ਬਲਾਚੌਰ, 16 ਅਪ੍ਰੈਲ (ਦੀਦਾਰ ਸਿੰਘ ਬਲਾਚੌਰੀਆ)-ਡਾ. ਭੀਮ ਰਾਉ ਅੰਬੇਡਕਰ ਦੇ 135ਵੇਂ ਜਨਮ ਦਿਨ ਦੇ ਸੰਬੰਧ ਵਿਚ ਬਹੁਜਨ ਸਮਾਜ ਪਾਰਟੀ ਅਤੇ ਯੂਥ ਵੈੱਲਫੇਅਰ ਸੁਸਾਇਟੀ ਬਲਾਚੌਰ ਵੱਲੋਂ ਵਿਸ਼ਾਲ ਸ਼ੋਭਾ ਯਾਤਰਾ ਅਤੇ ਸਮਾਗਮ 18 ਅਪ੍ਰੈਲ ਨੂੰ ਕਰਾਇਆ ਜਾ ਰਿਹਾ ਹੈ | ਇਸ ਸੰਬੰਧੀ ਕੀਤੀ ਵਿਸ਼ੇਸ਼ ਮੀਟਿੰਗ ਜਿਸ ਵਿਚ ਬਸਪਾ ਦੇ ਸੂਬਾ ਜਨਰਲ ਸਕੱਤਰ ਦਿਲਬਾਗ ਚੰਦ ਮਹਿੰਦੀਪੁਰ, ਤਹਿਸੀਲ ਪ੍ਰਧਾਨ ਡਾ. ਚਰਨਜੀਤ ਸੁਮਨ, ਸੀਨੀਅਰ ਬਸਪਾ ਆਗੂ ਦਵਿੰਦਰ ਸਿੰਘ ਸੀਂਹਮਾਰ, ਮਾਸਟਰ ਬਖ਼ਸ਼ੀ ਰਾਮ, ਵਿਜੇ ਮੇਨਕਾ ਕਨਵੀਨਰ ਬਹੁਜਨ ਵਲੰਟੀਅਰ ਫੋਰਸ ਅਤੇ ਪੰਮਾ ਪੇਂਟਰ ਉਚੇਚੇ ਤੌਰ 'ਤੇ ਸ਼ਾਮਿਲ ਹੋਏ | ਤਹਿਸੀਲ ਪ੍ਰਧਾਨ ਡਾ. ਚਰਨਜੀਤ ਸੁਮਨ ਨੇ ਦੱਸਿਆ ਕਿ ਸਮਾਗਮ ਦੋ ਪੜਾਵਾਂ ਵਿੱਚ ਹੋਵੇਗਾ | ਉਨ੍ਹਾਂ ਦੱਸਿਆ ਕਿ ਡਾ. ਅਵਤਾਰ ਸਿੰਘ ਕਰੀਮਪੁਰ ਪ੍ਰਧਾਨ ਬਹੁਜਨ ਸਮਾਜ ਪਾਰਟੀ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਣਗੇ | ਉਨ੍ਹਾਂ ਦੱਸਿਆ ਕਿ ਸਟੇਜ ਦਾ ਉਦਘਾਟਨ ਦਵਿੰਦਰ ਸਿੰਘ ਸੀਂਹਮਾਰ ਪ੍ਰਧਾਨ ਸ਼੍ਰੀ ਗੁਰੂ ਰਵਿਦਾਸ ਮੰਦਰ ਗਹੂੰਣ ਰੋਡ ਬਲਾਚੌਰ, ਰਾਜ ਕੁਮਾਰ ਦਾਦਰੀ ਵਾਲਮੀਕਿ, ਡਾ. ਜਤਿੰਦਰ ਬੈਂਸ ਜੇ.ਪੀ ਹਸਪਤਾਲ, ਡਾ. ਭੁਪਿੰਦਰਜੀਤ ਸਿੰਘ ਸੂਰੀ ਪ੍ਰਬੰਧਕ ਸੂਰੀ ਹਸਪਤਾਲ, ਡਾ. ਮੋਹਨ ਲਾਲ ਸੁਮਨ, ਅਸ਼ਵਨੀ ਕੁਮਾਰ ਪ੍ਰਧਾਨ ਵਿਸ਼ਵ ਬੌਧ ਸੰਘ ਪੰਜਾਬ, ਨਰਿੰਦਰ ਬੇਗਮਪੁਰ ਵਿਸ਼ਵ ਬੌਧ ਸੰਘ, ਥਾਣੇਦਾਰ ਜਸਵੰਤ ਰਾਏ ਵੱਖ-ਵੱਖ ਰਸਮਾਂ ਦਾ ਉਦਘਾਟਨ ਕਰਨਗੇ ਅਤੇ ਸ਼ੋਭਾ ਯਾਤਰਾ ਦੀ ਰਵਾਨਗੀ ਦੀ ਰਸਮ ਪਮਵਿੰਦਰ ਸੂਦ ਸੇਵਾ ਮੁਕਤ ਕਾਨੰੂਗੋ ਕਰਨਗੇ ਅਤੇ ਬੱਬੂ ਗੁਡਾਨੀ ਕੋਰੀਓਗ੍ਰਾਫੀ ਪ੍ਰਗਤੀ ਕਲਾਂ ਕੇਂਦਰ ਖੰਨਾ ਅਤੇ ਗੌਰਵ ਭਾਟੀਆ ਨਾਮਵਰ ਕਲਾਕਾਰ ਪ੍ਰੋਗਰਾਮ ਦੀ ਪੇਸ਼ਕਾਰੀ ਕਰਨਗੇ | ਇਸੇ ਤਰਾਂ ਸ਼ਾਮ ਦਾ ਸਮਾਗਮ ਜਿਹੜਾ ਸ਼ਾਮ 7 ਵਜੇ ਤੋਂ 11 ਵਜੇ ਜੰਝ ਘਰ ਚੰਡੀਗੜ੍ਹ ਰੋਡ ਬਲਾਚੌਰ ਵਿਖੇ ਹੋਵੇਗਾ ਦੇ ਦੌਰਾਨ ਡਾ. ਨਛੱਤਰ ਪਾਲ ਵਿਧਾਇਕ ਨਵਾਂਸ਼ਹਿਰ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਣਗੇ ਅਤੇ ਸੇਵਾ ਮੁਕਤ ਬੈਂਕ ਮੈਨੇਜਰ ਸੁਰਿੰਦਰ ਕੌਰ, ਸਤਨਾਮ ਸਿੰਘ ਰਾਜੂ, ਐਡਵੋਕੇਟ ਨਵਰਾਜ ਸਿੰਘ, ਵਿਨੋਦ ਕੁਮਾਰ ਬੋਧੀ ਰਿਟਾਇਰਡ ਹੈੱਡਮਾਸਟਰ, ਹਰਜੀਤ ਸਿੰਘ ਦਿੱਲੀ, ਭਾਗਵਤ ਰੰਗਾਂ ਦਿੱਲੀ ਵੱਖ-ਵੱਖ ਰਸਮਾਂ ਦੇ ਉਦਘਾਟਨ ਕਰਨਗੇ, ਜਦੋਂ ਕਿ ਇੰਟਰਨੈਸ਼ਨਲ ਪ੍ਰਸਿੱਧੀ ਦੇ ਮਾਲਕ ਬਲਵਿੰਦਰ ਬਿੱਟੂ ਡਾ. ਅੰਬੇਡਕਰ ਦੇ ਜੀਵਨ ਤੇ ਫ਼ਲਸਫ਼ੇ 'ਤੇ ਪ੍ਰੋਗਰਾਮ ਪੇਸ਼ ਕਰਨਗੇ |