ਬੰਗਾ, 24 ਅਪ੍ਰੈਲ (ਸੁਰਿੰਦਰ ਸਿੰਘ ਕਰਮ ਲਧਾਣਾ)-ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮਿ੍ਤਸਰ ਵਲੋਂ ਐਲਾਨੇ ਗਏ ਬੀ. ਐੱਸ. ਸੀ. ਨਾਨ ਮੈਡੀਕਲ ਸਮੈਸਟਰ ਪਹਿਲਾ ਦੇ ਨਤੀਜਿਆਂ ਵਿੱਚੋਂ ਸਿੱਖ ਨੈਸ਼ਨਲ ਕਾਲਜ, ਬੰਗਾ ਦੀ ਵਿਦਿਆਰਥਣ ਨਿਮਰਤ ਕੌਰ ਬੱਲ ਨੇ 8.56 ਸੀ.ਜੀ.ਪੀ.ਏ. ਲੈ ਕੇ ਜ਼ਿਲੇ੍ਹ ਵਿਚੋਂ ਪਹਿਲਾ ਸਥਾਨ ਜਦ ਕਿ ਖਤੀਜਾ ਨੇ (8.0) ਨੇ ਦੂਜਾ ਸਥਾਨ, ਸਿਮਰਨਜੀਤ ਕੌਰ ਨੇ 7.76 ਤੀਜਾ ਸਥਾਨ ਅਤੇ ਜਗਦੀਪ ਕੌਰ ਨੇ 7.72 ਨੇ ਚੌਥਾ ਸਥਾਨ ਹਾਸਲ ਕਰਕੇ ਸੰਸਥਾ ਦੇ ਮਾਣ ਵਿੱਚ ਵਾਧਾ ਕੀਤਾ ਹੈ | ਇਹ ਜਾਣਕਾਰੀ ਦਿੰਦਿਆਂ ਸੰਸਥਾ ਦੇ ਮੁਖੀੇ ਪਿ੍ੰਸੀਪਲ ਡਾ. ਤਰਸੇਮ ਸਿੰਘ ਭਿੰਡਰ ਨੇ ਦੱਸਿਆ ਕਿ ਇਹ ਪ੍ਰਾਪਤੀ ਵਿਦਿਆਰਥੀਆਂ ਦੀ ਮਿਹਨਤ, ਲਗਨ ਅਤੇ ਅਧਿਆਪਕਾਂ ਦੀ ਨਿਰੰਤਰ ਸਾਧਨਾਂ ਦਾ ਨਤੀਜਾ ਹੈ | ਇਸ ਮੌਕੇ ਉਹਨਾਂ ਵਿਦਿਆਰਥੀਆਂ ਉਹਨਾਂ ਦੇ ਮਾਪਿਆਂ ਅਤੇ ਯੋਗ ਅਗਵਾਈ ਕਰਨ ਵਾਲੇ ਅਧਿਆਪਕਾਂ ਨੂੰ ਦਿਲੀ ਮੁਬਾਰਕਬਾਦ ਦਿੱਤੀ ਅਤੇ ਭਵਿੱਖ ਵਿੱਚ ਨਵੇਂ ਮੁਕਾਮ ਹਾਸਲ ਕਰਨ ਲਈ ਪ੍ਰੇਰਿਤ ਕੀਤਾ | ਇਸ ਮੌਕੇ ਡਾ.ਇੰਦੂਰਤੀ, ਡਾ. ਅੰਮਿ੍ਤ ਕੌਰ, ਡਾ. ਸੋਨਾ ਬਾਂਸਲ, ਡਾ. ਹਰਜੋਤ ਸਿੰਘ, ਡਾ. ਜਯੋਤੀ ਪਰਕਾਸ਼, ਪ੍ਰੋ. ਹਰਪ੍ਰੀਤ ਕੌਰ ਅਤੇ ਪ੍ਰੋ. ਓਾਕਾਰ ਸਿੱਧੂ ਹਾਜ਼ਰ ਸਨ | ਕਾਲਜ ਪਿ੍ੰਸੀਪਲ ਤੇ ਅਧਿਆਪਕ ਸਾਹਿਬਾਨ ਵਲੋਂ ਵਿਦਿਆਰਥੀਆਂ ਨੂੰ ਸਨਮਾਨਿਤ ਵੀ ਕੀਤਾ ਗਿਆ |