ਮਜਾਰੀ/ਸਾਹਿਬਾ, 18 ਅਪ੍ਰੈਲ (ਨਿਰਮਲਜੀਤ ਸਿੰਘ ਚਾਹਲ)-ਬਾਬਾ ਬਾਲਕ ਨਾਥ ਮੰਦਰ ਕਸਬਾ ਮਜਾਰੀ ਵਿਖੇ ਦੋ ਦਿਨਾਂ ਸਲਾਨਾ ਵਿਸ਼ਾਲ ਭੰਡਾਰਾ ਤੇ ਜਾਗਰਣ 19 ਅਪ੍ਰੈਲ ਦਿਨ ਐਤਵਾਰ ਤੋਂ ਸ਼ੁਰੂ ਹੋ ਰਿਹਾ ਹੈ | ਇਸ ਬਾਰੇ ਭਗਤ ਕੁਲਵਰਨ ਸਿੰਘ ਰੱਕੜ ਨੇ ਦੱਸਿਆ ਕਿ 19 ਅਪ੍ਰੈਲ ਨੂੰ ਬਾਬਾ ਜੀ ਦੀ ਪਵਿੱਤਰ ਜੋਤ ਧੁਰ ਗੁਫਾ ਹਿਮਾਚਲ ਪ੍ਰਦੇਸ਼ ਅਤੇ ਮਾਤਾ ਦੀ ਜੋਤ ਮਾਂ ਨੈਣਾਂ ਦੇਵੀ ਤੋਂ ਲਿਆਂਦੀ ਜਾਵੇਗੀ | 20 ਅਪ੍ਰੈਲ ਦਿਨ ਸੋਮਵਾਰ ਨੂੰ ਸਵੇਰੇ 10 ਵਜੇ ਧਾਰਮਿਕ ਸਟੇਜ ਦਾ ਅਗਾਜ਼ ਹੋਵੇਗਾ | ਇਸ ਮੌਕੇ ਭਜਨ ਗਾਇਕ ਪ੍ਰੀਤ, ਸ਼ਾਹਿਦ ਅਲੀ, ਭੱਟੀ ਕੰਗਣਾਂ ਵਲੋਂ ਦਿਨ ਵੇਲੇ ਆਪਣੇ ਧਾਰਮਿਕ ਪ੍ਰੋਗਰਾਮ ਪੇਸ਼ ਕਰਨਗੇ | ਰਾਤ ਦਾ ਜਾਗਰਣ 8 ਵਜੇ ਸ਼ੁਰੂ ਹੋਵੇਗਾ | ਇਸ ਮੌਕੇ ਬੰਟੀ ਸਹਿਜਾਦਾ, ਬਲਕਾਰ ਕੈਂਥ ਅਤੇ ਬੱਲੀ ਬੈਂਸ ਆਪਣੇ ਆਪਣੇ ਧਾਰਮਿਕ ਪ੍ਰੋਗਰਾਮ ਪੇਸ਼ ਕਰਨਗੇ | ਸੰਗਤਾਂ ਵਾਸਤੇ ਅਤੁੱਟ ਲੰਗਰ ਲਗਾਇਆ ਜਾਵੇਗਾ |