ਬੰਗਾ, 26 ਅਪ੍ਰੈਲ (ਸੁਰਿੰਦਰ ਸਿੰਘ ਕਰਮ ਲਧਾਣਾ)-ਇੰਸਟੀਚਿਊਟ ਫ਼ਾਰ ਸੋਸ਼ਲ ਰਿਫੋਰਮ ਐਂਡ ਹਾਇਰ ਐਜੂਕੇਸ਼ਨ ਨਾਂ ਦੀ ਸੰਸਥਾ ਵਲੋਂ ਪਿ੍ੰ: ਹਰਭਜਨ ਸਿੰਘ ਕਰਨਾਣਾ ਨੂੰ 28 ਅਪ੍ਰੈਲ ਦਿਨ ਮੰਗਲਵਾਰ ਨੂੰ ਪੰਜਾਬ ਵਿਧਾਨ ਸਭਾ ਚੰਡੀਗੜ੍ਹ ਵਿਖੇ ਇੱਕ ਸਮਾਗਮ ਦੌਰਾਨ ਸਨਮਾਨਿਤ ਕੀਤਾ ਜਾਵੇਗਾ | ਉਹਨਾਂ ਨੂੰ ਇਹ ਐਵਾਰਡ ਟ੍ਰਾਸਫੋਰਮੇਸ਼ਨਲ ਲੀਡਰਸ਼ਿਪ ਇਨ ਐਜੂਕੇਸ਼ਨ ਲਈ ਦਿੱਤਾ ਜਾ ਰਿਹਾ ਹੈ | ਜ਼ਿਕਰਯੋਗ ਹੈ ਕਿ ਪਿ੍ੰ: ਕਰਨਾਣਾ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪੱਧਰ 'ਤੇ ਸਿੱਖਿਆ ਸਬੰਧੀ ਮਹੱਤਵਪੂਰਨ ਮੀਟਿੰਗਾਂ ਅਕਸਰ ਅਟੈਂਡ ਕਰਦੇ ਰਹਿੰਦੇ ਹਨ | ਉਹਨਾਂ ਨੂੰ ਇਹ ਸਨਮਾਨ ਸਮਾਗਮ ਦੇ ਮੁੱਖ ਮਹਿਮਾਨ ਸਪੀਕਰ ਸਰਦਾਰ ਕੁਲਤਾਰ ਸਿੰਘ ਸੰਧਵਾਂ ਪੰਜਾਬ ਵਿਧਾਨ ਸਭਾ ਚੰਡੀਗੜ੍ਹ ਪ੍ਰਦਾਨ ਕਰਨਗੇ | ਇਸ ਮੌਕੇ ਰਾਮ ਨਿਵਾਸ ਗੋਇਲ ਸਾਬਕਾ ਸਪੀਕਰ ਦਿੱਲੀ ਵਿਧਾਨ ਸਭਾ ਜੋ ਇਸ ਸਮਾਗਮ ਦੇ ਵਿਸ਼ੇਸ ਮਹਿਮਾਨ ਹਨ ਵੀ ਹਾਜ਼ਰ ਹੋਣਗੇ |