ਰਾਹੋਂ, 16 ਅਪ੍ਰੈਲ (ਉਂਕਾਰ ਸਿੰਘ ਰਾਠੋਰ)-ਰਾਹੋਂ ਦੇ ਇਤਿਹਾਸਕ ਡੇਰਾ ਸੂਰਜ ਕੁੰਡ ਵਿਖੇ ਹਰ ਸਾਲ ਵਾਂਗ ਇਸ ਵਾਰ ਵੀ ਵਿਸਾਖੀ ਦਾ ਤਿਉਹਾਰ ਉਤਸ਼ਾਹ ਨਾਲ ਮਨਾਇਆ ਗਿਆ, ਜਿੱਥੇ ਇਲਾਕੇ ਦੀਆਂ ਹਜ਼ਾਰਾਂ ਸੰਗਤਾਂ ਨੇ ਨਤਮਸਤਕ ਹੋ ਕੇ ਆਸ਼ੀਰਵਾਦ ਪ੍ਰਾਪਤ ਕੀਤਾ | ਰਾਹੋਂ ਵਿਚ ਸਥਿਤ ਡੇਰਾ ਸੂਰਜ ਕੁੰਡ ਇੱਕ ਬਹੁਤ ਹੀ ਪੁਰਾਤਨ ਅਤੇ ਪਵਿੱਤਰ ਧਾਰਮਿਕ ਅਸਥਾਨ ਹੈ | ਇਤਿਹਾਸਿਕ ਸ਼ਹਿਰ ਰਾਹੋਂ ਵਿਚ ਨਵਾਂਸ਼ਹਿਰ ਰੋਡ 'ਤੇ ਸਥਿਤ ਡੇਰਾ ਸੂਰਜ ਕੁੰਡ ਵਿਖੇ ਵਿਸਾਖੀ ਦਾ ਤਿਉਹਾਰ ਮਹੰਤ ਗਣਪਤ ਗਿਰੀ ਤੇ ਮਹੰਤ ਸ਼ੰਭੂ ਗਿਰੀ ਦੀ ਅਗਵਾਈ 'ਚ ਬੜੀ ਸ਼ਰਧਾ 'ਤੇ ਧੂਮ-ਧਾਮ ਨਾਲ ਮਨਾਇਆ ਗਿਆ | ਵਿਸਾਖੀ ਦੇ ਤਿਉਹਾਰ 'ਤੇ ਸੰਗਤਾਂ ਵੱਲੋਂ ਦੂਰੋਂ-ਨੇੜਿਓਾ ਪਹੁੰਚ ਕੇ ਇਸ ਦਿਨ ਸਵੇਰ ਤੋਂ ਸ਼ਾਮ ਤੱਕ ਹਜ਼ਾਰਾਂ ਸ਼ਰਧਾਲੂਆਂ ਨੇ ਸੂਰਜ ਕੁੰਡ ਦੇ ਸਰੋਵਰ 'ਚ ਇਸ਼ਨਾਨ ਕੀਤਾ ਅਤੇ ਨਤਮਸਤਕ ਹੋਏ | ਇਸ ਮੌਕੇ ਸੇਵਾਦਾਰਾਂ ਵੱਲੋਂ ਆਈਆਂ ਹੋਈਆਂ ਸੰਗਤਾਂ ਨੂੰ ਬੜੇ ਪਿਆਰ ਅਤੇ ਸਤਿਕਾਰ ਨਾਲ ਲੰਗਰ ਛਕਾਇਆ ਗਿਆ | ਇਸ ਮੌਕੇ ਬੰਟੀ ਗਾਬਾ, ਟੋਨੀ ਖੰਨਾ, ਸੰਨੀ ਗਾਬਾ, ਨਿਖਿਲ ਚੋਪੜਾ, ਟੇਕ ਚੰਦ, ਵਿਸ਼ਾਲ ਚੋਪੜਾ, ਸੁਭਾਸ਼ ਅਰੋੜਾ, ਸੰਨੀ ਅਹੂਜਾ, ਧਰਮਵੀਰ ਚੋਪੜਾ, ਸੰਜੀਵ ਭਾਰਦਵਾਜ, ਅਨੁਰਾਗ ਕਿ੍ਸ਼ਨ, ਵਿਪਨ ਜਾਂਗੜਾ ਤੋਂ ਇਲਾਵਾ ਹੋਰ ਵੱਡੀ ਗਿਣਤੀ ਵਿਚ ਸ਼ਰਧਾਲੂ ਹਾਜ਼ਰ ਸਨ |