ਬੰਗਾ, 26 ਅਪ੍ਰੈਲ (ਧਰਮਵੀਰ ਪਾਲ) - ਯੁੱਧ ਨਸ਼ਿਆਂ ਵਿਰੁੱਧ ਤਹਿਤ ਤੁਸ਼ਾਰ ਗੁਪਤਾ ਆਈ. ਪੀ. ਐਸ ਸੀਨੀਅਰ ਕਪਤਾਨ ਪੁਲਿਸ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੇ ਦਿਸ਼ਾ ਨਿਰਦੇਸ਼ ਅਨੁਸਾਰ ਉਪ ਕਪਤਾਨ ਪੁਲਿਸ ਸਬ ਡਬੀਜ਼ਨ ਬੰਗਾ ਦੀ ਯੋਗ ਅਗਵਾਈ ਹੇਠ ਇੰਸਪੈਕਟਰ ਸਤਨਾਮ ਸਿੰਘ ਮੁੱਖ ਅਫਸਰ ਥਾਣਾ ਸਦਰ ਬੰਗਾ ਦੀ ਹਦਾਇਤ 'ਤੇ ਏ.ਐਸ.ਆਈ. ਬਲਜਿੰਦਰ ਕੁਮਾਰ ਵਲੋਂ ਨਸ਼ਾ ਐਕਟ ਅਧੀਨ ਮੁਕੱਦਮਾ ਦਰਜ ਕਰਕੇ ਇੱਕ ਨੌਜਵਾਨ ਮਿਅੰਕ ਸ਼ਰਮਾ ਪੁੱਤਰ ਸੁਰਿੰਦਰ ਕੁਮਾਰ ਵਾਸੀ ਕਜਲਾ ਰੋਡ ਮੁਕਤਪੁਰਾ ਮੁਹੱਲਾ ਬੰਗਾ, ਥਾਣਾ ਸਿਟੀ ਬੰਗਾ ਨੂੰ ਗਿ੍ਫਤਾਰ ਕਰਕੇ 50 ਗ੍ਰਾਮ ਹੈਰੋਇਨ, 35 ਨਸ਼ੀਲੀਆਂ ਗੋਲੀਆਂ ਮਾਰਕਾ ਈਟਾਜੋਲਮ 0.5 ਮਿਲੀਗ੍ਰਾਮ, ਇੱਕ ਗੱਡੀ ਮਾਰਕਾ ਕੇ.ਆਈ.ਏ (ਕੀਆ) ਰੰਗ ਚਿੱਟਾ ਨੰਬਰੀ ਪੀਬੀ-01-ਜੀ- 9786 ਤੇ ਇਕ ਮੋਬਾਇਲ ਫੋਨ ਮਾਰਕਾ ਸੈਮਸੰਗ ਬ੍ਰਾਮਦ ਕੀਤਾ ਗਿਆ | ਕਥਿਤ ਦੋਸ਼ੀ ਨੂੰ ਅਦਾਲਤ ਵਿਚ ਪੇਸ਼ ਕਰਕੇ 3 ਦਿਨ ਦਾ ਪੁਲਿਸ ਰਿਮਾਂਡ ਹਾਸਿਲ ਕੀਤਾ ਗਿਆ |
ਹੈਰੋਇਨ ਤੇ ਨਸ਼ੀਲੀਆਂ ਗੋਲੀਆਂ ਸਮੇਤ ਨੌਜਵਾਨ ਕਾਬੂ
ਅਜੀਤ ਡੈਸਕ
27-04-2026