ਨਵਾਂਸ਼ਹਿਰ, 16 ਅਪ੍ਰੈਲ (ਜਸਬੀਰ ਸਿੰਘ ਨੂਰਪੁਰ)- ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮਿ੍ਤਸਰ ਵੱਲੋਂ ਐਲਾਨੇ ਗਏ ਬੀ.ਸੀ.ਏ ਸਮੈਸਟਰ ਪਹਿਲੇ ਦੇ ਨਤੀਜੇ ਵਿੱਚੋਂ ਬੀ.ਐੱਲ.ਐੱਮ. ਗਰਲਜ਼ ਕਾਲਜ ਨਵਾਂਸ਼ਹਿਰ ਦੀਆਂ ਵਿਦਿਆਰਥਣਾਂ ਨੇ ਯੂਨੀਵਰਸਿਟੀ ਵਿੱਚੋਂ ਸ਼ਾਨਦਾਰ ਨਤੀਜਾ ਦਿੱਤਾ | ਕਾਲਜ ਪਿ੍ੰਸੀਪਲ ਤਰਨਪ੍ਰੀਤ ਕੌਰ ਵਾਲੀਆ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਬੀ. ਸੀ. ਏ ਸਮੈਸਟਰ ਪਹਿਲੇ ਦੀ ਹਰਸਿਮਰਨ ਕੌਰ ਨੇ 8.35 ਐਸ.ਜੀ.ਪੀ.ਏ ਅੰਕ ਪ੍ਰਾਪਤ ਕਰਕੇ ਕਾਲਜ ਅਤੇ ਜ਼ਿਲ੍ਹੇ ਵਿੱਚੋਂ ਪਹਿਲਾ ਸਥਾਨ ਹਾਸਲ ਕੀਤਾ, ਦੀਪਕ ਲੱਧਰ ਨੇ 7.87 ਅੱੈਸ.ਜੀ.ਪੀ.ਏ. ਅੰਕ ਪ੍ਰਾਪਤ ਕਰਕੇ ਕਾਲਜ ਵਿੱਚੋਂ ਦੂਸਰਾ ਸਥਾਨ ਅਤੇ ਸਿਮਰਨ ਨੇ 7.61 ਐਸ.ਜੀ.ਪੀ.ਏ. ਅੰਕ ਪ੍ਰਾਪਤ ਕਰਕੇ ਕਾਲਜ ਵਿੱਚੋਂ ਤੀਸਰਾ ਸਥਾਨ ਹਾਸਲ ਕੀਤਾ ਹੈ | ਇਸ ਮੌਕੇ 'ਤੇ ਕਾਲਜ ਮੈਨੇਜਮੈਂਟ ਕਮੇਟੀ ਦੇ ਪ੍ਰਧਾਨ ਦੇਸ਼ ਬੰਧੂ ਭੱਲਾ, ਸਕੱਤਰ ਵਿਨੋਦ ਭਾਰਦਵਾਜ ਅਤੇ ਸਮੂਹ ਕਾਲਜ ਸਟਾਫ਼ ਮੈਂਬਰਾਂ ਨੇ ਵਿਦਿਆਰਥਣਾਂ ਦੇ ਸ਼ਾਨਦਾਰ ਨਤੀਜੇ 'ਤੇ ਵਧਾਈ ਦਿੰਦੇ ਹੋਏ ਅਸ਼ੀਰਵਾਦ ਦਿੱਤਾ |