28-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-04-2026

ਧਮਾਈ ਵਿਖੇ 4 ਖੇਤ ਕਣਕ ਅਤੇ 100 ਖੇਤ ਦੇ ਕਰੀਬ ਨਾੜ ਸੜਿਆ

Ad Position 21
No active advertisement
ਅਜੀਤ ਡੈਸਕ 27-04-2026

ਸਮੁੰਦੜਾ, 26 ਅਪ੍ਰੈਲ (ਤੀਰਥ ਸਿੰਘ ਰੱਕੜ)-ਪਿੰਡ ਧਮਾਈ ਵਿਖੇ ਲੱਗੀ ਅੱਗ ਕਾਰਨ ਇੱਕ ਕਿਸਾਨ ਦੇ 4 ਖੇਤ ਖੜੀ ਕਣਕ ਅਤੇ ਨਾਲ ਲੱਗਦੇ 100 ਦੇ ਕਰੀਬ ਖੇਤ ਕਣਕ ਦਾ ਨਾੜ ਸੜ ਕੇ ਸੁਆਹ ਹੋ ਗਿਆ | ਕਿਸਾਨ ਜਸਵੰਤ ਸਿੰਘ ਭੱਠਲ ਸੂਬਾ ਪ੍ਰਧਾਨ ਸ਼ੇਰੇ ਪੰਜਾਬ ਕਿਸਾਨ ਯੂਨੀਅਨ ਨੇ ਦੱਸਿਆ ਕਿ ਅੱਜ 11 ਵਜੇ ਦੀ ਕਰੀਬ ਅਚਾਨਕ ਬਿਜਲੀ ਦੇ ਹੋਏ ਸ਼ਾਰਟ ਸਰਕਟ ਨਾਲ ਉਹਨਾਂ ਦੇ ਖੇਤਾਂ ਵਿੱਚ ਖੜੀ ਕਣਕ ਨੂੰ ਅੱਗ ਲੱਗ ਗਈ, ਜਿਸ ਨਾਲ ਦੇਖਦਿਆਂ ਹੀ ਦੇਖਦਿਆਂ ਚਾਰ ਖੇਤ ਕਣਕ ਦੇ ਸੜਕੇ ਸੁਆਹ ਹੋ ਗਏ ਅਤੇ ਖੇਤਾਂ ਵਿੱਚ ਲਾਏ ਹੋਏ ਬੂਟੇ ਵੀ ਬੁਰੀ ਤਰ੍ਹਾਂ ਨਾਲ ਝੁਲਸ ਗਏ | ਇਸ ਤੋਂ ਇਲਾਵਾ ਅੱਗ ਬੇਕਾਬੂ ਹੋ ਕੇ ਨਾਲ ਦੇ ਖੇਤਾਂ ਵਿੱਚ ਜਾ ਵੜੀ ਜਿਸ ਨਾਲ ਪਿੰਡ ਜੈਨਪੁਰ, ਧਮਾਈ, ਬੜਬਾ, ਸਿੰਬਲ਼ੀ ਆਦਿ ਪਿੰਡਾਂ ਦੇ ਕਿਸਾਨਾਂ ਦਾ ਕਰੀਬ 100 ਏਕੜ ਕਣਕ ਦਾ ਖੜ੍ਹਾ ਨਾੜ ਵੀ ਸੜ ਕੇ ਸੁਆਹ ਹੋ ਗਿਆ | ਉਹਨਾਂ ਦੱਸਿਆ ਕਿ ਆਲ਼ੇ-ਦੁਆਲੇ ਦੇ ਪਿੰਡਾਂ ਤੋਂ ਟਰੈਕਟਰ ਲੈ ਕੇ ਆਏ ਕਿਸਾਨਾਂ ਵੱਲੋਂ ਖੇਤਾਂ ਨੂੰ ਵਾਹ-ਵਾਹ ਕੇ ਮਸਾਂ ਹੀ ਲੰਮੀ ਜੱਦੋ ਜਹਿਦ ਬਾਅਦ ਅੱਗ 'ਤੇ ਕਾਬੂ ਪਾਇਆ ਗਿਆ | ਇਸ ਮੌਕੇ ਸਬੰਧਿਤ ਕਿਸਾਨਾਂ ਨੇ ਹੋਏ ਨੁਕਸਾਨ ਲਈ ਸਰਕਾਰ ਤੋਂ ਮੁਆਵਜ਼ੇ ਦੀ ਮੰਗ ਕੀਤੀ ਹੈ |

Ad Position 22
No active advertisement
ਪਿਛਲੀ ਖ਼ਬਰ ਰਾਘਵ ਚੱਢਾ ਸਮੇਤ ਬਾਗ਼ੀ ਰਾਜ ਸਭਾ ਮੈਂਬਰਾਂ ਦੇ ਪੁਤਲੇ ਫੂਕੇ ਅਗਲੀ ਖ਼ਬਰ ਨਵਾਂਸ਼ਹਿਰ 'ਚ 'ਆਪ' ਨੇ ਰਾਘਵ ਚੱਢਾ ਅਤੇ ਹੋਰ ਆਗੂਆਂ ਖ਼ਿਲਾਫ਼ ਕੀਤਾ ਰੋਸ ਪ੍ਰਦਰਸ਼ਨ
Ad Position 24