ਕਟਾਰੀਆਂ, 5 ਅਪ੍ਰੈਲ (ਪ੍ਰੇਮੀ ਸੰਧਵਾਂ)-ਪੁਲਿਸ ਵਿਭਾਗ 'ਚ ਬਤੌਰ ਇੰਸਪੈਕਟਰ ਵਜੋਂ ਆਪਣੀਆਂ ਬੇਦਾਗ ਸੇਵਾਵਾਂ ਨਿਭਾਉਂਣ ਵਾਲੇ ਅਮਰਜੀਤ ਸਿੰਘ ਤੇ ਉਨ੍ਹਾਂ ਦੀ ਧਰਮ ਪਤਨੀ ਸ੍ਰੀਮਤੀ ਬਲਵਿੰਦਰ ਕੌਰ ਦਾ ਸੀਨੀਅਰ ਕਿਸਾਨ ਤੇ ਕਾਂਗਰਸੀ ਆਗੂ ਕਮਲਜੀਤ ਬੰਗਾ ਵਲੋਂ ਵਿਸ਼ੇਸ਼ ਸਨਮਾਨ ਕੀਤਾ ਗਿਆ | ਕਿਸਾਨ ਤੇ ਕਾਂਗਰਸੀ ਆਗੂ ਕਮਲਜੀਤ ਬੰਗਾ ਨੇ ਸੇਵਾ ਮੁਕਤ ਹੋਏ ਪੁਲਿਸ ਇੰਸਪੈਕਟਰ ਅਮਰਜੀਤ ਸਿੰਘ ਤੇ ਉਨ੍ਹਾਂ ਦੇ ਸਮੁੱਚੇ ਪਰਿਵਾਰ ਨੂੰ ਵਧਾਈ ਦਿੰਦਿਆਂ ਕਿਹਾ ਕਿ ਸਾਡੇ ਭਰਾ ਅਮਰਜੀਤ ਸਿੰਘ ਵਲੋਂ ਪੁਲਿਸ ਵਿਭਾਗ ਵਿੱਚ ਨਿਭਾਈਆਂ ਗਈਆਂ ਬੇਦਾਗ ਸੇਵਾਵਾਂ ਨੂੰ ਅਸੀਂ ਜਿੰਦਗੀ ਦੇ ਹਰ ਪਲ ਵਿੱਚ ਯਾਦ ਰੱਖਾਂਗੇ | ਇਸ ਮੌਕੇ ਸਰਪੰਚ ਤੇ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਸ੍ਰੀਮਤੀ ਬਿਮਲਾ ਦੇਵੀ ਬੰਗਾ, ਬਲਵਿੰਦਰ ਕੌਰ, ਇੰਸਪੈਕਟਰ ਲਖਵੀਰ ਸਿੰਘ, ਇੰਸਪੈਕਟਰ ਅਮਰਜੀਤ ਸਿੰਘ, ਬਿਕਰਮ ਸਿੰਘ ਹੁਸ਼ਿਆਰਪੁਰ ਤੇ ਬਲਰਾਜ ਸਿੰਘ ਆਦਿ ਹਾਜ਼ਰ ਸਨ |