ਸੜੋਆ, 15 ਅਪ੍ਰੈਲ (ਹਰਮੇਲ ਸਹੂੰਗੜਾ)-ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ ਅੱਠਵੀਂ ਜਮਾਤ ਦੇ ਐਲਾਨੇ ਹੋਏ ਨਤੀਜਿਆਂ ਵਿਚ ਨਿਊ ਆਦਰਸ਼ ਸੀਨੀਅਰ ਸੈਕੰਡਰੀ ਸਕੂਲ ਸੜੋਆ ਦੇ 8ਵੀਂ ਜਮਾਤ ਦੇ ਬੱਚਿਆਂ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ ਤੇ ਇਸ ਵਾਰ ਸਕੂਲ ਦਾ ਨਤੀਜਾ ਬਹੁਤ ਹੀ ਸ਼ਾਨਦਾਰ ਰਿਹਾ | ਸਕੂਲ ਦੇ ਕੁੱਲ 66 ਵਿਦਿਆਰਥੀਆਂ ਨੇ ਪ੍ਰੀਖਿਆ ਦਿੱਤੀ ਅਤੇ ਸਭ ਵਿਦਿਆਰਥੀ ਉੱਚ ਅੰਕਾਂ ਨਾਲ ਪਾਸ ਹੋਏ | ਇਸ ਮੌਕੇ ਤੇਜਸਪ੍ਰੀਤ ਕੌਰ ਨੇ 583/600 ਅੰਕ ਹਾਸਲ ਕਰਕੇ ਪਹਿਲਾ ਸਥਾਨ ਪ੍ਰਾਪਤ ਕੀਤਾ | ਸਿਮਰਨ ਕੌਰ ਨੇ 579/600 ਅੰਕਾਂ ਨਾਲ ਦੂਜਾ ਸਥਾਨ ਅਤੇ ਹਰਮਨਪ੍ਰੀਤ ਨੇ 576/600 ਅੰਕਾਂ ਨਾਲ ਤੀਜਾ ਸਥਾਨ ਹਾਸਲ ਕੀਤਾ ਤੇ ਉਹਨਾਂ ਨੂੰ ਸਨਮਾਨ ਚਿੰਨ ਦੇ ਕੇ ਸਨਮਾਨਿਤ ਕੀਤਾ ਗਿਆ | ਇਸ ਤੋਂ ਇਲਾਵਾ ਸਕੂਲ ਵਿੱਚ ਵਿਸਾਖੀ ਦਾ ਤਿਉਹਾਰ ਵੀ ਬੜੀ ਧੂਮਧਾਮ ਨਾਲ ਮਨਾਇਆ ਗਿਆ | ਵਿਦਿਆਰਥੀਆਂ ਵੱਲੋਂ ਗਿੱਧਾ, ਭੰਗੜਾ, ਭਾਸ਼ਣ, ਗੀਤ ਅਤੇ ਜਲਿਆਂਵਾਲਾ ਬਾਗ਼ ਵਿਸ਼ੇ 'ਤੇ ਸਕਿੱਟ ਪੇਸ਼ ਕੀਤੇ ਗਏ | ਇਸ ਮੌਕੇ ਐੱਮ. ਡੀ. ਸੰਜੇ ਮਲਹੋਤਰਾ ਅਤੇ ਪਿ੍ੰਸੀਪਲ ਮੈਡਮ ਗੀਤਿਕਾ ਚੰਦੇਲ ਨੇ ਵਿਦਿਆਰਥੀਆਂ ਨੂੰ ਵਧਾਈ ਦਿੱਤੀ ਅਤੇ ਉਨ੍ਹਾਂ ਨੂੰ ਅੱਗੇ ਵੀ ਇੰਝ ਹੀ ਮਿਹਨਤ ਕਰਦੇ ਰਹਿਣ ਅਤੇ ਜੀਵਨ ਵਿਚ ਤਰੱਕੀ ਕਰਨ ਲਈ ਪ੍ਰੇਰਿਤ ਕੀਤਾ |