ਕਟਾਰੀਆਂ, 16 ਅਪ੍ਰੈਲ (ਪ੍ਰੇਮੀ ਸੰਧਵਾਂ)-ਸ਼ਹੀਦ ਸੰਤੋਖ ਸਿੰਘ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਫਰਾਲਾ ਵਿਖੇ ਲੈਕਚਰਾਰ ਦੀਆਂ ਬੇਦਾਗ ਸੇਵਾਵਾਂ ਨਿਭਾ ਰਹੇ ਤੇ ਗਰੀਬਾਂ ਦੇ ਸੱਚੇ ਹਮਦਰਦ ਲੈਕ. ਹਰਬੰਸ ਲਾਦੀਆਂ ਤੇ ਸਮਾਜ ਸੇਵੀ ਜਗੀਰ ਸਿੰਘ ਲਾਦੀਆਂ ਤੇ ਉਨ੍ਹਾਂ ਦੇ ਸਮੁੱਚੇ ਪਰਿਵਾਰ ਵਲੋਂ ਸਰਕਾਰੀ ਪ੍ਰਾਇਮਰੀ ਸਕੂਲ ਲਾਦੀਆਂ ਦੀ ਸਕੂਲ ਇੰਚਾਰਜ ਮੈਡਮ ਨਿਸ਼ਾ ਦੀ ਅਗਵਾਈ ਹੇਠ ਆਪਣੇ ਪਿਤਾ ਸਾਬਕਾ ਸਰਪੰਚ ਸਵ: ਕਿਸ਼ਨ ਚੰਦ ਤੇ ਪੂਜਨੀਕ ਮਾਤਾ ਸਿਮਰ ਕੌਰ ਦੀ ਯਾਦ 'ਚ ਨਰਸਰੀ ਤੋਂ ਲੈ ਕੇ ਪੰਜਵੀਂ ਜਮਾਤ ਤੱਕ ਦੇ ਬੱਚਿਆਂ ਨੂੰ ਬੈਗ ਅਤੇ ਲਿਖਣਯੋਗ ਸਮੱਗਰੀ ਵੰਡੀ ਗਈ | ਲੈਕ. ਹਰਬੰਸ ਲਾਦੀਆਂ ਤੇ ਸਮਾਜ ਸੇਵੀ ਜਗੀਰ ਸਿੰਘ ਨੇ ਕਿਹਾ ਕਿ ਸਾਡੀ ਜਿੰਦਗੀ ਦਾ ਮੁੱਖ ਮੰਤਵ ਹੈ ਕਿ ਕਿਸੇ ਵੀ ਗਰੀਬ ਦਾ ਬੱਚਾ ਘਰ ਦੀ ਆਰਥਿਕ ਤੰਗੀ ਕਾਰਨ ਵਿੱਦਿਆਂ ਤੋਂ ਵਾਂਝਾ ਨਾ ਰਹਿ ਜਾਵੇ | ਲੈਕ. ਹਰਬੰਸ ਲਾਦੀਆਂ ਨੇ ਕਿਹਾ ਕਿ ਉਨ੍ਹਾਂ ਅਤੇ ਉਨ੍ਹਾਂ ਦੇ ਸਮੁੱਚੇ ਪਰਿਵਾਰ ਵਲੋਂ ਡਾ. ਬੀ. ਆਰ ਅੰਬੇਡਕਰ ਦੀ ਯਾਦ 'ਚ ਸਕੂਲੀ ਬੱਚਿਆਂ ਦੀ ਸੇਵਾ ਕਰਨ ਦਾ ਕਾਰਜ ਜਿੰਦਗੀ ਦੇ ਆਖਰੀ ਸਾਹ ਤੱਕ ਚੱਲਦਾ ਰਹੇਗਾ | ਸਕੂਲ ਇੰਚਾਰਜ ਮੈਡਮ ਨਿਸ਼ਾ ਨੇ ਲੈਕ. ਹਰਬੰਸ ਲਾਦੀਆਂ ਅਤੇ ਉਨ੍ਹਾਂ ਦੇ ਸਮੁੱਚੇ ਪਰਿਵਾਰ ਦਾ ਇਸ ਨੇਕੀ ਭਰੇ ਕਾਰਜ ਲਈ ਧੰਨਵਾਦ ਕੀਤਾ | ਇਸ ਮੌਕੇ ਮੈਡਮ ਜਗੀਰ, ਗਗਨਦੀਪ ਨਰ, ਦਵਿੰਦਰ ਕੌਰ, ਸ਼ਰਨਜੀਤ ਕੌਰ, ਨੀਲਮ ਰਾਣੀ ਤੇ ਰੇਸ਼ਮ ਕੌਰ ਆਦਿ ਹਾਜ਼ਰ ਸਨ |