰਜ ਕੀਤਾ ਗਿਆ | ਟਾਪਰਾਂ ਨੇ ਆਪਣੀ ਸਫਲਤਾ ਦਾ ਸਿਹਰਾ ਮਿਹਨਤ ਅਤੇ ਸੰਤੁਲਿਤ ਪੜ੍ਹਾਈ ਨੂੰ ਦਿੱਤਾ ਅਤੇ ਕਾਲਜ ਦੇ ਪਿ੍ੰਸੀਪਲ, ਡਾਇਰੈਕਟਰ ਅਤੇ ਅਧਿਆਪਕ ਵਰਗ ਦਾ ਧੰਨਵਾਦ ਕੀਤਾ | ਨਵਪ੍ਰੀਤ ਸਿੰਘ ਸੰਘਾ (ਟਰੱਸਟੀ), ਗੁਰਪ੍ਰੀਤ ਸਿੰਘ ਬਾਠ (ਟਰੱਸਟੀ), ਡਾ. ਖੁਸ਼ਨੀਤ ਕੌਰ ਬਾਠ (ਪਿ੍ੰਸੀਪਲ), ਡਾ. ਰਾਜੇਸ਼ਵਰ ਸਿੰਘ (ਡਾਇਰੈਕਟਰ) ਅਤੇ ਸਾਰੇ ਫੈਕਲਟੀ ਮੈਂਬਰਾਂ ਨੇ ਸਫਲ ਵਿਦਿਆਰਥੀਆਂ ਨੂੰ ਵਧਾਈ ਦਿੱਤੀ | ਟਾਪਰਾਂ ਨੇ ਅੱਗੇ ਦੀ ਪੜ੍ਹਾਈ ਜਾਰੀ ਰੱਖਣ ਤੇ ਆਪਣੇ-ਆਪਣੇ ਖੇਤਰਾਂ ਵਿਚ ਯੋਗਦਾਨ ਪਾਉਣ ਦੀ ਇੱਛਾ ਵੀ ਜ਼ਾਹਰ ਕੀਤੀ | ਇਸ ਮੌਕੇ ਇਰਵਿੰਦਰ ਕੌਰ, ਕਨੁਪਿ੍ਆ, ਸਰਬਜੀਤ ਕੌਰ, ਰਾਜ ਕਾਹਲੋਂ ਤੇ ਸੁਨੀਤਾ ਰਾਣੀ ਆਦਿ ਹਾਜ਼ਰ ਸਨ |