ਮੁਕੇਰੀਆਂ, 24 ਅਪ੍ਰੈਲ (ਰਾਮਗੜ੍ਹੀਆ)-ਸਾਬਕਾ ਵਿਧਾਇਕਾ ਮੈਡਮ ਇੰਦੂ ਬਾਲਾ ਦੇ ਗ੍ਰਹਿ ਵਿਖੇ ਓ. ਬੀ. ਸੀ. ਦੇ ਆਲ ਇੰਡੀਆ ਦੇ ਵਾਈਸ ਪ੍ਰਧਾਨ ਇੰਦਰਜੀਤ ਸਿੰਘ ਬੱਬੂ ਵਿਸ਼ੇਸ਼ ਤੌਰ 'ਤੇ ਪਹੁੰਚੇ | ਇਸ ਮੌਕੇ ਉਨ੍ਹਾਂ ਨਾਲ ਸਰਬਜੀਤ ਸਿੰਘ ਵਾਈਸ ਪ੍ਰਧਾਨ ਓ. ਬੀ. ਸੀ. ਪੰਜਾਬ, ਬਲਵਿੰਦਰ ਗਿੱਲ ਅਤੇ ਜੋਬਨ ਸਿੰਘ ਵੀ ਨਾਲ ਆਏ ਹੋਏ ਸਨ | ਇਸ ਮੌਕੇ ਮੈਡਮ ਇੰਦੂ ਬਾਲਾ ਨੇ ਇੰਦਰਜੀਤ ਸਿੰਘ ਬਿੱਟੂ ਨੂੰ ਓ.ਬੀ.ਸੀ., ਬੀ. ਸੀ. ਅਤੇ ਐੱਸ. ਸੀ. ਵਰਗ ਨੂੰ ਜ਼ਮੀਨੀ ਪੱਧਰ 'ਤੇ ਮਜ਼ਬੂਤ ਕਰਨ ਲਈ ਅਤੇ ਉਨ੍ਹਾਂ ਨੂੰ ਆ ਰਹੀਆਂ ਸਮੱਸਿਆਵਾਂ ਨੂੰ ਹੱਲ ਕਰਨ ਸਬੰਧੀ ਵਿਚਾਰ ਵਟਾਂਦਰਾ ਕੀਤਾ | ਇਸ ਮੌਕੇ ਉਨ੍ਹਾਂ ਪਾਰਟੀ ਪੱਧਰ ਪੱਧਰ 'ਤੇ ਲੁਧਿਆਣਾ ਵਿਖੇ ਹੋ ਰਹੇ ਸੰਮੇਲਨ ਸਬੰਧੀ ਸੱਦਾ ਪੱਤਰ ਵੀ ਦਿੱਤਾ ਗਿਆ | ਇਸ ਦੌਰਾਨ ਮੈਡਮ ਇੰਦੂ ਬਾਲਾ ਵਲੋਂ ਇੰਦਰਜੀਤ ਸਿੰਘ ਨੂੰ ਵਿਸ਼ੇਸ਼ ਤੌਰ 'ਤੇ ਸਨਮਾਨਿਤ ਕੀਤਾ ਗਿਆ | ਇਸ ਮੌਕੇ ਰਵਿੰਦਰ ਸਿੰਘ ਬਲਾਕ ਪ੍ਰਧਾਨ ਕਾਂਗਰਸ, ਕਿਸ਼ੋਰੀ ਲਾਲ ਬਲਾਕ ਪ੍ਰਧਾਨ ਹਾਜੀਪੁਰ, ਸੱਭਿਆ ਸਾਂਚੀ, ਮਾਸਟਰ ਰਵਿੰਦਰ, ਪਿ੍ੰਸੀਪਲ ਗੁਰਦਿਆਲ ਸਿੰਘ, ਕਵਲਜੀਤ ਪ੍ਰਧਾਨ, ਕਰਤਾਰ ਸਿੰਘ, ਬਲੀ ਰਾਮ, ਗੋਰੀ ਅਰੋੜਾ, ਬਿੰਦੂ ਐਮ.ਸੀ., ਅਵਤਾਰ ਸਿੰਘ, ਸਰਪੰਚ ਮੁਖ਼ਤਿਆਰ ਸਿੰਘ, ਸੁਨੀਲ, ਬਲਵਿੰਦਰ ਸਿੰਘ, ਨਿਰਮਲ ਸਿੰਘ ਤੇ ਸੰਨ੍ਹੀ ਤੋਂ ਇਲਾਵਾ ਵੱਡੀ ਗਿਣਤੀ ਵਿਚ ਕਾਂਗਰਸੀ ਆਗੂ ਤੇ ਵਰਕਰ ਹਾਜ਼ਰ ਸਨ |