ਟੱਪਰੀਆਂ ਖੁਰਦ, 26 ਅਪ੍ਰੈਲ (ਬੂਥਗੜ੍ਹੀਆ)- ਥਾਣਾ ਪੋਜੇਵਾਲ ਦੇ ਮੁਖੀ ਮੈਡਮ ਰਾਜਪਲਵਿੰਦਰ ਕੌਰ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਕਸਬਾ ਪੋਜੇਵਾਲ ਦੇ ਅਧੀਨ ਆਉਂਦੇ ਪਿੰਡਾਂ ਦੇ ਬਿਨਾ ਕਾਗਜ਼ਾਤ ਵਾਲੇ ਵਾਹਨ ਚਾਲਕਾਂ ਨੂੰ ਨਹੀਂ ਬਖਸ਼ਿਆ ਜਾਵੇਗਾ | ਥਾਣਾ ਮੁਖੀ ਪੋਜੇਵਾਲ ਮੈਡਮ ਰਾਜਪਲਵਿੰਦਰ ਕੌਰ ਨੇ ਕਸਬੇ ਦੇ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਆਪਣੇ ਵਾਹਨ ਦੇ ਕਾਗਜ਼ਾਤ ਹਰ ਵੇਲੇ ਵਾਹਨ ਦੇ ਵਿੱਚ ਰੱਖਣ ਤੇ ਕਿਸੇ ਵੀ ਸਮੇਂ ਪੁਲਿਸ ਕਿਸੇ ਵੀ ਸ਼ੱਕੀ ਵਾਹਨ ਦੀ ਜਾਂਚ ਕਰ ਸਕਦੀ ਹੈ | ਉਨ੍ਹਾਂ ਕਿਹਾ ਕਿ ਹਰ ਵਾਹਨ ਚਾਲਕ ਦੀ ਆਪਣੇ ਵਾਹਨ ਦੀ ਨੰਬਰ ਪਲੇਟ ਹੋਣੀ ਬਹੁਤ ਹੀ ਜ਼ਰੂਰੀ ਹੈ, ਬਿਨਾਂ ਨੰਬਰ ਪਲੇਟ ਤੇ ਪਰੈਸ਼ਰ ਹੌਰਨ ਤੇ ਪਟਾਕੇ ਮਾਰਨ ਵਾਲੇ ਵਾਹਨ ਚਾਲਕਾਂ 'ਤੇ ਸ਼ਿੰਕਜਾ ਕੱਸਿਆ ਜਾ ਰਿਹਾ ਹੈ | ਉਨ੍ਹਾਂ ਨੂੰ ਕਿਸੇ ਵੀ ਕੀਮਤ 'ਤੇ ਬਖਸ਼ਿਆ ਨਹੀ ਜਾਵੇਗਾ | ਜਿਸ ਦੇ ਸਹਿਯੋਗ ਲਈ ਪੁਲਿਸ ਨੂੰ ਪਬਲਿਕ ਦੀ ਜ਼ਰੂਰਤ ਹੈ | ਉਨ੍ਹਾਂ ਬੱਚਿਆਂ ਦੇ ਮਾਪਿਆਂ ਨੂੰ ਵੀ ਅਪੀਲ ਕੀਤੀ ਕਿ ਉਹ ਬਿਨਾ ਲਾਇਸੰਸ ਬਣੇ 'ਤੇ ਘੱਟ ਉਮਰ ਦੇ ਬੱਚਿਆਂ ਨੂੰ ਸਕੂਲ ਜਾਂ ਬਜ਼ਾਰ ਜਾਣ ਦੇ ਲਈ ਵਾਹਨ ਨਾ ਦੇਣ | ਟ੍ਰੈਫਿਕ ਨਿਯਮਾਂ ਦਾ ਪੂਰਾ ਨਾ ਪਤਾ ਹੋਣ ਵਾਲਾ ਵਾਹਨ ਚਾਲਕ ਹੀ ਹਮੇਸ਼ਾ ਸੜਕ 'ਤੇ ਹਾਦਸਾ ਕਰਾਉਂਦਾ ਹੈ ਥਾਣਾ ਮੁਖੀ ਨੇ ਕਿਹਾ ਕਿ ਕਸਬੇ ਦੇ ਅੰਦਰ ਵੱਖ-ਵੱਖ ਪੁਲਿਸ ਪਾਰਟੀਆਂ ਦੇ ਦੁਆਰਾ ਜਗ੍ਹਾ-ਜਗ੍ਹਾ 'ਤੇ ਨਾਕਾਬੰਦੀ ਕੀਤੀ ਜਾ ਰਹੀ | ਜਿਸ ਦੇ ਨਾਲ ਸ਼ਰਾਰਤੀ ਅੰਸਰਾਂ 'ਤੇ ਸ਼ਿਕੰਜਾ ਕੱਸਿਆ ਜਾ ਰਿਹਾ ਹੈ |