18-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-04-2026

ਹਾਦਸਾ ਗ੍ਰਸਤ ਤੇ ਖ਼ਰਾਬ ਹੋਏ ਵਾਹਨਾਂ ਨੂੰ ਲੈ ਕੇ ਨੈਸ਼ਨਲ ਹਾਈਵੇ ਅਥਾਰਟੀ ਨਹੀਂ ਸੁਚੇਤ

Ad Position 21
No active advertisement
ਅਜੀਤ ਡੈਸਕ 25-04-2026
ਕਾਠਗੜ੍ਹ, 24 ਅਪ੍ਰੈਲ (ਹਰਸਿਮਰਨ ਜੋਤ ਸਿੰਘ ਕਲੇਰ)-ਰੋਪੜ ਬਲਾਚੌਰ ਨੈਸ਼ਨਲ ਹਾਈਵੇ 'ਤੇ ਸੈਂਕੜੇ ਦੀ ਤਾਦਾਦ ਵਿਚ ਗੱਡੀਆਂ ਮੋਟਰਾਂ, ਛੋਟੇ ਵੱਡੇ ਵਾਹਨਾਂ ਭਾਰੀ ਵਾਹਨਾਂ ਦਾ ਆਉਣਾ ਜਾਣਾ ਤੇਜ ਰਫ਼ਤਾਰੀ ਨਾਲ ਲੱਗਿਆ ਰਹਿੰਦਾ ਹੈ | ਰੋਜ਼ਾਨਾ ਹੀ ਇਸ ਨੈਸ਼ਨਲ ਹਾਈਵੇ 'ਤੇ ਅਣਅਧਿਕਾਰਤ ਕੱਟ ਹੋਣ ਕਰਕੇ ਲੋਕ ਆਪਣੀ ਮੰਜ਼ਿਲ ਵੱਲ ਜਾਣ ਦੇ ਸਮੇਂ ਹੋਰ ਲੋਕਾਂ ਦੀ ਜਾਨ ਨੂੰ ਵੀ ਜ਼ੋਖਮ ਵਿਚ ਪਾ ਦਿੰਦੇ ਹਨ, ਜਿਸਦੇ ਚੱਲਦੇ ਜਦੋਂ ਵੀ ਨੈਸ਼ਨਲ ਹਾਈਵੇ 'ਤੇ ਕੋਈ ਹਾਦਸਾ ਜਾਂ ਗੱਡੀ ਖ਼ਰਾਬ ਹੋ ਜਾਂਦੀ ਹੈ ਤਾਂ ਉਸ ਹਾਦਸੇ ਸਬੰਧੀ ਪਿੱਛੇ ਆਉਣ ਵਾਲੇ ਵਾਹਨਾਂ ਨੂੰ ਨਹੀਂ ਪਤਾ ਲੱਗਦਾ ਜਿਸਦੇ ਚੱਲਦੇ ਉਹ ਵਾਹਨ ਵੀ ਉਸ ਹਾਦਸੇ ਦਾ ਸ਼ਿਕਾਰ ਹੋ ਜਾਂਦੇ ਹਨ ਜਿਸ ਵਿੱਚ ਮਾਲੀ ਤੇ ਜਾਨੀ ਨੁਕਸਾਨ ਵੀ ਕਈ ਵਾਰ ਹੋ ਜਾਂਦਾ ਹੈ | ਹਾਦਸੇ ਹੋਣ 'ਤੇ ਉਸ ਵੇਲੇ ਨੈਸ਼ਨਲ ਹਾਈਵੇ ਅਥਾਰਟੀ ਦੀ ਜਿੰਮੇਦਾਰੀ ਬਣਦੀ ਹੈ ਕਿ ਉੱਥੇ ਪਹੁੰਚ ਕੇ ਤੁਰੰਤ ਬੈਰੀਕੇਡ ਲਗਾਏ ਜਾਣ ਜਾਂ ਕੋਈ ਹੋਰ ਪ੍ਰਬੰਧ ਕੀਤਾ ਜਾਵੇ ਜਿਸ ਤੋਂ ਪਿੱਛੇ ਆਉਣ ਵਾਲੇ ਵਾਹਨ ਸੁਚੇਤ ਹੋਣ ਤੇ ਉਹ ਆਪਣੀ ਗੱਡੀ ਨੂੰ ਹੌਲੀ ਸਪੀਡ ਨਾਲ ਉੱਥੋਂ ਲੰਘਾਉਣ, ਪਰ ਨੈਸ਼ਨਲ ਹਾਈਵੇ ਅਥਾਰਟੀ ਆਪਣੀ ਇਸ ਜ਼ਿੰਮੇਦਾਰੀ ਤੋਂ ਹਮੇਸ਼ਾ ਭੱਜਦਾ ਹੈ ਅਤੇ ਜਿਸ ਜਗ੍ਹਾ ਬੈਰੀਕੇਡ ਦੀ ਜਰੂਰਤ ਹੁੰਦੀ ਹੈ ਉੱਥੇ ਸਮੇਂ 'ਤੇ ਕਦੇ ਵੀ ਨਹੀਂ ਪਹੁੰਚਦਾ | ਕਈ ਵਾਰ ਇਕ ਗੱਡੀ ਲੱਗਣ 'ਤੇ ਪਿੱਛੇ ਤੋਂ ਦੂਸਰੀ ਆ ਰਹੀ ਗੱਡੀ ਵੀ ਓਵਰਟੇਕ ਜਾ ਅਸਤੁਲਿੰਤ ਹੋ ਕੇ ਹਾਦਸਾ ਗ੍ਰਸਤ ਹੋ ਜਾਦੀ ਹੈ | ਜੇਕਰ ਹਾਈਵੇ ਅਥਾਰਟੀ ਵਲੋਂ ਪਹਿਲੀ ਹੀ ਹਾਦਸੇ ਬਾਰੇ ਸੂਚਿਤ ਬੋਰਡ ਜਾਂ ਬੈਰੀਕੇਡ ਕਰ ਦਿੱਤੀ ਜਾਵੇ ਤਾਂ ਇਸ ਹਾਈਵੇ 'ਤੇ ਰੋਜ਼ਾਨਾ ਹੋ ਰਹੇ ਹਾਦਸਿਆਂ ਨੂੰ ਠੱਲ੍ਹ ਪੈ ਸਕਦੀ ਹੈ | ਇਲਾਕੇ ਦੇ ਲੋਕਾਂ ਨੇ ਮੰਗ ਕੀਤੀ ਹੈ ਕਿ ਜਲਦ ਹੀ ਨੈਸ਼ਨਲ ਹਾਈਵੇ ਅਥਾਰਟੀ ਹਾਦਸੇ ਹੋਣ ਵਾਲੇ ਜਗਾ 'ਤੇ ਬੈਰੀਕੇਡ ਦਾ ਪ੍ਰਬੰਧ ਕਰਨ ਨੂੰ ਯਕੀਨੀ ਬਣਾਉਣ, ਜਿਸ ਨਾਲ ਲੱਖਾਂ ਅਜਾਈਾ ਜਾ ਰਹੀਆ ਜਾਨਾਂ ਨੂੰ ਬਚਾਇਆ ਜਾ ਸਕਦਾ ਹੈ |
Ad Position 22
No active advertisement
ਪਿਛਲੀ ਖ਼ਬਰ ਮਹਿੰਦਰਪਾਲ ਨੇ ਪਿੰਡਾਂ ਦੇ ਵਿਕਾਸ ਕਾਰਜਾਂ ਸਬੰਧੀ ਹਲਕਾ ਵਿਧਾਇਕ ਨੂੰ ਦਿੱਤਾ ਮੰਗ ਪੱਤਰ ਅਗਲੀ ਖ਼ਬਰ ਲਾਇਨਜ਼ ਕਲੱਬ ਬੰਗਾ ਨਿਸ਼ਚੇ ਦੀ ਮੀਟਿੰਗ ਹੋਈ
Ad Position 24