05-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-04-2026

ਡਾ. ਅੰਬੇਡਕਰ ਜਾਗਰਤੀ ਮੇਲਾ-2026 ਦੀਆਂ ਤਿਆਰੀਆਂ ਸਬੰਧੀ ਮੀਟਿੰਗ ਹੋਈ

Ad Position 21
No active advertisement
ਅਜੀਤ ਡੈਸਕ 07-04-2026
ਬੰਗਾ, 6 ਅਪ੍ਰੈਲ (ਸੁਰਿੰਦਰ ਸਿੰਘ ਕਰਮ ਲਧਾਣਾ)-ਬਾਬਾ ਸਾਹਿਬ ਡਾ. ਬੀ. ਆਰ. ਅੰਬੇਡਕਰ ਦੇ ਜਨਮ ਦਿਵਸ ਨੂੰ ਸਮਰਪਿਤ 'ਡਾ. ਅੰਬੇਡਕਰ ਜਾਗਰਤੀ ਮੇਲਾ 2026' 14 ਅਪ੍ਰੈਲ 2026 ਦਿਨ ਮੰਗਲਵਾਰ ਨੂੰ ਸਵੇਰੇ 9 ਵਜੇ ਤੋਂ ਸ਼ਾਮ 5 ਵਜੇ ਤੱਕ ਪੂਨੀਆ ਸਟੇਡੀਅਮ ਡਾ. ਅੰਬੇਡਕਰ ਨਗਰ ਬੰਗਾ ਵਿਖੇ ਮਨਾਇਆ ਜਾ ਰਿਹਾ ਹੈ | ਡਾ. ਅੰਬੇਡਕਰ ਚੇਤਨਾ ਸੁਸਾਇਟੀ ਬੰਗਾ, ਅੰਬੇਡਕਰ ਸਭਾਵਾਂ, ਸ੍ਰੀ ਗੁਰੂ ਰਵਿਦਾਸ ਸਭਾਵਾਂ, ਭਗਵਾਨ ਵਾਲਮੀਕ ਸਭਾਵਾਂ ਵਲੋਂ ਸਾਂਝੇ ਤੌਰ 'ਤੇ ਕਰਾਏ ਜਾ ਰਹੇ ਇਸ ਜਾਗਰਤੀ ਮੇਲੇ ਦੀਆਂ ਤਿਆਰੀਆਂ ਸਬੰਧੀ ਡਾ. ਅੰਬੇਡਕਰ ਚੇਤਨਾ ਸੁਸਾਇਟੀ ਬੰਗਾ ਦੇ ਅਹੁਦੇਦਾਰ ਤੇ ਮੈਂਬਰਾਨ ਦੀ ਮੀਟਿੰਗ 'ਚ ਇਹ ਜਾਣਕਾਰੀ ਪ੍ਰੋ. ਕੁਲਵਿੰਦਰ ਸਿੰਘ ਬੰਗਾ, ਡਾ. ਕਸ਼ਮੀਰ ਚੰਦ ਅਤੇ ਡਾ. ਵੇਦ ਪ੍ਰਕਾਸ਼ ਵਲੋਂ ਸਾਂਝੇ ਤੌਰ 'ਤੇ ਦਿੱਤੀ | ਇਸ ਮੌਕੇ ਉਨ੍ਹਾਂ ਨਾਲ ਹੋਰ ਅਹੁਦੇਦਾਰ ਅਤੇ ਮੈਂਬਰਾਂ ਵਿੱਚ ਡਾ. ਸੁਖਵਿੰਦਰ ਸਿੰਘ ਹੀਰਾ, ਡਾ. ਜਸਵਿੰਦਰ ਰੱਲ੍ਹ, ਮਾ. ਹਰਬਲਾਸ ਬੰਗਾ, ਲੈਕ. ਬਲਿਹਾਰ ਚੰਦ, ਲੈਕ. ਸੁਰਜੀਤ ਸੈਂਪਲੇ, ਅਮਰੀਕ ਸਿੰਘ ਰਸੂਲਪੁਰ, ਨਿਤਿਨ ਮੁਕੰਦਪੁਰ, ਲੈਕ. ਬਲਦੀਸ਼ ਲਾਲ, ਲੈਕ. ਵਿਪਨ ਕੁਮਾਰ, ਡਾ. ਅਜੇ ਕੁਮਾਰ ਬਸਰਾ, ਡਾ. ਨਿਰੰਜਣ ਪਾਲ, ਬੈਂਕ ਮੈਨੇਜਰ ਸੁਰਿੰਦਰ ਮੋਹਨ, ਡਾ. ਚਰਨਜੀਤ ਕੁਮਾਰ, ਹਰਜਿੰਦਰ ਸਿੰਘ, ਰਾਣਾ ਮੁਕੰਦਪੁਰੀ, ਲਖਵੀਰ ਸਿੰਘ ਤੇ ਸੁਰਿੰਦਰ ਕੁਮਾਰ ਆਦਿ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਸੜੋਆ ਪੀ. ਐੱਨ. ਬੀ. ਬੈਂਕ 'ਚੋਂ ਨਕਦੀ ਨਾ ਮਿਲਣ 'ਤੇ ਲੋਕਾਂ 'ਚ ਮਚੀ ਹਾਹਾਕਾਰ ਅਗਲੀ ਖ਼ਬਰ ਪੁਲਿਸ ਨੇ 1,67,000 ਰੁਪਏ ਦੀ ਠੱਗੀ ਮਾਰਨ ਵਾਲੇ ਸਰਪੰਚ ਖਿਲਾਫ਼ ਕੀਤਾ ਪਰਚਾ ਦਰਜ
Ad Position 24