ਨਵਾਂਸ਼ਹਿਰ, 26 ਅਪ੍ਰੈਲ (ਜਸਬੀਰ ਸਿੰਘ ਨੂਰਪੁਰ)-ਨਵਾਂਸ਼ਹਿਰ ਵਿਖੇ ਆਮ ਆਦਮੀ ਪਾਰਟੀ ਦੇ ਆਗੂਆਂ ਵੱਲੋਂ ਭਾਜਪਾ 'ਚ ਗਏ ਆਪ ਆਗੂ ਰਾਘਵ ਚੱਢਾ ਅਤੇ ਹੋਰ ਆਗੂ ਖ਼ਿਲਾਫ਼ ਰੋਸ ਪ੍ਰਦਰਸ਼ਨ ਕੀਤਾ ਗਿਆ | ਲਲਿਤ ਮੋਹਨ ਪਾਠਕ ਹਲਕਾ ਇੰਚਾਰਜ ਨਵਾਂਸ਼ਹਿਰ ਨੇ ਆਖਿਆ ਕਿ ਰਾਘਵ ਚੱਢਾ, ਸੰਦੀਪ ਪਾਠਕ, ਹਰਭਜਨ ਸਿੰਘ ਅਤੇ ਹੋਰ ਆਗੂਆਂ ਨੇ ਭਾਜਪਾ 'ਚ ਜਾ ਕੇ ਪਾਰਟੀ ਨਾਲ ਗ਼ਦਾਰੀ ਕੀਤੀ | ਉਹਨਾਂ ਆਖਿਆ ਕਿ ਪਾਰਟੀ ਨੇ ਉਹਨਾਂ ਨੂੰ ਬਹੁਤ ਵੱਡੇ ਮਾਣ ਦਿੱਤੇ, ਪਰ ਉਹਨਾਂ ਨੇ ਪਾਰਟੀ ਦੇ ਹਿਤਾਂ ਦੀ ਕੋਈ ਕਦਰ ਨਹੀਂ ਕੀਤੀ | ਉਹਨਾਂ ਆਖਿਆ ਕਿ ਲਾਲਚ ਵੱਸ ਉਹਨਾਂ ਨੇ ਭਾਜਪਾ 'ਚ ਜਾ ਕੇ ਗ਼ੱਦਾਰੀ ਕੀਤੀ | ਸੀਨੀਅਰ ਆਗੂ ਦਿਨੇਸ਼ ਸੂਰੀ ਨੇ ਆਖਿਆ ਕਿ ਰਾਘਵ ਚੱਡਾ ਨੂੰ ਪਾਰਟੀ ਨੇ ਪਹਿਲਾਂ ਵਿਧਾਇਕ ਬਣਾਇਆ ਅਤੇ ਬਾਅਦ ਵਿੱਚ ਰਾਜ ਸਭਾ ਮੈਂਬਰ ਦਾ ਰੁਤਬਾ ਦਿੱਤਾ | ਉਸ ਨੇ ਇਹਨਾਂ ਰੁਤਬਿਆਂ ਦਾ ਅਨੰਦ ਮਾਣ ਕੇ ਪਾਰਟੀ ਨਾਲ ਗ਼ੱਦਾਰੀ ਕੀਤੀ | ਇਸ ਮੌਕੇ 'ਤੇ ਗਗਨ ਅਗਨੀਹੋਤਰੀ ਚੇਅਰਮੈਨ ਮਾਰਕੀਟ ਕਮੇਟੀ ਨਵਾਂਸ਼ਹਿਰ ਅਤੇ ਹੋਰ ਆਗੂ ਵੀ ਹਾਜ਼ਰ ਸਨ |
ਨਵਾਂਸ਼ਹਿਰ 'ਚ 'ਆਪ' ਨੇ ਰਾਘਵ ਚੱਢਾ ਅਤੇ ਹੋਰ ਆਗੂਆਂ ਖ਼ਿਲਾਫ਼ ਕੀਤਾ ਰੋਸ ਪ੍ਰਦਰਸ਼ਨ
ਅਜੀਤ ਡੈਸਕ
27-04-2026