ਬੰਗਾ, 8 ਅਪ੍ਰੈਲ (ਧਰਮਵੀਰ ਪਾਲ)-ਮਹਾਂ ਸ਼ਕਤੀ ਮੰਦਿਰ ਝਿੱਕਾ ਰੋਡ ਬੰਗਾ ਵਿਖੇ ਮੰਦਿਰ ਦੀ ਪ੍ਰਮੁੱਖ ਸੇਵਾਦਾਰ ਮਾਤਾ ਅਨੀਤਾ ਦੇਵਾ ਦੀ ਅਗਵਾਈ 'ਚ ਮਹਾਂਮਾਈ ਦੀ ਚੌਕੀ ਅਤੇ ਵਿਸ਼ਾਲ ਭੰਡਾਰਾ ਕਰਵਾਇਆ ਗਿਆ | ਪ੍ਰੋਗਰਾਮ ਦੇ ਤਹਿਤ ਸਭ ਤੋਂ ਪਹਿਲਾਂ ਹਵਨ ਯੱਗ ਕਰਵਾਇਆ ਗਿਆ | ਇਸ ਉਪਰੰਤ ਚਾਹ ਪਕੌੜੇ ਤੇ ਮਿਠਿਆਈਆਂ ਦਾ ਲੰਗਰ ਲਗਾਇਆ ਗਿਆ | ਇਸ ਉਪਰੰਤ ਝੰਡੇ ਦੀ ਰਸਮ ਕੀਤੀ ਗਈ | ਝੰਡੇ ਦੀ ਰਸਮ ਮੌਕੇ ਮੁੱਖ ਮਹਿਮਾਨ ਵਜੋਂ ਮੀਨਾ ਸੂੰਢ ਪਤਨੀ ਸਵ: ਤਿ੍ਲੋਚਨ ਸਿੰਘ ਸੂੰਢ ਸਾਬਕਾ ਵਿਧਾਇਕ ਬੰਗਾ ਨੇ ਸ਼ਿਰਕਤ ਕੀਤੀ | ਚੌਕੀ ਵਿੱਚ ਵੱਖ-ਵੱਖ ਕਲਾਕਾਰਾਂ ਨੇ ਭੇਟਾਂ ਗਾ ਕੇ ਸੰਗਤਾਂ ਨੂੰ ਝੂਮਣ ਲਈ ਮਜਬੂਰ ਕੀਤਾ | ਇਸ ਉਪਰੰਤ ਕੰਜਕ ਪੂਜਨ ਕਰਕੇ ਕੰਜਕਾਂ ਨੂੰ ਲੰਗਰ ਛਕਾਇਆ ਗਿਆ | ਮੰਦਰ ਦੇ ਪ੍ਰਬੰਧਕ ਅਤੇ ਮਹਾਂਮਾਈ ਦੇ ਭਗਤ ਕਮਲ ਕਿਸ਼ੋਰ ਨੇ ਕੰਜਕਾਂ ਤੋਂ ਅਸ਼ੀਰਵਾਦ ਪ੍ਰਾਪਤ ਕੀਤਾ | ਇਸ ਉਪਰੰਤ ਵਿਸ਼ਾਲ ਭੰਡਾਰਾ ਕਰਵਾਇਆ ਗਿਆ | ਇਸ ਮੌਕੇ ਮੀਨਾ ਸੂੰਢ, ਕੁਲਵਰਨ ਸਿੰਘ ਥਾਂਦੀਆ ਬਲਾਕ ਪ੍ਰਧਾਨ ਕਾਂਗਰਸ, ਜਤਿੰਦਰ ਕੌਰ ਮੂੰਗਾ ਜ਼ਿਲ੍ਹਾ ਪ੍ਰਧਾਨ ਮਹਿਲਾ ਕਾਂਗਰਸ, ਹਰਬੰਸ ਸਿੰਘ ਬਬਲੂ, ਗਿਆਨ ਚੰਦ, ਪਿ੍ੰਸੀਪਲ ਤਰਸੇਮ ਸਿੰਘ ਭਿੰਡਰ, ਐਡਵੋਕੇਟ ਜਸਵਿੰਦਰ ਸਿੰਘ ਛੌਕਰ, ਸੰਦੀਪ ਛਿੰਦਾ, ਹਰਦੀਪ ਦੀਪਾ, ਛਿੰਦਾ ਕੈਨੇਡਾ, ਐਡਵੋਕੇਟ ਐਸ.ਆਰ ਜੈਨ, ਕੌਂਸਲਰ ਰਛਪਾਲ ਕੌਰ ਬੈਂਸ, ਸੁਨੀਤਾ, ਨਵਜੋਤ, ਸੁਰਿੰਦਰ ਕੌਰ ਆਦਿ ਤੋਂ ਇਲਾਵਾ ਭਾਰੀ ਗਿਣਤੀ ਵਿਚ ਸੰਗਤਾਂ ਹਾਜ਼ਰ ਸਨ |