ਨਵਾਂਸ਼ਹਿਰ, 15 ਅਪ੍ਰੈਲ (ਦੀਦਾਰ ਸਿੰਘ ਸ਼ੇਤਰਾ)-ਗੁਰਦੁਆਰਾ ਅੰਗਦ ਨਗਰ ਵਿਖੇ ਸ੍ਰੀ ਗੁਰੂ ਅੰਗਦ ਦੇਵ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਚੱਲ ਰਹੇ ਲੜੀਵਾਰ ਰਾਤਰੀ ਗੁਰਮਤਿ ਸਮਾਗਮ ਨੂੰ ਸੰਬੋਧਨ ਕਰਦਿਆਂ ਪਿ੍ੰਸੀਪਲ ਚਰਨਜੀਤ ਸਿੰਘ ਸ੍ਰੀ ਆਨੰਦਪੁਰ ਸਾਹਿਬ ਨੇ ਸ੍ਰੀ ਗੁਰੂ ਅੰਗਦ ਦੇਵ ਜੀ ਦੇ ਸ਼ਲੋਕਾਂ ਦੀ ਵਿਆਖਿਆ ਕਰਦਿਆਂ ਉਨ੍ਹਾਂ ਦੇ ਸਮੁੱਚੇ ਸਮਰਪਣ ਭਰੇ ਜੀਵਨ 'ਤੇ ਝਾਤ ਪਾਈ | ਉਨ੍ਹਾਂ ਖ਼ਾਲਸਾ ਸਾਜਨਾ ਦਿਵਸ ਤੇ ਪਰੰਪਰਕ ਤਿਉਹਾਰ ਵਿਸਾਖੀ ਨੂੰ ਦਸਵੇਂ ਪਾਤਸ਼ਾਹ ਵਲੋਂ ਨਵੇਂ ਰੂਪ ਦੇਣ ਸਬੰਧੀ ਵਿਸਥਾਰ 'ਚ ਦੱਸਿਆ | ਉਨ੍ਹਾਂ ਕਿਹਾ ਕਿ ਸਿੱਖ ਗੁਰੂਆਂ ਨੇ ਸੰਸਾਰ ਨੂੰ 'ਸਭੈ ਸਾਂਝੀਵਾਲ ਸਦਾਇਨ' ਦਾ ਸੱਦਾ ਹੀ ਨਹੀਂ ਸੀ ਦਿੱਤਾ ਸਗੋਂ ਮਜ਼ਲੂਮਾਂ, ਲਤਾੜਿਆਂ ਲੋਕਾਂ ਦੇ ਹੱਕ ਵਿੱਚ ਖੜਦਿਆਂ ਨਵੇਂ ਸੰਘਰਸ਼ਾਂ ਦੀ ਨੀਂਹ ਵੀ ਰੱਖੀ | ਇਸ ਮੌਕੇ ਭਾਈ ਗੁਰਪ੍ਰੀਤ ਸਿੰਘ ਦੇ ਰਾਗੀ ਜਥੇ ਨੇ ਰਸਭਿੰਨੇ ਗੁਰਬਾਣੀ ਕੀਰਤਨ ਦੁਆਰਾ ਸੰਗਤਾਂ ਨੂੰ ਨਿਹਾਲ ਕੀਤਾ | ਅੱਜ ਦੇ ਸਮਾਗਮਾਂ ਦੀ ਸੇਵਾ ਅਮਨਦੀਪ ਸਿੰਘ ਤੇ ਬੀਬੀ ਨਰਿੰਦਰ ਕੌਰ ਦੇ ਪਰਿਵਾਰ ਵਲੋਂ ਲਈ ਗਈ ਸੀ | ਸਮਾਗਮ ਵਿੱਚ ਪ੍ਰਵਾਸੀ ਭਾਰਤੀ ਮਾਸਟਰ ਗੁਰਮੇਲ ਸਿੰਘ ਕਾਹਮਾ ਅਤੇ ਭੁਪਿੰਦਰ ਸਿੰਘ ਕਾਹਮਾ ਯੂ.ਐੱਸ.ਏ. ਵਿਸ਼ੇਸ਼ ਤੌਰ 'ਤੇ ਪਹੁੰਚੇ ਹੋਏ ਸਨ | ਪ੍ਰਬੰਧਕ ਕਮੇਟੀ ਵਲੋਂ ਉਨ੍ਹਾਂ ਨੂੰ ਵਿਸ਼ੇਸ਼ ਕਰਕੇ ਸਨਮਾਨਿਤ ਕੀਤਾ ਗਿਆ | ਜਥੇਦਾਰ ਜਰਨੈਲ ਸਿੰਘ ਖਾਲਸਾ ਨੇ ਸੰਗਤਾਂ ਦਾ ਧੰਨਵਾਦ ਕਰਦਿਆਂ 19 ਅਪ੍ਰੈਲ ਦੇ ਅਮਿ੍ਤ ਸੰਚਾਰ ਵਿੱਚ ਵੱਧ ਚੜ੍ਹਕੇ ਹਿੱਸਾ ਲੈਣ ਦਾ ਸੱਦਾ ਦਿੱਤਾ | ਇਸ ਮੌਕੇ ਜੋਗਾ ਸਿੰਘ ਐੱਸ.ਡੀ.ਓ., ਜੁਝਾਰ ਸਿੰਘ, ਗੁਰਦੀਪ ਸਿੰਘ, ਬਲਵੀਰ ਸਿੰਘ, ਹਰਦੀਪ ਸਿੰਘ ਸੈਂਹਭੀ, ਗੁਰੂ ਰਾਮਦਾਸ ਸੇਵਾ ਸੋਸਾਇਟੀ ਦੇ ਅਮਰਜੀਤ ਸਿੰਘ ਖਾਲਸਾ, ਮਾ. ਹਰਿੰਦਰ ਸਿੰਘ, ਜਸਵੰਤ ਸਿੰਘ ਭੱਟੀ, ਮਾਸਟਰ ਮਨਮੋਹਨ ਸਿੰਘ, ਤੇਜਾ ਸਿੰਘ, ਸੁਰਜੀਤ ਸਿੰਘ ਮਹਿਤਪੁਰ, ਬਲਵੀਰ ਸਿੰਘ ਖਾਲਸਾ, ਹਰਜਿੰਦਰ ਸਿੰਘ, ਅਜੀਤ ਸਿੰਘ, ਮਲਕੀਤ ਸਿੰਘ, ਦਲਜੀਤ ਸਿੰਘ, ਗ੍ਰੰਥੀ ਭਾਈ ਮਨਜੀਤ ਸਿੰਘ, ਤਰਸੇਮ ਸਿੰਘ, ਅਵਤਾਰ ਸਿੰਘ, ਹਕੀਕਤ ਸਿੰਘ, ਰਜਿੰਦਰਪਾਲ ਸਿੰਘ, ਮਨਜੀਤ ਕੌਰ, ਕਰਨਜੀਤ ਸਿੰਘ, ਮੱਖਣ ਸਿੰਘ ਗਰੇਵਾਲ, ਗੁਰਮੁੱਖ ਸਿੰਘ, ਰੇਸ਼ਮ ਸਿੰਘ, ਸਤਪਾਲ ਸਿੰਘ, ਮਨਪ੍ਰੀਤ ਸਿੰਘ, ਮਲਕੀਤ ਸਿੰਘ, ਬਲਜੀਤ ਸਿੰਘ, ਗੁਰਬੰਸ ਸਿੰਘ, ਸੁਰਜੀਤ ਸਿੰਘ ਐੱਸ.ਡੀ.ਓ., ਹਰਿੰਦਰ ਪਾਲ ਸਿੰਘ, ਕਮਲਦੀਪ ਸਿੰਘ ਆਦਿ ਤੋਂ ਇਲਾਵਾ ਵੱਡੀ ਗਿਣਤੀ 'ਚ ਇਲਾਕੇ ਦੀਆਂ ਸੰਗਤਾਂ ਹਾਜ਼ਰ ਸਨ |