28-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-04-2026

ਸਵ. ਸੁਖਬੀਰ ਕੌਰ ਨੂੰ ਸ਼ਰਧਾਂਜਲੀਆਂ ਭੇਟ

Ad Position 21
No active advertisement
ਅਜੀਤ ਡੈਸਕ 03-04-2026
ਬੰਗਾ, 2 ਅਪ੍ਰੈਲ (ਸੁਰਿੰਦਰ ਸਿੰਘ ਕਰਮ ਲਧਾਣਾ)-ਫੁੱਟਬਾਲ ਅਕੈਡਮੀ ਮਾਹਿਲ ਗਹਿਲਾ ਦੇ ਖਿਡਾਰੀਆਂ ਨੇ ਆਪਣੇ ਫੁੱਟਬਾਲ ਕੋਚ ਸਰਬਜੀਤ ਮੰਗੂਵਾਲ ਦੀ ਅਗਵਾਈ ਵਿਚ ਖੇਡ ਮੈਦਾਨ 'ਚ ਖੇਡ ਅਭਿਆਸ ਸੈਸ਼ਨ ਦੌਰਾਨ ਪਿੰਡ ਮਾਹਿਲ ਗਹਿਲਾ ਦੇ ਉੱਘੇ ਫੁੱਟਬਾਲ ਖਿਡਾਰੀ ਰਘੁਵੀਰ ਸਿੰਘ ਕਾਲਾ ਦੀ ਜੀਵਨ ਸਾਥਣ ਬੀਬੀ ਸੁਖਬੀਰ ਕੌਰ ਨੂੰ ਭਾਵ ਭਿੰਨੀ ਸ਼ਰਧਾਂਜਲੀ ਅਰਪਿਤ ਕੀਤੀ | ਕੋਚ ਸਰਬਜੀਤ ਮੰਗੂਵਾਲ ਨੇ ਦੱਸਿਆ ਕਿ ਸਵ: ਬੀਬੀ ਸੁਖਵੀਰ ਕੌਰ ਪਿਛਲੇ ਪੰਜ-ਛੇ ਸਾਲ ਤੋਂ ਬੀਮਾਰੀ ਨਾਲ ਪੀੜਤ ਸਨ | ਜਿਸ ਦਾ ਇਲਾਜ ਕਰਾਉਣ ਲਈ ਕਾਲੇ ਨੇ ਪੂਰੀ ਵਾਹ ਲਾਈ ਲੇਕਿਨ ਠੀਕ ਨਹੀਂ ਹੋ ਸਕੀ | ਜੋ ਅਚਾਨਕ ਸਦੀਵੀ ਵਿਛੋੜਾ ਦੇ ਗਏ | ਸਾਰੇ ਇਲਾਕੇ ਦੇ ਖਿਡਾਰੀਆਂ ਨੇ ਕਾਲੇ ਨਾਲ ਦੁੱਖ ਪ੍ਰਗਟ ਕੀਤਾ ਤੇ ਮਾਹਿਲ ਗਹਿਲਾ ਫੁੱਟਬਾਲ ਅਕੈਡਮੀ ਨੇ ਆਪਣੇ ਟ੍ਰੇਨਿੰਗ ਸੈਸ਼ਨ ਤੋਂ ਪਹਿਲਾਂ ਦੋ ਮਿੰਟ ਦਾ ਮੌਨ ਰੱਖਿਆ | ਅਕੈਡਮੀ ਦੇ ਕੋਚ ਸਰਬਜੀਤ ਮੰਗੂਵਾਲ ਨੇ ਕਿਹਾ ਕਿ ਰਘੂਵੀਰ ਕਾਲੇ ਦੇ ਪਰਿਵਾਰ ਨੂੰ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ | ਅਸੀਂ ਸਾਰੇ ਖਿਡਾਰੀ ਹੀ ਪਰਿਵਾਰ ਦੇ ਦੁੱਖ ਵਿਚ ਸ਼ਾਮਿਲ ਹਾਂ | ਇਸ ਮੌਕੇ ਮਾਹਿਲ ਗਹਿਲਾ ਫੁੱਟਬਾਲ ਅਕੈਡਮੀ ਦੇ ਵਿਦੇਸ਼ ਰਹਿੰਦੇ ਮੈਂਬਰਜ਼ ਨੇ ਵੀ ਫੋਨ ਕਰਕੇ ਦੁੱਖ ਜ਼ਾਹਰ ਕੀਤਾ | ਇਸ ਮੌਕੇ ਅਕੈਡਮੀ ਦੇ ਪ੍ਰਧਾਨ ਸੰਦੀਪ ਸਿੰਘ ਮਾਹਲ, ਫੁੱਟਬਾਲ ਖਿਡਾਰੀ ਨਰਿੰਦਰ ਸਿੰਘ ਤੇ ਰਾਜਵੀਰ ਸਿੰਘ ਰਾਜੂ ਵੀ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਖੇਡਾਂ ਨੂੰ ਉਤਸ਼ਾਹਿਤ ਕਰਨ ਲਈ ਪ੍ਰਵਾਸੀ ਭਾਰਤੀਆਂ ਦਾ ਵੱਡਾ ਯੋਗਦਾਨ- ਮਜੀਠੀਆ ਅਗਲੀ ਖ਼ਬਰ ਲੈਮਰਿਨ ਟੈੱਕ ਸਕਿੱਲਜ਼ ਯੂਨੀਵਰਸਿਟੀ ਤੇ ਆਈ. ਆਈ. ਟੀ. ਮੰਡੀ ਨੇ ਮਿਲ ਕੇ ਬੀ. ਟੈੱਕ. ਪ੍ਰੋਗਰਾਮ ਪੇਸ਼ ਕੀਤੇ
Ad Position 24