22-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-04-2026

ਬੰਗਾ ਵਿਖੇ ਬਾਬਾ ਬਾਲਕ ਨਾਥ ਦੀ ਚੌਂਕੀ ਸਬੰਧੀ ਪੋਸਟਰ ਜਾਰੀ

Ad Position 21
No active advertisement
ਅਜੀਤ ਡੈਸਕ 24-04-2026
ਬੰਗਾ, 23 ਅਪ੍ਰੈਲ (ਧਰਮਵੀਰ ਪਾਲ)-ਬੰਗਾ ਵਿਖੇ 24 ਮਈ ਨੂੰ ਸਨਾਤਨ ਧਰਮ ਸ਼ੀਤਲਾ ਮੰਦਰ ਕਮੇਟੀ ਹੀਉਂ ਰੋਡ ਵਲੋਂ ਮਾਤਾ ਸ਼ੀਤਲਾ ਮੰਦਰ ਵਿਖੇ ਬਾਬਾ ਬਾਲਕ ਨਾਥ ਜੀ ਦੀ ਚੌਂਕੀ ਲਗਾਈ ਜਾਵੇਗੀ | ਇਸ ਸਬੰਧੀ ਪੋਸਟਰ ਜਾਰੀ ਕਰਦੇ ਹੋਏ ਪ੍ਰਬੰਧਕ ਕਮੇਟੀ ਦੇ ਮੁੱਖ ਸੇਵਾਦਾਰ ਬਾਬਾ ਦਵਿੰਦਰ ਕੌੜਾ ਨੇ ਦੱਸਿਆ ਕਿ ਬਾਬਾ ਬਾਲਕ ਨਾਥ ਜੀ ਦੀ ਦੂਜੀ ਵੱਡੀ ਚੌਂਕੀ ਮੰਦਰ ਪਰਿਸਰ ਵਿੱਚ ਲਗਾਈ ਜਾਵੇਗੀ | ਇਸ ਮੌਕੇ ਹਿਮਾਚਲ ਪ੍ਰਦੇਸ਼ ਦੇ ਸਿੱਧ ਬਾਬਾ ਬਾਲਕ ਨਾਥ ਜੀ ਦੇ ਮੁੱਖ ਗੱਦੀ ਨਸ਼ੀਨ, ਮਹੰਤ ਰਾਜੇਂਦਰ ਗਿਰੀ ਇਲਾਕੇ ਦੀਆਂ ਸੰਗਤਾਂ ਨੂੰ ਅਸ਼ੀਰਵਾਦ ਦੇਣ ਲਈ ਵਿਸ਼ੇਸ਼ ਤੌਰ 'ਤੇ ਪਹੁੰਚ ਰਹੇ ਹਨ | ਚੌਂਕੀ ਦੌਰਾਨ ਪ੍ਰਸਿੱਧ ਕਲਾਕਾਰ ਮੁਕੇਸ਼ ਅਨਾਇਕ ਅਤੇ ਪਾਰਟੀ ਬਾਬਾ ਜੀ ਦੇ ਸੁੰਦਰ ਭਜਨਾਂ ਨਾਲ ਭਗਤਾਂ ਨੂੰ ਨਿਹਾਲ ਕਰਨਗੇ | ਉਨ੍ਹਾਂ ਦੱਸਿਆ ਕਿ ਚੌਂਕੀ ਐਤਵਾਰ, 24 ਮਈ ਨੂੰ ਸ਼ਾਮ 7:00 ਵਜੇ ਸ਼ੁਰੂ ਹੋਵੇਗੀ ਅਤੇ ਬਾਬਾ ਜੀ ਦੀ ਇੱਛਾ ਤੱਕ ਜਾਰੀ ਰਹੇਗੀ | ਮੰਦਰ ਕਮੇਟੀ ਵਲੋਂ ਆਉਣ ਵਾਲੇ ਸ਼ਰਧਾਲੂਆਂ ਲਈ ਵਿਸ਼ੇਸ਼ ਲੰਗਰ ਦਾ ਪ੍ਰਬੰਧ ਕੀਤਾ ਜਾਵੇਗਾ | ਇਸ ਮੌਕੇ ਸਮਾਜ ਸੇਵਕ ਚੰਦਰ ਮੋਹਨ ਸ਼ਾਰਦਾ, ਸੁਰੇਂਦਰ ਚੁੱਘ, ਰਜਿੰਦਰ ਕੌਸ਼ਲ, ਵਿਸ਼ਾਲ ਗਰੋਵਰ, ਵਿਨੋਦ ਕੁਮਾਰ ਆਨੰਦ, ਸੁਦੇਸ਼ ਆਨੰਦ, ਸ਼ਿਆਮ ਕੁਮਾਰ ਸ਼ਾਰਦਾ, ਅਵਤਾਰ ਸਿੰਘ, ਪੁਲਕਿਤ, ਹੈਰੀ ਤੇ ਹਿੰਮਤ ਕੁਮਾਰ ਆਦਿ ਮੌਜੂਦ ਸਨ |
Ad Position 22
No active advertisement
ਪਿਛਲੀ ਖ਼ਬਰ ਅਮਰਦੀਪ ਕਾਲਜ 'ਚ ਪੋਸ਼ਣ ਪਖਵਾੜਾ ਦਿਵਸ ਮਨਾਇਆ ਅਗਲੀ ਖ਼ਬਰ ਰਾਜਾ ਸਾਹਿਬ ਪਬਲਿਕ ਸਕੂਲ ਵਿਖੇ ਕੌਮਾਂਤਰੀ ਧਰਤੀ ਦਿਵਸ ਮਨਾਇਆ
Ad Position 24