28-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-04-2026

ਸਰਕਾਰੀ ਹਸਪਤਾਲ ਮੁਕੰਦਪੁਰ ਵਲੋਂ ਮਨਾਇਆ ਵਿਸ਼ਵ ਮਲੇਰੀਆ ਰੋਕੂ ਦਿਵਸ

Ad Position 21
No active advertisement
ਅਜੀਤ ਡੈਸਕ 27-04-2026
ਮੁਕੰਦਪੁਰ, 26 ਅਪ੍ਰੈਲ (ਅਮਰੀਕ ਸਿੰਘ ਢੀਂਡਸਾ)- ਐਸ. ਐਮ. ਓ ਡਾ. ਨੀਨਾ ਸ਼ਾਂਤ ਦੀ ਅਗਵਾਈ ਹੇਠ ਸਰਕਾਰੀ ਹਸਪਤਾਲ ਮੁਕੰਦਪੁਰ ਸਟਾਫ਼ ਵੱਲੋਂ ਬਖਲੌਰ ਭੱਠਾ ਵਿਖੇ ਵਿਸ਼ਵ ਮਲੇਰੀਆ ਰੋਕੂ ਦਿਵਸ ਮਨਾਇਆ ਗਿਆ | ਸਿਹਤ ਤੇ ਪਰਿਵਾਰ ਭਲਾਈ ਵਿਭਾਗ ਪੰਜਾਬ ਵੱਲੋਂ ਮਲੇਰੀਆ ਦੀ ਰੋਕਥਾਮ ਲਈ ਸੀ.ਐੱਚ.ਸੀ ਮੁਕੰਦਪੁਰ ਦੀ ਟੀਮ ਵੱਲੋਂ ਮਲੇਰੀਆ ਦੀ ਰੋਕਥਾਮ ਪ੍ਰਤੀ ਜਾਗਰੂਕਤਾ ਅਭਿਆਨ ਚਲਾਇਆ ਜਾ ਰਿਹਾ ਹੈ ਅਤੇ ਭੱਠੇ, ਵਣਜਾਰੇ ਅਤੇ ਉਸਾਰੀ ਸਾਈਟ ਵਿਖੇ ਬਲੱਡ ਸਲਾਈਡ ਬਣਾਈਆਂ ਜਾ ਰਹੀਆਂ ਹਨ | ਇਸ ਸਬੰਧੀ ਹਰਪ੍ਰੀਤ ਸਿੰਘ ਬਲਾਕ ਐਕਸਟੈਨਸ਼ਨ ਐਜੂਕੈਟਰ ਨੇ ਦੱਸਿਆ ਕਿ ਗਰਮੀ ਦੇ ਮੌਸਮ ਦੌਰਾਨ ਮੱਛਰ ਬਹੁਤ ਵਧ ਜਾਂਦਾ ਹੈ ਅਤੇ ਜਿਸ ਦੇ ਕੱਟਣ ਨਾਲ ਮਲੇਰੀਆ ਹੋਣ ਦੀ ਸੰਭਾਵਨਾ ਬਣੀ ਰਹਿੰਦੀ ਹੈ | ਮਲੇਰੀਆ ਤੋਂ ਬਚਾਅ ਲਈ ਇਸ ਬਾਰੇ ਪੂਰੀ ਜਾਣਕਾਰੀ ਹੋਣੀ ਲਾਜ਼ਮੀ ਹੈ | ਮਲੇਰੀਆ ਦੀ ਪੁਸ਼ਟੀ ਹੋਣ 'ਤੇ ਇਲਾਜ 24 ਘੰਟਿਆਂ ਦੇ ਅੰਦਰ ਸ਼ੁਰੂ ਹੋ ਜਾਵੇ | ਬਲੱਡ ਸਲਾਈਡ ਤੋਂ ਇਲਾਵਾ ਅੱਜ ਕੱਲ੍ਹ ਰੈਪਿਡ ਟੈਸਟ ਵੀ ਹੋ ਜਾਂਦਾ ਹੈ, ਜਿਸ ਨਾਲ ਨਤੀਜਾ ਤੁਰੰਤ ਮਿਲ ਜਾਂਦਾ ਹੈ | ਮਲੇਰੀਆ ਦਾ ਵਾਹਕ ਮਾਦਾ ਮੱਛਰ ਐਨੋਫਲੀਜ਼ ਹੈ, ਜੋ ਸਾਫ਼ ਖੜ੍ਹੇ ਪਾਣੀ 'ਤੇ ਪੈਦਾ ਹੁੰਦਾ ਹੈ | ਮੱਛਰ ਨੂੰ ਪੈਦਾ ਹੋਣ ਤੋਂ ਰੋਕਣ ਲਈ ਘਰਾਂ 'ਚ ਤੇ ਆਲੇ-ਦੁਆਲੇ ਪਾਣੀ ਨਾ ਖੜ੍ਹਨ ਦਿੱਤਾ ਜਾਵੇ, ਪਾਣੀ ਦੀਆਂ ਟੈਂਕੀਆਂ ਢੱਕ ਕੇ ਰੱਖੀਆਂ ਜਾਣ, ਕੂਲਰਾਂ ਵਿਚਲਾ ਪਾਣੀ ਹਫ਼ਤੇ ਦੇ ਅੰਦਰ ਨਿਯਮਿਤ ਬਦਲਿਆ ਜਾਵੇ, ਛੱਤਾਂ 'ਤੇ ਵਾਧੂ ਕਬਾੜ, ਭਾਂਡੇ, ਟਾਇਰ ਆਦਿ ਨਾ ਰੱਖੇ ਜਾਣ | ਇਸ ਮੌਕੇ ਸਰਬਜੀਤ, ਅਮਨਦੀਪ ਕੁਮਾਰ, ਕੁਲਵੀਰ ਰਾਮ, ਤੇ ਅੰਮਿ੍ਤਪਾਲ ਸਿੰਘ ਮੌਜੂਦ ਸਨ |
Ad Position 22
No active advertisement
ਪਿਛਲੀ ਖ਼ਬਰ ਪਹਿਲੇ ਤਿੰਨ ਸਥਾਨ ਪ੍ਰਾਪਤ ਕਰਨ ਵਾਲੇ ਵਿਦਿਆਰਥੀਆਂ ਨੂੰ ਕੀਤਾ ਸਨਮਾਨਿਤ ਅਗਲੀ ਖ਼ਬਰ ਬਿਨਾਂ ਕਾਗਜ਼ਾਤ ਵਾਲੇ ਵਾਹਨ ਚਾਲਕ ਕਿਸੇ ਵੀ ਕੀਮਤ 'ਤੇ ਨਹੀਂ ਬਖਸ਼ੇ ਜਾਣਗੇ- ਰਾਜਪਲਵਿੰਦਰ ਕੌਰ
Ad Position 24