ਬੰਗਾ, 16 ਅਪ੍ਰੈਲ (ਸੁਰਿੰਦਰ ਸਿੰਘ ਕਰਮ ਲਧਾਣਾ)-ਵਿਸਾਖੀ ਦਾ ਪਵਿੱਤਰ ਦਿਹਾੜਾ ਪਿੰਡ ਕਲੇਰਾਂ ਵਿਖੇ ਸੰਤ ਬਾਬਾ ਆਸਾ ਰਾਮ ਅਤੇ ਸੰਤ ਬਾਬਾ ਫੱਤਾ ਰਾਮ ਦੇ ਅਸਥਾਨ 'ਤੇ ਸਮੂਹ ਨਗਰ ਨਿਵਾਸੀਆਂ, ਗ੍ਰਾਮ ਪੰਚਾਇਤ ਅਤੇ ਇਲਾਕੇ ਦੀਆਂ ਸੰਗਤਾਂ ਦੇ ਸਹਿਯੋਗ ਨਾਲ ਮਨਾਇਆ ਗਿਆ | ਇਸ ਮੌਕੇ ਗੁਰੂ ਘਰ ਦੇ ਪ੍ਰੇਮੀਆਂ ਵਲੋਂ ਸ਼ਰਧਾ ਨਾਲ ਕਰਵਾਏ ਗਏ 12 ਅਖੰਡ ਪਾਠਾਂ ਦੇ ਭੋਗ ਉਪਰੰਤ ਵਿਸ਼ਾਲ ਪੰਡਾਲ ਸਜਾਇਆ ਗਿਆ, ਜਿਸ ਵਿਚ ਭਾਈ ਦਵਿੰਦਰ ਸਿੰਘ ਰਾਣੂੰ ਦੇ ਜਥੇ ਨੇ ਆਪਣੇ ਪ੍ਰੋਗਰਾਮ ਨਾਲ ਸੰਗਤਾਂ ਨੂੰ ਵਿਸਾਖੀ ਦੇ ਮੌਕੇ 'ਤੇ ਗੁਰੂ ਗੋਬਿੰਦ ਸਿੰਘ ਜੀ ਵਲੋਂ ਅਨੰਦਪੁਰ ਸਾਹਿਬ ਵਿਖੇ ਸਾਜੇ ਗਏ ਪੰਜ ਪਿਆਰਿਆਂ ਅਤੇ ਖਾਲਸਾ ਪੰਥ ਦੀ ਸਾਜਨਾ ਸਬੰਧੀ ਪ੍ਰਸੰਗ ਪੇਸ਼ ਕਰਕੇ ਸੰਗਤਾਂ ਨੂੰ ਨਿਹਾਲ ਕੀਤਾ | ਇਸ ਮੌਕੇ ਬੱਲੀ ਮਹਾਂਰਾਜਿਆਂ ਵਲੋਂ ਸੰਗਤਾਂ ਲਈ ਰਸ ਦਾ ਲੰਗਰ ਲਗਾਇਆ ਗਿਆ ਅਤੇ ਭਿੰਦਾ ਕਲੇਰਾਂ ਵਲੋਂ ਆਪਣੇ ਸਾਥੀਆਂ ਨਾਲ ਮਿਲ ਕੇ ਮੁਫ਼ਤ ਮੈਡੀਕਲ ਕੈਂਪ ਲਗਾਇਆ ਗਿਆ | ਸੰਗਤਾਂ ਨੇ ਪਵਿੱਤਰ ਸਰੋਵਰ ਵਿੱਚ ਇਸ਼ਨਾਨ ਕੀਤਾ | ਪ੍ਰਬੰਧਕਾਂ ਵੱਲੋਂ ਸੰਗਤਾਂ ਲਈ ਲੰਗਰ ਲਗਾਇਆ ਗਿਆ ਸੀ | ਇਸ ਪ੍ਰੋਗਰਾਮ ਨੂੰ ਸਫ਼ਲ ਬਣਾਉਣ ਲਈ ਪਿੰਡ ਦੇ ਸਰਪੰਚ ਦਾਰਾ ਸਿੰਘ ਮੱਲ ਸਾਬਕਾ ਜੀ. ਐਮ ਸਟੇਟ ਟਰਾਂਸਪੋਰਟ ਪੰਜਾਬ, ਕੁਲਵਿੰਦਰ ਸਿੰਘ, ਹਰਜਿੰਦਰ ਸਿੰਘ, ਗੁਰਪ੍ਰੀਤ ਸਿੰਘ ਪੰਚ, ਅਜੈਬ ਸਿੰਘ ਬਿੰਦਰਾ ਨੰਬਰਦਾਰ, ਬਲਵਿੰਦਰ ਸਿੰਘ, ਜੱਸਾ, ਹਰਮੇਸ਼ ਲਾਲ ਪੰਚ, ਸੁਰਜੀਤ ਸਿੰਘ, ਬਲਦੀਪ ਸਿੰਘ, ਸਤਵਿੰਦਰ ਮੱਲ, ਲਖਵਿੰਦਰ ਸਿੰਘ ਸਾਧੜਾ, ਹਰਪਾਲ ਸਿੰਘ, ਸੋਮ ਨਾਥ ਸਤਵਿੰਦਰ ਪਾਲ ਸੰਧੂ, ਸੁਖਵਿੰਦਰ ਕੌਰ, ਗੁਦਾਵਰ ਸਿੰਘ, ਜਸਵਿੰਦਰ ਸਿੰਘ, ਸੋਨੂੰ ਢਿੱਲੋਂ, ਗੁਰਦਿਆਲ ਸਿੰਘ ਬਿੰਦਰਾ, ਕਮਲਦੀਪ ਸਿੰਘ, ਮੱਖਣ ਸਿੰਘ, ਸੱਤਪਾਲ ਅਤੇ ਦਲਜੀਤ ਸਿੰਘ ਢਿੱਲੋਂ ਨੇ ਮੁੱਖ ਸੇਵਾਦਾਰ ਵਜੋਂ ਭੂਮਿਕਾ ਨਿਭਾਈ |