ਬਹਿਰਾਮ, 24 ਅਪ੍ਰੈਲ (ਸਰਬਜੀਤ ਸਿੰਘ ਰਾਣਾ)-ਬਹਿਰਾਮ ਜ਼ੋਨ ਤੋਂ ਬਲਾਕ ਸੰਮਤੀ ਮੈਂਬਰ ਮਹਿੰਦਰ ਪਾਲ ਵਲੋਂ ਪਿੰਡਾਂ ਦੇ ਵਿਕਾਸ ਕਾਰਜਾਂ ਸਬੰਧੀ ਮੰਗ ਪੱਤਰ ਹਲਕਾ ਵਿਧਾਇਕ ਡਾ. ਸੁਖਵਿੰਦਰ ਸੁੱਖੀ ਨੂੰ ਦਿੱਤਾ ਗਿਆ | ਇਸ ਸਬੰਧੀ ਸੰਮਤੀ ਮੈਂਬਰ ਮਹਿੰਦਰ ਪਾਲ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਹਲਕਾ ਵਿਧਾਇਕ ਡਾ. ਸੁਖਵਿੰਦਰ ਸੁੱਖੀ ਦੀ ਅਗਵਾਈ 'ਚ ਉਹਨਾਂ ਵੱਲੋਂ ਬਹਿਰਾਮ ਜੋਨ ਦੇ ਪਿੰਡ ਬਹਿਰਾਮ, ਭਰੋਮਜਾਰਾ ਰਾਣੂੰਆਂ, ਚੱਕ ਰਾਮੂੰ, ਚੱਕ ਗੁਰੂ, ਤਲਵੰਡੀ ਜੱਟਾਂ ਆਦਿ ਪਿੰਡਾਂ ਦੇ ਵਿਕਾਸ ਕਾਰਜਾਂ 'ਚ ਕੋਈ ਵੀ ਖੜੌਤ ਨਹੀਂ ਆਉਣ ਦਿੱਤੀ ਜਾਵੇਗੀ ਅਤੇ ਬਿਨਾਂ ਕਿਸੇ ਵਿਤਕਰੇ ਤੋਂ ਪਿੰਡਾਂ ਦੇ ਵਿਕਾਸ ਕਾਰਜ ਕਰਵਾਏ ਜਾਣਗੇ | ਉਨ੍ਹਾਂ ਦੱਸਿਆ ਕਿ ਹਲਕਾ ਵਿਧਾਇਕ ਡਾ. ਸੁਖਵਿੰਦਰ ਸੁੱਖੀ ਨੂੰ ਪੀਣ ਵਾਲੇ ਪਾਣੀ ਦੀ ਨਵੀਂ ਟੈਂਕੀ ਬਣਾਉਣ, ਪਿੰਡਾਂ ਵਿੱਚ ਸ਼ਮਸ਼ਾਨਘਾਟ ਦੀ ਚਾਰਦਵਾਰੀ ਤੇ ਸ਼ੈੱਡ ਬਣਵਾਉਣ, ਪਿੰਡਾਂ ਦੀਆਂ ਨਾਲੀਆਂ-ਗਲੀਆਂ ਬਣਾਉਣ ਅਤੇ ਲਿੰਕ ਸੜਕਾਂ ਤੇ ਇੰਟਰਲੌਕ ਲਗਾਉਣ ਸਬੰਧੀ, ਆਂਗਣਵਾੜੀ ਸੈਂਟਰ ਬਣਾਉਣ ਸਬੰਧੀ, ਛੱਪੜਾਂ ਦੀ ਸਫ਼ਾਈ ਅਤੇ ਚਾਰਦਿਵਾਰੀ ਬਣਾਉਣ ਸਬੰਧੀ, ਸਟੇਡੀਅਮ ਅਤੇ ਜਿੰਮਾਂ ਦੀ ਉਸਾਰੀ, ਪਿੰਡਾਂ ਵਿੱਚ ਸੋਲਰ ਲਾਈਟਾਂ ਲਗਾਉਣ ਸਬੰਧੀ, ਸੰਪਰਕ ਸੜਕਾਂ ਨੂੰ ਨਵਿਆਉਣ ਸਬੰਧੀ, ਜਲ ਸਪਲਾਈ ਵਿੱਚ ਮੁਕੰਮਲ ਸੁਧਾਰ, ਪਿੰਡਾਂ ਦੇ ਨੌਜਵਾਨਾਂ ਨੂੰ ਖੇਡ ਕਿੱਟਾਂ ਦੇਣ ਸਬੰਧੀ ਆਦਿ ਮੰਗ ਪੱਤਰ ਸੌਂਪਿਆ ਗਿਆ | ਇਸ ਮੌਕੇ 'ਤੇ ਉਨ੍ਹਾਂ ਨਾਲ ਸਰਪੰਚ ਮੋਹਨ ਲਾਲ ਵੀ ਹਾਜ਼ਰ ਸਨ |