28-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-04-2026

ਦਾਣਾ ਮੰਡੀ ਕਾਠਗੜ੍ਹ 'ਚ ਚੁਕਾਈ ਸ਼ੁਰੂ ਨਾ ਹੋਣ ਕਾਰਨ ਸਮੱਸਿਆਵਾਂ ਵਧੀਆਂ

Ad Position 21
No active advertisement
ਅਜੀਤ ਡੈਸਕ 27-04-2026

ਕਾਠਗੜ੍ਹ, 26 ਅਪ੍ਰੈਲ (ਹਰਸਿਮਰਨ ਜੋਤ ਸਿੰਘ ਕਲੇਰ) - ਕਾਠਗੜ੍ਹ ਦੀ ਦਾਣਾ ਮੰਡੀ ਵਿੱਚ ਕਣਕ ਦੀ ਚੁਕਾਈ ਅਜੇ ਸ਼ੁਰੂ ਨਹੀਂ ਹੋਈ ਹੈ | ਹਾਲਾਤ ਅਜਿਹੇ ਹਨ ਕਿ ਕਣਕ ਦੀਆਂ ਬੋਰੀਆਂ ਦੇ ਅੰਬਾਰ ਲੱਗ ਗਏ ਹਨ ਅਤੇ ਜਿਹੜੀ ਕਿਸਾਨ ਨਵੀਂ ਕਣਕ ਮੰਡੀ ਵਿੱਚ ਲਿਆ ਰਹੇ ਹਨ ਉਸ ਨੂੰ ਲਾਹੁਣ ਲਈ ਜਗ੍ਹਾ ਲੱਭਣ ਲਈ ਆੜਤੀਆ ਵਲੋਂ ਸੰਘਰਸ਼ ਕੀਤਾ ਜਾ ਰਿਹਾ ਹੈ | ਮੰਡੀ ਵਿੱਚ ਸਮੱਸਿਆਵਾਂ ਬਾਰੇ ਪਤਾ ਲੱਗਣ 'ਤੇ ਜ਼ਿਲ੍ਹਾ ਯੋਜਨਾ ਬੋਰਡ ਦੇ ਚੇਅਰਮੈਨ ਤੇ ਆਮ ਆਦਮੀ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਸਤਨਾਮ ਜਲਾਲਪੁਰ ਨੇ ਕਾਠਗੜ੍ਹ ਦੀ ਦਾਣਾ ਮੰਡੀ ਦਾ ਦੌਰਾ ਕੀਤਾ | ਉਨ੍ਹਾਂ ਕਿਸਾਨਾਂ ਤੇ ਕਮਿਸ਼ਨ ਏਜੰਟਾਂ ਦੀਆਂ ਸਮੱਸਿਆਵਾਂ ਸੁਣੀਆਂ | ਉਨ੍ਹਾਂ ਡਿਪਟੀ ਕਮਿਸ਼ਨਰ ਨਾਲ ਫ਼ੋਨ 'ਤੇ ਗੱਲ ਕੀਤੀ ਤੇ ਉਨ੍ਹਾਂ ਨੂੰ ਚੁਕਾਈ ਸ਼ੁਰੂ ਕਰਨ ਲਈ ਕਿਹਾ | ਇਸ ਮੌਕੇ ਆੜਤੀ ਐਸ਼ੋਸੀਏਸ਼ਨ ਦੇ ਸੁਭਾਸ਼ ਆਨੰਦ ਨੇ ਉਨ੍ਹਾਂ ਨੂੰ ਦੱਸਿਆ ਕਿ ਮੰਡੀ ਵਿਚ 60,000 ਬੋਰੀਆਂ ਕਣਕ ਆ ਚੁੱਕੀ ਹੈ ਜਿਸ ਵਿਚੋਂ 50,000 ਬੋਰੀਆਂ ਸਰਕਾਰੀ ਏਜੰਸੀਆਂ ਨੇ ਖਰੀਦ ਲਈਆਂ ਹਨ | ਚੁਕਾਈ ਅਜੇ ਸ਼ੁਰੂ ਨਹੀਂ ਹੋਈ ਹੈ | ਆੜਤੀ ਜਸਵੀਰ ਜੱਸੀ ਮੀਲ਼ੂ ਅਤੇ ਆੜਤੀ ਅਸ਼ੋਕ ਕੁਮਾਰ ਨੇ ਕਿਹਾ ਕਿ ਕਿਸਾਨ ਰੋਜ਼ਾਨਾ ਕਣਕ ਲੈ ਕੇ ਪਹੁੰਚ ਰਹੇ ਹਨ ਪਰ ਉਹ ਮੰਡੀ ਵਿੱਚ ਹੋਰ ਕਣਕ ਸਟੋਰ ਕਰਨ ਵਿੱਚ ਅਸਮਰੱਥ ਹਨ | ਉਨ੍ਹਾਂ ਲਈ ਕੋਈ ਜਗ੍ਹਾ ਨਹੀਂ ਬਚੀ | ਨਤੀਜੇ ਵਜੋਂ, ਉਨ੍ਹਾਂ ਨੂੰ ਮੰਡੀ ਦੇ ਬਾਹਰ ਇੰਤਜ਼ਾਰ ਕਰਨਾ ਪੈਂਦਾ ਹੈ | ਚੁਕਾਈ ਦੀ ਘਾਟ ਕਾਰਨ, ਮੰਡੀ ਵਿਚ ਕਣਕ ਦੇ ਢੇਰ ਲੱਗ ਗਏ ਹਨ | ਖਰੀਦ ਜਾਰੀ ਹੈ ਪਰ ਚੁਕਾਈ ਦੀ ਘਾਟ ਸਮੱਸਿਆਵਾਂ ਪੈਦਾ ਕਰ ਰਹੀ ਹੈ | ਕਿਸਾਨਾਂ ਤੇ ਦੁਕਾਨਦਾਰਾਂ ਦੀਆਂ ਸਮੱਸਿਆਵਾਂ ਸੁਣਨ ਤੋਂ ਬਾਅਦ, ਸਤਨਾਮ ਜਲਾਲਪੁਰ ਨੇ ਡਿਪਟੀ ਕਮਿਸ਼ਨਰ ਗੁਲਪ੍ਰੀਤ ਸਿੰਘ ਔਲਖ ਨਾਲ ਫ਼ੋਨ 'ਤੇ ਮੌਕੇ 'ਤੇ ਗੱਲਬਾਤ ਕੀਤੀ ਤਾਂ ਡਿਪਟੀ ਕਮਿਸ਼ਨਰ ਨਵਾਂਸ਼ਹਿਰ ਨੇ ਭਰੋਸਾ ਦਿੱਤਾ ਕਿ ਚੁਕਾਈ ਕੱਲ੍ਹ ਤੱਕ ਸ਼ੁਰੂ ਹੋ ਜਾਵੇਗੀ | ਉਨ੍ਹਾਂ ਨੂੰ ਮੌਜੂਦਾ ਸਮੱਸਿਆਵਾਂ ਬਾਰੇ ਜਾਣੂ ਕਰਵਾਇਆ ਗਿਆ ਅਤੇ ਜਲਦੀ ਹੱਲ ਕਰਨ ਦੀ ਅਪੀਲ ਕੀਤੀ ਗਈ | ਡੀ.ਸੀ ਨੇ ਉਨ੍ਹਾਂ ਨੂੰ ਭਰੋਸਾ ਦਿੱਤਾ ਕਿ ਸੋਮਵਾਰ ਤੱਕ ਸਭ ਕੁਝ ਹੱਲ ਹੋ ਜਾਵੇਗਾ | ਮੰਡੀ ਵਿੱਚੋਂ ਚੁਕਾਈ ਦਾ ਕੰਮ ਜਲਦੀ ਸ਼ੁਰੂ ਹੋ ਜਾਵੇਗਾ |

Ad Position 22
No active advertisement
ਪਿਛਲੀ ਖ਼ਬਰ ਨਵਾਂਸ਼ਹਿਰ 'ਚ 'ਆਪ' ਨੇ ਰਾਘਵ ਚੱਢਾ ਅਤੇ ਹੋਰ ਆਗੂਆਂ ਖ਼ਿਲਾਫ਼ ਕੀਤਾ ਰੋਸ ਪ੍ਰਦਰਸ਼ਨ ਅਗਲੀ ਖ਼ਬਰ ਹੈਰੋਇਨ ਤੇ ਨਸ਼ੀਲੀਆਂ ਗੋਲੀਆਂ ਸਮੇਤ ਨੌਜਵਾਨ ਕਾਬੂ
Ad Position 24