28-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-04-2026

ਗਰਮੀ ਦੀ ਸ਼ੁਰੂਆਤ 'ਚ ਹੀ ਲੱਗ ਰਹੇ ਬਿਜਲੀ ਕੱਟਾਂ ਨੇ ਲੋਕਾਂ ਦਾ ਕੀਤਾ ਜੀਣਾ ਮੁਹਾਲ- ਵਜੀਦਪੁਰ

Ad Position 21
No active advertisement
ਅਜੀਤ ਡੈਸਕ 27-04-2026
ਔੜ, 26 ਅਪ੍ਰੈਲ (ਗੁਰਨਾਮ ਸਿੰਘ ਸੈਣੀ) - ਪੰਜਾਬ ਵਿੱਚ ਗਰਮੀ ਦੀ ਆਮਦ ਹੁੰਦੇ ਹੀ ਬਿਜਲੀ ਦੇ ਲੰਬੇ-ਲੰਬੇ ਕੱਟਾਂ ਨੇ ਲੋਕਾਂ ਦਾ ਜਿਊਣਾ ਮੁਹਾਲ ਕਰ ਦਿੱਤਾ ਹੈ | ਮੁਫਤ ਤੇ ਨਿਰਵਿਘਨ ਬਿਜਲੀ ਸਪਲਾਈ ਦੇਣ ਦੇ ਦਮਗਜੇ ਮਾਰਨ ਵਾਲੀ ਸਰਕਾਰ ਦੇ ਸਾਰੇ ਦਾਅਵੇ ਹਵਾ ਹੋ ਗਏ ਹਨ, ਜਦੋਂ ਗਰਮੀ ਦੀ ਸ਼ੁਰੂਆਤ 'ਤੇ ਹੀ ਬਿਨਾਂ ਅਗਾਉਂ ਸੂਚਨਾ ਦੇ ਲੰਬੇ-ਲੰਬੇ ਬਿਜਲੀ ਕੱਟ ਲੱਗਣੇ ਸ਼ੁਰੂ ਹੋ ਗਏ ਹਨ | ਜਿਸ ਨਾਲ ਸਰੀਰ ਨੂੰ ਝੁਲਸਾ ਦੇਣ ਵਾਲੀ ਗਰਮੀ ਲੋਕਾਂ ਦੇ ਪਸੀਨੇ ਛੁਡਾ ਰਹੀ ਹੈ | ਬੱਚੇ ਅਤੇ ਬਜ਼ੁਰਗ ਬੇਹਾਲ ਹਨ | ਇਨ੍ਹਾਂ ਉਕਤ ਸ਼ਬਦਾਂ ਦਾ ਪ੍ਰਗਟਾਵਾ ਦੋਆਬਾ ਕਿਸਾਨ ਯੂਨੀਅਨ ਪੰਜਾਬ ਦੇ ਸੂਬਾ ਪ੍ਰਧਾਨ ਕੁਲਦੀਪ ਸਿੰਘ ਵਜੀਦਪੁਰ ਨੇ ਕਰਦਿਆਂ ਕਿਹਾ ਕਿ ਪਹਿਲਾਂ ਤੋਂ ਹੀ ਖਾੜੀ ਦੀ ਜੰਗ ਤੇ ਲੇਬਰ ਦੇ ਜਾਣ ਤੋਂ ਪ੍ਰੇਸ਼ਾਨ ਵਪਾਰੀ ਤੇ ਕਾਰਖਾਨੇਦਾਰ ਮਸ਼ੀਨ ਦਾ ਚੱਕਾ ਚੱਲਦਾ ਰੱਖਣ ਲਈ ਡੀਜ਼ਲ ਫੂਕ ਰਹੇ ਹਨ | ਅਜੇ ਤਾਂ ਝੋਨੇ ਦਾ ਸੀਜ਼ਨ ਸ਼ੁਰੂ ਨਹੀਂ ਹੋਇਆ, ਝੋਨੇ ਸਮੇਂ ਤਾਂ ਹੋਰ ਵੀ ਬੁਰਾ ਹਾਲ ਹੋਵੇਗਾ | ਉਹਨਾਂ ਕਿਹਾ ਕਿ ਗਰੀਬ ਪਰਿਵਾਰਾਂ ਦੇ ਮਕਾਨ ਛੋਟੇ ਹਨ | ਕਿਸੇ ਕੋਲ ਵੀ ਇਨਵਰਟਰ ਅਤੇ ਜਨਰੇਟਰ ਨਹੀਂ ਹੈ | ਉਪਰੋਂ ਪਾਵਰਕਾਮ ਦੇ ਅਧਿਕਾਰੀ ਲਗਾਤਾਰ ਬਿਜਲੀ ਦੇ ਲੰਬੇ ਕੱਟ ਲਗਾ ਰਹੇ ਹਨ ਜੇਕਰ ਕੱਟ ਇਸੇ ਤਰ੍ਹਾਂ ਹੀ ਲੱਗਦੇ ਰਹੇ ਤਾਂ ਲੋਕ ਸੜਕਾਂ 'ਤੇ ਆ ਸਕਦੇ ਹਨ | ਉਹਨਾਂ ਪੰਜਾਬ ਸਰਕਾਰ ਅਤੇ ਪੰਜਾਬ ਪਾਵਰਕਾਮ ਦੇ ਸਬੰਧਤ ਅਧਿਕਾਰੀਆਂ ਨੂੰ ਅਪੀਲ ਕੀਤੀ ਕਿ ਲੋਕਾਂ ਦੀ ਇਸ ਕਠਿਨਾਈ ਨੂੰ ਮੁੱਖ ਰੱਖ ਕੇ ਇਲਾਕੇ ਦੇ ਲੋਕਾਂ ਦੇ ਘਰਾਂ/ਦੁਕਾਨਾਂ, ਖੇਤੀਬਾੜੀ ਦੀ ਬਿਜਲੀ ਸਪਲਾਈ ਨੂੰ ਯਕੀਨੀ ਬਣਾਇਆ ਜਾਵੇ |
Ad Position 22
No active advertisement
ਪਿਛਲੀ ਖ਼ਬਰ ਹੈਰੋਇਨ ਤੇ ਨਸ਼ੀਲੀਆਂ ਗੋਲੀਆਂ ਸਮੇਤ ਨੌਜਵਾਨ ਕਾਬੂ ਅਗਲੀ ਖ਼ਬਰ ਪੰਜਾਬ ਵਿਧਾਨ ਸਭਾ ਚੰਡੀਗੜ੍ਹ ਵਿਖੇ ਪਿ੍ੰ: ਕਰਨਾਣਾ ਦਾ ਸਨਮਾਨ 28 ਨੂੰ
Ad Position 24