03-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-04-2026

ਕੁੱਟਮਾਰ ਕਰਨ 'ਤੇ ਦੋ ਵਿਅਕਤੀਆਂ ਖਿਲਾਫ਼ ਮਾਮਲਾ ਦਰਜ

Ad Position 21
No active advertisement
ਗੁਰਬਖਸ਼ ਲਾਲ | <br/> 06-04-2026
ਸੜੋਆ, 5 ਅਪ੍ਰੈਲ (ਪੱਤਰ ਪ੍ਰੇਰਕ)-ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਗੁਰਬਖਸ਼ ਲਾਲ ਪੁੱਤਰ ਵਰਿਆਮ ਚੰਦ ਵਾਸੀ ਆਲੋਵਾਲ ਜੋ ਕਿ ਇਕ ਸਰਕਾਰੀ ਈ. ਟੀ. ਟੀ. ਅਧਿਆਪਕ ਵਜੋਂ ਆਪਣੀਆਂ ਸੇਵਾਵਾਂ ਸਰਕਾਰੀ ਪ੍ਰਾਇਮਰੀ ਸਕੂਲ ਚਣਕੋਆ ਵਿਖੇ ਨਿਭਾ ਰਿਹਾ ਹੈ | ਸੇਵਾ ਮੁਕਤ ਕਾਨੂੰਗੋ ਪਲਵਿੰਦਰ ਸਿੰਘ ਸੂਦ ਤੇ ਮਨਜੀਤ ਸਿੰਘ ਸੂਦ ਵਾਸੀ ਆਲੋਵਾਲ ਥਾਣਾ ਪੋਜੇਵਾਲ ਨੇ ਦੱਸਿਆ ਕਿ ਸਾਡਾ ਭਰਾ ਗੁਰਬਖਸ਼ ਲਾਲ 30-3-2026 ਨੂੰ ਹਰ ਰੋਜ਼ ਦੀ ਤਰ੍ਹਾਂ ਰਾਤ ਦਾ ਖਾਣਾ ਖਾਣ ਤੋਂ ਬਾਅਦ ਸੈਰ ਕਰਨ ਲਈ ਆਲੋਵਾਲ ਤੋਂ ਐਮਾ ਪਿੰਡ ਵੱਲ ਨੂੰ ਜਾ ਰਿਹਾ ਸੀ, ਜਦੋਂ ਉਹ ਗਿਆਨ ਸਿੰਘ ਵਾਸੀ ਐਮਾ ਦੇ ਕੋਲ ਪਾਣੀ ਵਾਲੀ ਮੋਟਰ ਤੋਂ ਥੋੜਾ ਅੱਗੇ ਗਿਆ ਤਾਂ ਇੰਨੇ ਨੂੰ ਪਿ੍ਆਸ ਸੂਦ ਪੁੱਤਰ ਭੁਪਿੰਦਰ ਸੂਦ ਵਾਸੀ ਆਲੋਵਾਲ ਅਤੇ ਰਾਹੁਲ ਬੱਧਣ ਪੁੱਤਰ ਪ੍ਰਦੀਪ ਕੁਮਾਰ ਵਾਸੀ ਆਲੋਵਾਲ ਨੇ ਉਸ 'ਤੇ ਅਚਾਨਕ ਹਮਲਾ ਕਰ ਦਿੱਤਾ ਤੇ ਗਾਲੀ ਗਲੋਚ ਵੀ ਕੀਤਾ | ਉਸਦਾ ਰੋਲ ਸੁਣ ਕੇ ਮੇਰਾ ਵੱਡਾ ਭਰਾ ਮਨਜੀਤ ਸਿੰਘ ਸੂਦ ਪੁੱਤਰ ਵਰਿਆਮ ਚੰਦ ਮੇਰੇ ਕੋਲ ਪੁੱਜਾ ਤਾਂ ਆ ਕੇ ਦੇਖਿਆ ਤਾਂ ਪਿ੍ਆਸ ਸੂਦ ਤੇ ਰਾਹੁਲ ਬੁੱਧਣ ਨੂੰ ਭੁਪਿੰਦਰ ਸੂਦ ਅਤੇ ਉਸ ਦੀ ਘਰ ਵਾਲੀ ਮੀਨਾ ਕੁਮਾਰੀ ਇਨ੍ਹਾਂ ਨੂੰ ਆਪਣੇ ਨਾਲ ਵਾਪਿਸ ਲੈ ਕੇ ਤੁਰ ਪਏ ਅਤੇ ਜਾਂਦੇ-ਜਾਂਦੇ ਧਮਕੀਆਂ ਵੀ ਦਿੱਤੀਆਂ | ਉਪਰੰਤ ਮੇਰੇ ਭਰਾ ਤੇ ਪਿਤਾ ਨੇ ਚੁੱਕ ਕੇ ਨਜ਼ਦੀਕ ਸੜੋਆ ਦੇ ਸਰਕਾਰੀ ਹਸਪਤਾਲ 'ਚ ਇਲਾਜ ਲਈ ਭਰਤੀ ਕਰਵਾਇਆ | ਪੁਲਿਸ ਨੇ ਕੁੱਟਮਾਰ ਕਰਨ ਵਾਲੇ ਵਿਅਕਤੀਆਂ ਚਾਰੋਂ ਵਿਰੁੱਧ ਥਾਣਾ ਪੋਜੇਵਾਲ ਵਿਖੇ ਧਾਰਾ 115(2), 117(2), 315 (2), 3 (5) ਤਹਿਤ ਮੁਕੱਦਮਾ ਦਰਜ ਕੀਤਾ ਗਿਆ | ਪੁਲਿਸ ਵਲੋਂ ਅਗਲੇਰੀ ਕਾਰਵਾਈ ਅਰੰਭ ਕਰ ਦਿੱਤੀ | ਇਸ ਕੁੱਟਮਾਰ ਬਾਰੇ ਜਦੋਂ ਦੂਜੀ ਧਿਰ ਪਿ੍ਆਸ ਸੂਦ ਦੇ ਪਿਤਾ ਭੁਪਿੰਦਰ ਸੂਦ ਵਾਸੀ ਆਲੋਵਾਲ ਨਾਲ ਗੱਲ ਕੀਤੀ ਤਾਂ ਉਸ ਨੇ ਦੱਸਿਆ ਕਿ ਮੇਰਾ ਲੜਕਾ ਤੇ ਉਸ ਦਾ ਦੋਸਤ ਦੋਨੇ ਜਾਣੇ ਨਿਰੰਕਾਰੀ ਭਵਨ ਦੇ ਬਾਹਰ ਥੜ੍ਹੇ 'ਤੇ ਬੈਠੇ ਸਨ | ਉਸ ਵਕਤ ਗੁਰਬਖਸ਼ ਲਾਲ ਕਿਸੇ ਨਾਲ ਫ਼ੋਨ 'ਤੇ ਗੱਲਬਾਤ ਕਰਦਾ ਆ ਰਿਹਾ ਸੀ | ਪਿ੍ਆਸ ਸੂਦ ਨੇ ਕਿਹਾ ਕਿ ਥੋੜਾ ਅੱਗੇ ਜਾ ਕੇ ਫ਼ੋਨ 'ਤੇ ਗੱਲ ਕਰ ਲਓ ਇੰਨੀ ਗੱਲ ਨੂੰ ਲੈ ਕੇ ਤਕਰਾਰ ਹੋ ਗਿਆ ਜਿਸ 'ਚ ਇਨ੍ਹਾਂ ਦੀ ਆਪਸ ਵਿਚ ਕੁੱਟਮਾਰ ਤੱਕ ਗੱਲ ਪਹੁੰਚ ਗਈ | ਉੱਧਰ ਜਖ਼ਮੀ ਹਾਲਤ 'ਚ ਸੜੋਆ ਹਸਪਤਾਲ 'ਚ ਗੁਰਬਖਸ਼ ਲਾਲ ਨੇ ਜ਼ਿਲ੍ਹੇ ਦੇ ਐੱਸ. ਐੱਸ. ਪੀ ਤੋਂ ਇਨਸਾਫ ਦੀ ਗੁਹਾਰ ਲਗਾਈ ਹੈ |
Ad Position 22
No active advertisement
ਪਿਛਲੀ ਖ਼ਬਰ ਲਾਇਨਜ਼ ਕਲੱਬ ਗੋਲਡ ਬੰਦਗੀ ਦੀ ਮੀਟਿੰਗ ਹੋਈ ਅਗਲੀ ਖ਼ਬਰ ਪੁਲਿਸ ਵਿਭਾਗ 'ਚੋਂ ਸੇਵਾ ਮੁਕਤ ਹੋਏ ਅਮਰਜੀਤ ਸਿੰਘ ਦਾ ਬੰਗਾ ਵਲੋਂ ਸਨਮਾਨ
Ad Position 24