05-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-04-2026

ਗੁਰਬਾਣੀ ਹੀ ਸਭ ਦੁੱਖਾਂ ਦੀ ਦਵਾ- ਗਿਆਨੀ ਗੁਰਵਿੰਦਰ ਸਿੰਘ

Ad Position 21
No active advertisement
ਅਜੀਤ ਡੈਸਕ 07-04-2026
ਕਟਾਰੀਆਂ, 6 ਅਪ੍ਰੈਲ (ਪ੍ਰੇਮੀ ਸੰਧਵਾਂ)-ਇਤਿਹਾਸਕ ਗੁਰਦੁਆਰਾ ਸ੍ਰੀ ਡੰਡਾ ਸਾਹਿਬ (ਪਾਤਿਸ਼ਾਹੀ ਸੱਤਵੀਂ) ਪਿੰਡ ਸੰਧਵਾਂ ਦੇ ਗ੍ਰੰਥੀ ਕਥਾਵਾਚਕ ਗਿਆਨੀ ਗੁਰਵਿੰਦਰ ਸਿੰਘ ਨੇ ਗੱਲਬਾਤ ਕਰਦਿਆਂ ਕਿਹਾ ਕਿ ਗੁਰਬਾਣੀ ਹੀ ਸਭ ਦੁੱਖਾਂ ਦੀ ਦਵਾ ਹੈ, ਕਿਉਂਕਿ ਕਈ ਵਾਰੀ ਵੱਡੇ-ਵੱਡੇ ਦੁੱਖ ਡਾਕਟਰਾਂ ਦੀ ਦਵਾਈ ਨਾਲ ਠੀਕ ਨਹੀਂ ਹੁੰਦੇ | ਉਹ ਦੁੱਖ ਕਈ ਵਾਰੀ ਪ੍ਰਮਾਤਮਾ ਦਾ ਸੱਚੇ ਦਿਲ ਨਾਲ ਜੱਪੇ ਨਾਮ ਨਾਲ ਠੀਕ ਹੋ ਜਾਂਦੇ ਹਨ | ਉਨ੍ਹਾਂ ਕਿਹਾ ਕਿ ਸਾਨੂੰ ਮੋਹ-ਮਾਇਆ, ਕੋਠੀਆਂ, ਕਾਰਾਂ ਅਤੇ ਮਾਇਆ ਦੇ ਗੰਜ ਦੇਖ ਕੇ ਹੰਕਾਰ ਦੀ ਪੌੜੀ ਨਹੀਂ ਚੜ੍ਹਨਾ ਚਾਹੀਦਾ, ਕਿਉਂਕਿ ਕਬਰਾਂ 'ਚੋਂ ਕੌਡੀ-ਕੌਡੀ ਕਰਕੇ ਜੋੜੇ ਮਾਇਆ ਦੇ ਭਰੇ ਖਜ਼ਾਨਿਆਂ ਨੂੰ ਛੱਡ ਕੇ ਆਖਰ ਕਾਰੂ ਬਾਦਸ਼ਾਹ ਨੂੰ ਖ਼ਾਲੀ ਹੱਥ ਜਹਾਨੋਂ ਜਾਣਾ ਪਿਆ | ਉਨ੍ਹਾਂ ਕਿਹਾ ਕਿ ਸਾਨੂੰ ਵੱਧ ਤੋਂ ਵੱਧ ਲੋੜਵੰਦਾਂ ਦੀ ਸੇਵਾ ਕਰਕੇ ਇਸ ਮਨੁੱਖੀ ਜਾਮੇ ਦਾ ਲਾਭ ਉਠਾਉਣਾ ਚਾਹੀਦਾ ਹੈ, ਕਿਉਂਕਿ 84 ਲੱਖ ਜੂਨ ਭੁਗਤ ਕੇ ਬੜੇ ਭਾਗਾ ਨਾਲ ਇਨਸਾਨੀ ਜਾਮਾ ਮਿਲਦਾ ਹੈ |
Ad Position 22
No active advertisement
ਪਿਛਲੀ ਖ਼ਬਰ ਪੰਜਾਬ ਸਰਕਾਰ ਕਣਕ ਦਾ ਇਕ-ਇਕ ਦਾਣਾ ਖਰੀਦੇਗੀ- ਬਲਾਕੀਪੁਰ ਅਗਲੀ ਖ਼ਬਰ ਸਾੲੀਂ ਕਾਲਜ ਜਾਡਲਾ ਦਾ ਨਤੀਜਾ ਰਿਹਾ ਸ਼ਾਨਦਾਰ
Ad Position 24