10-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-04-2026

ਬਹਿਰਾਮ-ਤਲਵੰਡੀ ਰੇਲਵੇ ਫਾਟਕ ਦੇ ਰਿਹਾ ਹਾਦਸਿਆਂ ਨੂੰ ਸੱਦਾ

Ad Position 21
repet_subhas-goyals [Copy P29]
ਅਜੀਤ ਡੈਸਕ 19-04-2026
ਬਹਿਰਾਮ, 18 ਅਪ੍ਰੈਲ (ਨਛੱਤਰ ਸਿੰਘ ਬਹਿਰਾਮ)- ਰੋਪੜ-ਫਗਵਾੜਾ ਮੁੱਖ ਮਾਰਗ ਬਹਿਰਾਮ ਤੋਂ ਲਿੰਕ ਸੜਕ ਬਹਿਰਾਮ-ਤਲਵੰਡੀ ਰੇਲਵੇ ਫਾਟਕ 'ਤੇ ਲਾਈਨਾਂ ਦੇ ਆਸੇ-ਪਾਸੇ ਲੱਗੇ ਇੰਟਰਲਾਕ ਇੱਕਸਾਰ ਨਾ ਹੋਣ ਕਾਰਨ ਦੋ ਪਹੀਆ ਵਾਹਨਾਂ ਨੂੰ ਹਾਦਸਿਆਂ ਦਾ ਸੱਦਾ ਦੇ ਰਹੇ ਹਨ | ਇਹ ਸ਼ਬਦ ਸਮਾਜ ਸੇਵਕ ਅਮਰਜੀਤ ਕਲਸੀ ਬਲਾਕ ਪ੍ਰਧਾਨ ਕਾਂਗਰਸ ਸੇਵਾ ਦਲ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆ ਆਖੇ | ਉਨ੍ਹਾਂ ਕਿਹਾ ਕਿ ਉਕਤ ਰੇਲਵੇ ਫਾਟਕ ਨੂੰ ਪਾਰ ਕਰਦਿਆਂ ਨਿੱਤ ਦਿਹਾੜੇ ਦੋ ਪਹੀਆ ਵਾਹਨ ਚਾਲਕ ਡਿੱਗ ਕੇ ਸੱਟਾਂ ਲਗਵਾ ਚੁੱਕੇ ਹਨ | ਕਿਉਕਿ ਇੱਥੇ ਇੰਟਰਲਾਕ ਇੱਕਸਾਰ ਨਹੀਂ ਲੱਗੇ ਹੋਏ | ਜਿਸ ਕਰਕੇ ਮੋਟਰ ਸਾਇਕਲ, ਸਕੂਟਰ, ਸਾਇਕਲ ਫਿਸਲ ਜਾਂਦਾ ਹੈ | ਉਨ੍ਹਾਂ ਰੇਲਵੇ ਵਿਭਾਗ ਤੋਂ ਮੰਗ ਕੀਤੀ ਕਿ ਫਾਟਕਾਂ 'ਤੇ ਇੰਟਰਲਾਕ ਵਧੀਆ ਤਰੀਕੇ ਨਾਲ ਲਗਾਏ ਜਾਣ ਤਾਂ ਜੋ ਲੋਕਾਂ ਦੀ ਜਾਨ ਦਾ ਬਚਾਅ ਹੋ ਸਕੇ | ਇਸੇ ਤਰ੍ਹਾਂ ਪਿੰਡ ਜੱਸੋਮਜਾਰਾ ਨੇੜੇ ਗੁਰਦੁਆਰਾ ਬਾਬਾ ਸੰਗੂਆਣਾ ਸਾਹਿਬ ਰੇਲਵੇ ਫਾਟਕ ਬਾਰੇ ਜਾਣਕਾਰੀ ਦਿੰਦਿਆਂ ਸਾਬਕਾ ਸਰਪੰਚ ਹਰਮੇਲ ਸਿੰਘ ਰਾਣੂੰ ਨੇ ਦੱਸਿਆ ਕਿ ਉਕਤ ਫਾਟਕ 'ਤੇ ਵੀ ਇੰਟਰਲਾਕ ਇਕਸਾਰ ਨਾ ਹੋਣ ਕਾਰਨ ਦੋ ਪਹੀਆ ਵਾਹਨ ਚਾਲਕ ਸੱਟਾਂ ਲਗਵਾ ਚੁੱਕੇ ਹਨ | ਉਨ੍ਹਾਂ ਕਿਹਾ ਕਿ ਰੇਲਵੇ ਵਿਭਾਗ ਇਸ ਮਸਲੇ 'ਤੇ ਵਿਸ਼ੇਸ਼ ਧਿਆਨ ਦੇਵੇ ਤਾਂ ਜੋ ਲੋਕਾਂ ਦਾ ਬਚਾਅ ਹੋ ਸਕੇ | ਹੋਰ ਰਾਹਗੀਰਾਂ ਨੇ ਵੀ ਦੱਸਿਆ ਕਿ ਫਗਵਾੜਾ-ਨਵਾਂਸ਼ਹਿਰ ਤੱਕ ਸਾਰੇ ਫਾਟਕਾਂ ਦਾ ਇਹੀ ਹਾਲ ਹੈ | ਉਨ੍ਹਾਂ ਕਿਹਾ ਕਿ ਜਾਂ ਤਾਂ ਵਿਭਾਗ ਬੇ-ਖਬਰ ਹੈ ਜਾਂ ਅਣਜਾਣ ਮਿਸਤਰੀਆਂ ਨੇ ਇਹ ਇੰਟਰਲਾਕ ਲਗਾਏ ਹਨ | ਉਨ੍ਹਾਂ ਮੰਗ ਕੀਤੀ ਕਿ ਇਨ੍ਹਾਂ ਫਾਟਕਾਂ ਨੂੰ ਲੈਵਲ 'ਚ ਬਣਾਇਆ ਜਾਵੇ | ਤਾਂ ਕਿ ਲੋਕਾਂ ਦਾ ਰੇਲਵੇ ਵਿਭਾਗ ਵਿੱਚ ਵਿਸ਼ਵਾਸ਼ ਬਣਿਆ ਰਹੇ |
Ad Position 22
No active advertisement
ਪਿਛਲੀ ਖ਼ਬਰ ਬਾਬਾ ਬਾਲਕ ਨਾਥ ਮੰਦਰ ਕਸਬਾ ਮਜਾਰੀ ਵਿਖੇ ਦੋ ਦਿਨਾ ਮੇਲਾ ਅੱਜ ਤੋਂ ਅਗਲੀ ਖ਼ਬਰ ਪਿੰਡ ਖੋਜਾ ਵਿਖੇ ਬੇਕਾਬੂ ਹੋਈ ਅੱਗ ਨੇ ਕਣਕ ਦੇ 15-20 ਖੇਤਾਂ ਨੂੰ ਲਿਆ ਆਪਣੀ ਲਪੇਟ 'ਚ, ਲੱਖਾਂ ਦਾ ਨੁਕਸਾਨ
Ad Position 24