22-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-04-2026

ਇੰਸਪੈਕਟਰ ਨੇ ਸੜੋਆ ਦੀ ਮੰਡੀ 'ਚ ਕੀਤਾ ਤੋਲ ਚੈੱਕ

Ad Position 21
No active advertisement
ਅਜੀਤ ਡੈਸਕ 24-04-2026
ਸੜੋਆ, 23 ਅਪ੍ਰੈਲ (ਹਰਮੇਲ ਸਹੂੰਗੜਾ)-ਦਾਣਾ ਮੰਡੀ ਸੜੋਆ ਵਿਖੇ ਚੱਲ ਰਹੇ ਸੀਜ਼ਨ ਦੌਰਾਨ ਮੰਡੀ ਦਾ ਦੌਰਾ ਕਰਦੇ ਹੋਏ ਪਨਸਪ ਦੇ ਇੰਸਪੈਕਟਰ ਸਤਿੰਦਰ ਭੂੰਬਲਾ ਨੇ ਮੰਡੀ ਵਿਖੇ ਪਹੁੰਚ ਕੇ ਤੋਲ ਚੈੱਕ ਕੀਤਾ ਗਿਆ | ਉਨ੍ਹਾਂ ਆੜਤੀਆਂ ਨੂੰ ਕਿਹਾ ਕਿ ਤੋਲ ਦੇ ਮਾਪਦੰਡਾਂ ਵਿਚ ਹੇਰਾ ਫੇਰੀ ਸਹਿਣ ਨਹੀਂ ਕੀਤੀ ਜਾਵੇਗੀ ਅਤੇ ਤੋਲ ਨੂੰ ਬਰਾਬਰ ਹੀ ਰੱਖਿਆ ਜਾਵੇ ਨਾਲ ਉਨ੍ਹਾਂ ਇਹ ਵੀ ਕਿਹਾ ਕਿ ਕਣਕ ਦੀਆਂ ਢੇਰੀਆਂ ਨੂੰ ਚੰਗੀ ਤਰ੍ਹਾਂ ਪੱਖਾ ਲਵਾ ਕੇ ਸਾਫ ਸਫਾਈ ਕਰਕੇ ਹੀ ਬੋਰੀਆਂ ਵਿਚ ਭਰਿਆ ਜਾਵੇ | ਉਨ੍ਹਾਂ ਕਿਹਾ ਕਿ ਸੀਜ਼ਨ ਦੌਰਾਨ ਬਲਾਕ ਸੜੋਆ ਦੀਆਂ ਮੰਡੀਆਂ 'ਚੋਂ ਲਿਫਟਿੰਗ ਦੇ ਕੰਮ ਵਿਚ ਤੇਜ਼ੀ ਲਿਆਂਦੀ ਜਾਵੇਗੀ ਉਨ੍ਹਾਂ ਦੱਸਿਆ ਕਿ ਥੋੜ੍ਹੀ ਬਹੁਤੀ ਕਮੀ ਹੋਣ ਕਰਕੇ ਲਿਫਟਿੰਗ ਸ਼ੁਰੂ ਕਰਨ ਵਿੱਚ ਪਹਿਲਾਂ ਹੀ ਥੋੜੀ ਦਿੱਕਤ ਆਉਂਦੀ ਹੈ ਤੇ ਬਾਅਦ ਵਿੱਚ ਉਹ ਕਮੀ ਵੀ ਠੀਕ ਹੋ ਗਈ ਹੈ | ਉਹਨਾਂ ਕਿਹਾ ਕਿ ਕਿਸਾਨਾਂ ਨੂੰ ਮੰਡੀਆਂ ਵਿੱਚ ਬਾਰਦਾਨਾ ਤਰਪਾਲਾਂ ਸਮੇਂ ਸਿਰ ਪਹੁੰਚਾ ਦਿੱਤੀਆਂ ਗਈਆਂ ਹਨ ਅਤੇ ਸਰਕਾਰ ਵਲੋਂ ਖ਼ਰੀਦ ਪ੍ਰਬੰਧ ਪੂਰੀ ਤਰ੍ਹਾਂ ਨਾਲ ਮੁਕੰਮਲ ਹਨ | ਦੂਜੇ ਪਾਸੇ ਮੰਡੀ 'ਚ ਕਣਕ ਦੀ ਫਸਲ ਲੈ ਕੇ ਆਏ ਕੁਝ ਕਿਸਾਨਾਂ ਨੇ ਦੱਸਿਆ ਹੈ ਕਿ ਮੰਡੀ ਦਾ ਆਕਾਰ ਛੋਟਾ ਹੋਣ ਕਰਕੇ ਮੰਡੀ ਦੇ ਪੂਰੀ ਤਰ੍ਹਾਂ ਨਾਲ ਫੜ੍ਹ ਭਰੇ ਹੋਣ ਕਰਕੇ ਟਰਾਲੀਆਂ ਖੜ੍ਹੀਆਂ ਕਰਨ ਨੂੰ ਕਿਤੇ ਵੀ ਜਗ੍ਹਾ ਨਹੀਂ ਮਿਲ ਰਹੀ ਤੇ ਕਣਕ ਦੇ ਅੰਬਾਰ ਲੱਗੇ ਹੋਏ ਹਨ | ਉਹਨਾਂ ਸਰਕਾਰ ਦੇ ਅਧਿਕਾਰੀ ਨੂੰ ਅਪੀਲ ਕੀਤੀ ਹੈ ਕਿ ਲਿਫਟਿੰਗ ਦੇ ਕੰਮ ਵਿੱਚ ਤੇਜ਼ੀ ਲਿਆਉਣ ਤਾਂ ਜੋ ਫਸਲ ਲੈ ਕੇ ਆ ਰਹੇ ਕਿਸਾਨ ਜਲਦੀ ਹੀ ਆਪਣੀ ਫਸਲ ਵੇਚ ਕੇ ਵਿਹਲੇ ਹੋ ਸਕਣ | ਉਹਨਾਂ ਨਾਲ ਆੜਤੀ ਅਭੀ ਚੌਧਰੀ, ਸੋਢੀ ਸਿੰਘ ਸਾਬਕਾ ਸਰਪੰਚ ਹਿਆਤਪੁਰ ਜੱਟਾਂ ਤੇ ਹੋਰ ਕਿਸਾਨ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਸਿੰਬਲੀ ਦੇ ਵਿਅਕਤੀ ਤੋਂ ਦਾਤਰ ਦੀ ਨੋਕ 'ਤੇ ਨਕਦੀ ਖੋਹੀ ਅਗਲੀ ਖ਼ਬਰ ਕਿਸਾਨ ਸਨਮਾਨ ਨਿੱਧੀ ਯੋਜਨਾ ਦਾ ਲਾਭ ਲੈਣ ਵਾਲੇ ਹਰੇਕ ਕਿਸਾਨ ਲਈ ਰਜਿਸਟ੍ਰੇਸ਼ਨ ਕਰਵਾਉਣੀ ਲਾਜ਼ਮੀ- ਡਾ. ਰਾਜ ਕੁਮਾਰ
Ad Position 24