ਨਵਾਂਸ਼ਹਿਰ, 26 ਅਪ੍ਰੈਲ (ਦੀਦਾਰ ਸਿੰਘ ਸ਼ੇਤਰਾ)- ਜੇ.ਐਸ.ਐਫ.ਐਚ ਖਾਲਸਾ ਸੀਨੀਅਰ ਸੈਕੰਡਰੀ ਸਕੂਲ ਨਵਾਂਸ਼ਹਿਰ ਵਿਖੇ ਸਾਲ 2025-26 ਲਈ ਅੱਠਵੀਂ ਦੀ ਸਲਾਨਾ ਪ੍ਰੀਖਿਆ ਦਾ ਨਤੀਜਾ ਘੋਸ਼ਿਤ ਕੀਤਾ ਗਿਆ, ਅਤੇ ਜਮਾਤ ਦੇ ਪਹਿਲੇ 3 ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ ਗਿਆ | ਸਕੂਲ ਦੇ ਪਿ੍ੰਸੀਪਲ ਦਲਜੀਤ ਸਿੰਘ ਬੋਲਾ ਨੇ ਵਿਦਿਆਰਥੀਆਂ ਨੂੰ ਅਤੇ ਉਨ੍ਹਾਂ ਦੇ ਮਾਤਾ-ਪਿਤਾ ਨੂੰ ਵਧਾਈ ਦਿੱਤੀ | ਉਨ੍ਹਾਂ ਨੇ ਵਿਦਿਆਰਥੀਆਂ ਨੂੰ ਹੋਰ ਕੜੀ ਮਿਹਨਤ ਕਰਨ ਲਈ ਪ੍ਰੇਰਿਤ ਕੀਤਾ | ਪਿ੍ੰਸੀਪਲ ਨੇ ਕਿਹਾ ਕਿ ਅਸੀਂ ਆਪਣੇ ਭਵਿੱਖ ਲਈ ਬਹੁਤ ਉਤਸ਼ਾਹਿਤ ਹਾਂ ਅਤੇ ਉਨ੍ਹਾਂ ਨੂੰ ਸ਼ੁਭਕਾਮਨਾਵਾਂ ਦਿੰਦੇ ਹਾਂ ਕਿ ਅੱਗੇ ਤੋਂ ਅੱਗੇ ਹੋਰ ਜ਼ਿਆਦਾ ਮਿਹਨਤ ਕਰਦੇ ਹੋਏ ਅੱਗੇ ਵਧਣ | ਉਨ੍ਹਾਂ ਦੱਸਿਆ ਕਿ ਇਸ ਪ੍ਰੀਖਿਆ 'ਚ ਕੁੱਲ 43 ਵਿਦਿਆਰਥੀ ਬੈਠੇ ਸਨ | ਜਿਨ੍ਹਾਂ ਵਿੱਚੋਂ 37 ਵਿਦਿਆਰਥੀਆਂ ਨੇ ਪਹਿਲੇ ਦਰਜੇ ਵਿੱਚ ਅਤੇ 6 ਵਿਦਿਆਰਥੀਆਂ ਨੇ ਦੂਜੇ ਦਰਜੇ ਵਿੱਚ ਇਹ ਪ੍ਰੀਖਿਆ ਪਾਸ ਕੀਤੀ ਹੈ | ਜਮਾਤ ਦਾ ਨਤੀਜਾ 100 ਫ਼ੀਸਦੀ ਰਿਹਾ | ਪਹਿਲਾ, ਦੂਜਾ, ਤੀਜਾ ਸਥਾਨ ਹਾਸਲ ਕਰਨ ਵਾਲੇ ਵਿਦਿਆਰਥੀ ਇਸ ਪ੍ਰਕਾਰ ਹਨ 8ਵੀਂ ਜਮਾਤ 'ਚ ਜਸਮੀਨ ਕੌਰ ਨੇ 85.5 ਫ਼ੀਸਦੀ ਅੰਕ ਲੈ ਕੇ ਪਹਿਲਾ ਸਥਾਨ, ਬੇਬੀ ਕੁਮਾਰੀ 82.3 ਫ਼ੀਸਦੀ ਨੇ ਦੂਜਾ ਸਥਾਨ, ਮਾਨਵੀ ਕੁਮਾਰੀ 81.6 ਫ਼ੀਸਦੀ ਨੇ ਤੀਜਾ ਸਥਾਨ ਪ੍ਰਾਪਤ ਕਰਕੇ ਆਪਣੇ ਮਾਤਾ-ਪਿਤਾ ਦਾ ਨਾਂ ਰੌਸ਼ਨ ਕੀਤਾ | ਪਿ੍ੰਸੀਪਲ ਨੇ ਕਿਹਾ ਕਿ ਬੱਚਿਆਂ ਦੇ ਸੁਨਹਿਰੀ ਭਵਿੱਖ ਲਈ ਸਕੂਲ ਵਲੋਂ ਵਾਧੂ ਸਮਾਂ ਵੀ ਇਸ ਸਾਲ ਤੋਂ ਲਗਾਇਆ ਜਾਵੇਗਾ | ਇਸ ਵਾਧੂ ਸਮੇਂ ਵਿੱਚ ਵਿਦਿਆਰਥੀਆਂ ਨੂੰ ਦਿੱਤਾ ਜਾਂਦਾ ਘਰ ਨੂੰ ਕੰਮ, ਸਕੂਲ ਵਿੱਚ ਹੀ ਕਰਵਾਇਆ ਜਾਇਆ ਕਰੇਗਾ | ਪਿ੍ੰਸੀਪਲ ਬੋਲ੍ਹਾ ਨੇ ਦੱਸਿਆ ਕਿ ਇਸ ਦੇ ਨਾਲ ਹੀ ਨਵਾਂ ਦਾਖ਼ਲਾ ਸ਼ੁਰੂ ਹੈ | ਇਸ ਮੌਕੇ ਪ੍ਰੇਮ ਸਿੰਘ ਚੇੜਾ, ਹਰਿੰਦਰ ਸਿੰਘ ਬੇਦੀ, ਮਨਜੀਤ ਸਿੰਘ ਡੀ.ਪੀ.ਈ, ਇੰਦਰਜੀਤ ਮਾਹੀ, ਬਲਜਿੰਦਰ ਸਿੰਘ, ਗੁਰਦੀਪ ਕੌਰ ਭੁੱਲਰ, ਬਲਵੀਰ ਕੌਰ, ਪੂਜਾ, ਪੂਜਾ ਗੰਗੜ, ਮਿਸ ਕੰਚਨ ਸੋਨੀ, ਸੰਦੀਪ ਕੌਰ, ਮਿਸ ਹਰਮਨਜੋਤ ਵੀ ਹਾਜ਼ਰ ਸਨ |