ਬੰਗਾ, 26 ਅਪ੍ਰੈਲ (ਧਰਮਵੀਰ ਪਾਲ)- ਲੋੜਵੰਦ ਤੇ ਹੁਸ਼ਿਆਰ ਵਿਦਿਆਰਥੀਆਂ ਨੂੰ ਬੰਗਾ ਵਿਖੇ ਵਜ਼ੀਫਾ ਵੰਡ ਸਮਾਗਮ ਦੀ ਰਹਿਨੁਮਾਈ ਡੇਰਾ ਬਾਬਾ ਸ਼੍ਰੀ ਚੰਦ ਮਹਾਰਾਜ ਅਸਥਾਨ ਪੂਬੋਆਲ ਜ਼ਿਲ੍ਹਾ ਊਨਾ ਹਿਮਾਚਲ ਪ੍ਰਦੇਸ਼ ਵੱਲੋਂ ਮਹਾਨ ਤਪੱਸਵੀ ਸੰਤ ਬਾਬਾ ਸੰਤੋਸ਼ ਦਾਸ ਵਲੋਂ 23 ਵਿਦਿਆਰਥੀਆਂ ਨੂੰ 1,18,500 ਰੁਪਏ ਦੀ ਰਾਸ਼ੀ ਵੰਡੀ ਗਈ | ਉਨ੍ਹਾਂ ਪ੍ਰਵਚਨ ਕਰਦੇ ਹੋਏ ਕਿਹਾ ਕਿ ਪੜ੍ਹਾਈ ਦੇ ਨਾਲ-ਨਾਲ ਸਾਨੂੰ ਗੁਰਬਾਣੀ ਨਾਲ ਜੁੜਨਾ ਜਰੂਰੀ ਹੈ | ਉਨ੍ਹਾਂ ਕਿਹਾ ਕਿ ਜੋ ਸਾਡੀ ਵਿਦੇਸ਼ ਵਿਚ ਸੰਗਤ ਜਿਵੇਂ ਕਿ ਸੰਸਥਾ ਦੇ ਪ੍ਰਧਾਨ ਮਨਜੀਤ ਸਿੰਘ ਚਾਹਲ, ਵਾਈਸ ਪ੍ਰਧਾਨ ਸੁਰਿੰਦਰ ਸੋਡੀ, ਸੈਕਟਰੀ ਲੇਖਰਾਜ, ਖਜਾਨਚੀ ਜਗਜੀਤ ਪਾਲ ਤੇ ਡਰਬੀ ਦੀ ਸਾਰੀ ਸੰਗਤ ਵੱਲੋਂ ਜੋ ਇਹਨਾਂ ਵਿਦਿਆਰਥੀਆਂ ਦੀ 16 ਸਾਲਾਂ ਤੋਂ ਲਗਾਤਾਰ ਮਦਦ ਕੀਤੀ ਜਾ ਰਹੀ ਹੈ | ਮੈਂ ਅਰਦਾਸ ਕਰਦਾ ਹਾਂ ਕਿ ਪਰਮਾਤਮਾ ਇਹਨਾਂ ਸਮੂਹ ਸੰਗਤਾਂ ਨੂੰ ਤਰੱਕੀ ਬਖਸ਼ੇ | ਸੰਸਥਾ ਦੇ ਚੇਅਰਮੈਨ ਪਰਮਜੀਤ ਸਿੰਘ ਸਾਬਕਾ ਸਰਪੰਚ ਗੁਣਾਚੌਰ ਨੇ ਬੱਚਿਆਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਬੱਚਿਆਂ ਦੀ ਜੋ 16 ਸਾਲਾਂ ਤੋਂ ਮਦਦ ਕੀਤੀ ਜਾ ਰਹੀ ਹੈ ਇਸ ਵਿੱਚ ਬੀ.ਐਸ.ਸੀ ਨਰਸਿੰਗ, ਐਮ.ਐਸ.ਸੀ, ਬੀ.ਏ, ਐਲ.ਐਲ.ਬੀ, ਬੀ.ਟੈਕ ਤੇ ਹੋਰ ਵੱਖ-ਵੱਖ ਕੋਰਸ ਕਰ ਰਹੇ ਹਨ | ਇਸ ਮੌਕੇ ਅਮਰਜੀਤ ਸੈਕਟਰੀ, ਜਸਪਾਲ ਹੀਉਂ, ਅਮਰਜੀਤ ਜੱੱਸਲ, ਬਰਿੰਦਰ ਕੁਮਾਰ, ਉਮੇਸ਼ ਬੈਂਸ, ਸਤਨਾਮ ਸਿੰਘ, ਚਰਨਜੀਤ ਨੰਬਰਦਾਰ ਸੱਲ੍ਹਾਂ, ਕਸ਼ਮੀਰ ਲਾਲ ਗੋਸਲਾਂ, ਕੁਲਵੰਤ ਸਿੰਘ, ਜੱਸੀ, ਬਹਾਦਰ ਸਿੰਘ ਮਹਿਮੀ, ਨੀਰਜ ਕੁਮਾਰ ਹਾਜ਼ਰ ਸਨ |