ਬਹਿਰਾਮ, 18 ਅਪ੍ਰੈਲ (ਨਛੱਤਰ ਸਿੰਘ ਬਹਿਰਾਮ)-ਪੰਜਾਬ ਸਰਕਾਰ ਨੇ ਐੱਸ.ਸੀ ਬੀਬੀਆਂ ਨੂੰ ਪ੍ਰਤੀ ਮਹੀਨਾ 1500 ਰੁਪਏ ਅਤੇ ਜਨਰਲ ਬੀਬੀਆਂ ਨੂੰ 1000 ਰੁਪਏ ਪ੍ਰਤੀ ਮਹੀਨਾ ਦੇਣ ਦਾ ਐਲਾਨ ਕੀਤਾ ਹੈ, ਪਰ ਸ਼ਰਤ ਜਾਤੀ ਸਰਟੀਫਿਕੇਟ ਦੀ ਰੱਖਣ 'ਤੇ ਸੇਵਾ ਕੇਂਦਰਾਂ ਵਿੱਚ ਸਵੇਰ ਤੋਂ ਹੀ ਬੀਬੀਆਂ ਦੀਆਂ ਕਤਾਰਾਂ ਲੱਗ ਜਾਂਦੀਆਂ ਹਨ | ਇਹ ਸ਼ਬਦ ਸੀਨੀਅਰ ਕਾਂਗਰਸ ਆਗੂ ਕਮਲਜੀਤ ਬੰਗਾ ਜ਼ਿਲ੍ਹਾ ਪ੍ਰਧਾਨ ਕਿਸਾਨ ਕਾਂਗਰਸ ਪੰਜਾਬ ਨੇ ਇੱਥੇ ਆਖੇ | ਉਨ੍ਹਾਂ ਕਿਹਾ ਕਿ ਜੇ ਸਰਕਾਰ ਵਾਕਿਆ ਹੀ ਬੀਬੀਆਂ ਦੀ ਆਰਥਿਕ ਸਹਾਇਤਾ ਕਰਨੀ ਚਾਹੰੁਦੀ ਹੈ, ਤਾਂ ਉਨ੍ਹਾਂ ਦੀ ਹੋ ਰਹੀ ਖੱਜਲ-ਖ਼ੁਆਰੀ ਬੰਦ ਕਰਕੇ ਜਾਤੀ ਸ਼ਰਤ ਹਟਾਕੇ ਸਾਰੀਆਂ ਬੀਬੀਆਂ ਦੇ ਬੈਂਕ ਖਾਤਿਆਂ ਵਿੱਚ ਪੈਸੇ ਪਾਏ ਜਾਣ | ਬੰਗਾ ਨੇ ਕਿਹਾ ਕਿ ਸਰਕਾਰ ਨੂੰ ਇਹ ਸ਼ਰਤ ਹਟਾਉਣੀ ਚਾਹੀਦੀ ਹੈ | ਪਰਿਵਾਰ ਦੇ ਕਿਸੇ ਵੀ ਮੈਂਬਰ ਦਾ ਜੇ ਜਾਤ ਸਰਟੀਫਿਕੇਟ ਬਣਿਆ ਹੈ ਉਹ ਹੀ ਮੰਨ ਲੈਣਾ ਚਾਹੀਦਾ ਹੈ, ਕਿਉਂਕਿ ਜਾਤ ਸਰਟੀਫਿਕੇਟ ਤਾਂ ਇੱਕ ਵਾਰੀ ਬਣਦਾ ਜੇ ਪੁਰਾਣਾ ਹੋ ਜਾਵੇ ਤਾਂ ਜਾਤ ਨਹੀਂ ਬਦਲਦੀ ਜਾਤ ਤਾਂ ਉਹੀ ਰਹਿੰਦੀ ਹੈ | ਜ਼ਿਕਰਯੋਗ ਹੈ ਕਿ ਕਈ ਬੀਬੀਆਂ ਤਾਂ ਸਵੇਰ ਅਤੇ ਦੁਪਹਿਰ ਦੀ ਰੋਟੀ ਵੀ ਨਾਲ ਲੈ ਕੇ ਆਉਂਦੀਆਂ ਹਨ | ਮੌਕੇ 'ਤੇ ਮਿਲੀਆਂ ਕੁੱਝ ਬੀਬੀਆਂ ਨੇ ਦੱਸਿਆ ਕਿ ਅਸੀਂ ਤਿੰਨ ਦਿਨ ਤੋਂ ਆ ਰਹੀਆਂ ਹਾਂ, ਪਰ ਸਾਡੀ ਵਾਰੀ ਅੱਜ ਆਈ ਹੈ |