ਕਟਾਰੀਆਂ, 16 ਅਪ੍ਰੈਲ (ਪ੍ਰੇਮੀ ਸੰਧਵਾਂ)-ਡਾ. ਬੀ. ਆਰ ਅੰਬੇਡਕਰ ਸਰਕਾਰੀ ਪ੍ਰਾਇਮਰੀ ਸਕੂਲ ਸੰਧਵਾਂ ਵਿਖੇ ਸਕੂਲ ਇੰਚਾਰਜ ਨਛੱਤਰ ਕੌਰ ਹੀਰਾ ਦੀ ਅਗਵਾਈ 'ਚ ਭਾਰਤੀ ਸੰਵਿਧਾਨ ਦੇ ਨਿਰਮਾਤਾ ਤੇ ਭਾਰਤ ਰਤਨ ਡਾ. ਅੰਬੇਡਕਰ ਦੀ ਵਿਚਾਰਧਾਰਾ ਤੇ ਆਪਣੇ ਜੀਵਨ ਸਾਥੀ ਸਵ: ਹਰਬੰਸ ਲਾਲ ਹੀਰਾ, ਪੁੱਤਰ ਪਵਨ ਹੀਰਾ ਅਤੇ ਨੂੰ ਹ ਸੋਨੀਆ ਹੀਰਾ ਯੂ. ਕੇ. ਅਤੇ ਉੱਘੀ ਸਮਾਜ ਸੇਵਿਕਾ ਮੈਡਮ ਊਸ਼ਾ ਹੀਰਾ, ਬੀਬੀ ਜਗੀਰੋ ਦੇਵੀ ਹੀਰਾ, ਸੁਿਲੰਦਰ ਪਾਲ ਅਹੀਰ, ਓਮ ਪ੍ਰਕਾਸ਼ ਹੀਰਾ, ਸੀਮਾ ਹੀਰਾ ਆਦਿ ਪਰਿਵਾਰਕ ਮੈਂਬਰਾਂ ਦੇ ਸਹਿਯੋਗ ਨਾਲ ਡਾ. ਅੰਬੇਡਕਰ ਦੇ ਜਨਮ ਦਿਵਸ ਦੀ ਖੁਸ਼ੀ 'ਚ ਬੱਚਿਆਂ ਨੂੰ ਲਿਖਣਯੋਗ ਸਮੱਗਰੀ ਦੀ ਵੰਡ ਕੀਤੀ ਗਈ | ਇਸ ਮੌਕੇ ਮੈਡਮ ਕਾਂਤਾ ਦੇਵੀ, ਨਛੱਤਰ ਕੌਰ ਹੀਰਾ, ਊਸ਼ਾ ਦੇਵੀ, ਨਿਰਮਲਾ ਦੇਵੀ, ਬਲਜੀਤ ਕੌਰ, ਸੁਿਲੰਦਰ ਪਾਲ ਅਹੀਰ, ਸੀਮਾ ਹੀਰਾ, ਆਯੂਸ਼ ਹੀਰਾ, ਰੇਸ਼ਮ ਕੌਰ ਹੀਰਾ ਆਦਿ ਹਾਜ਼ਰ ਸਨ |