28-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-04-2026

ਮਿਸ਼ਨਰੀ ਪ੍ਰਚਾਰਕ ਪਾਰਸ ਦਾ ਤੇਜੀ ਪਰਿਵਾਰ ਵਲੋਂ ਸਨਮਾਨ

Ad Position 21
No active advertisement
ਅਜੀਤ ਡੈਸਕ 27-04-2026
ਬਹਿਰਾਮ, 26 ਅਪ੍ਰੈਲ (ਨਛੱਤਰ ਸਿੰਘ ਬਹਿਰਾਮ)-ਭਗਵਾਨ ਮਹਾਂਰਿਸ਼ੀ ਵਾਲਮੀਕਿ ਅਤੇ ਬਾਬਾ ਸਾਹਿਬ ਡਾ. ਅੰਬੇਡਕਰ ਭਾਰਤੀ ਸੰਵਿਧਾਨ ਨਿਰਮਾਤਾ ਦੇ ਮਿਸ਼ਨ ਦੇ ਪ੍ਰਚਾਰਕ ਜਸਵੀਰ ਪਾਰਸ ਨੂੰ ਕਮਲ ਤੇਜੀ ਯੂ.ਕੇ ਵਲੋਂ ਸਾਢੇ ਤਿੰਨ ਲੱਖ ਰੁਪਏ ਦੀ ਰਾਸ਼ੀ ਨਾਲ ਸਨਮਾਨਿਤ ਕੀਤਾ ਗਿਆ | ਤੇਜੀ ਨੇ ਦੱਸਿਆ ਕਿ ਜਸਵੀਰ ਪਾਰਸ ਇਨ੍ਹਾਂ ਮਹਾਂ ਪੁਰਸ਼ਾਂ ਦਾ ਪ੍ਰਚਾਰ ਵੱਖ-ਵੱਖ ਮੁਲਕਾਂ ਵਿੱਚ ਬਹੁਤ ਸੁਚੱਜੇ ਤਰੀਕੇ ਨਾਲ ਕਰ ਰਿਹਾ ਹੈ | ਇਨ੍ਹਾਂ ਧਾਰਮਿਕ ਸੇਵਾਵਾਂ ਨੂੰ ਦੇਖਦੇ ਹੋਏ ਇਨ੍ਹਾਂ ਨੂੰ ਸਨਮਾਨਿਤ ਕੀਤਾ ਗਿਆ, ਤਾਂ ਜੋ ਇਸ ਰਾਸ਼ੀ ਨਾਲ ਵਧੀਆ ਵੀਡੀਓ ਕੈਮਰਾ, ਲੈਪਟਾਪ ਅਤੇ ਹੋਰ ਸਬੰਧਿਤ ਸਮਾਨ ਲੈਣ ਜੋ ਭਗਵਾਨ ਵਾਲਮੀਕਿ ਨਾਮਲੇਵਾ ਸੰਗਤਾਂ ਅਤੇ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ ਸਾਹਿਬ ਦੇ ਪੈਰੋਕਾਰਾਂ ਨੂੰ ਹੋਰ ਭਰਪੂਰ ਜਾਣਕਾਰੀ ਮਿਲ ਸਕੇ | ਜਸਵੀਰ ਪਾਰਸ ਨੇ ਜਿੱਥੇ ਤੇਜੀ ਪਰਿਵਾਰ ਦਾ ਧੰਨਵਾਦ ਕੀਤਾ ਉੱਥੇ ਉਨ੍ਹਾਂ ਵਿਸ਼ਵਾਸ ਦਵਾਇਆ ਕਿ ਉਹ ਹੁਣ ਦਿਨ-ਰਾਤ ਹੋਰ ਮਿਹਨਤ ਕਰਨਗੇ ਅਤੇ ਸੰਗਤਾਂ ਨੂੰ ਭਗਵਾਨ ਮਹਾਂਰਿਸ਼ੀ ਵਾਲਮੀਕਿ ਦੀਆਂ ਸਿੱਖਿਆਵਾਂ ਨਾਲ ਜੋੜਨ ਦਾ ਯਤਨ ਕਰਨਗੇ | ਇਸ ਮੌਕੇ ਵਿਜੇਪਾਲ ਸਿੰਘ ਤੇਜੀ ਸੰਪਾਦਕ ਤਹਿਲਕਾ ਪੰਜਾਬ, ਰਾਕੇਸ਼ ਕੁਮਾਰ ਸਹੋਤਾ, ਵਿਨੋਦ ਕੁਮਾਰ ਰਿੰਕੂ, ਲੈਕ: ਪ੍ਰਦੀਪ ਤੇਜੀ, ਕਰਨਦੀਪ ਸਿੰਘ ਆਦਿ ਦੇ ਨਾਮ ਜ਼ਿਕਰਯੋਗ ਹਨ |
Ad Position 22
No active advertisement
ਪਿਛਲੀ ਖ਼ਬਰ 'ਆਪ' ਛੱਡ ਕੇ ਭਾਜਪਾ 'ਚ ਸ਼ਾਮਿਲ ਹੋਏ ਰਾਜ ਸਭਾ ਮੈਂਬਰਾਂ ਨੇ ਪੰਜਾਬ ਨਾਲ ਕੀਤਾ ਧੋਖਾ-ਮੈਹਰ, ਪੋਜੇਵਾਲ ਅਗਲੀ ਖ਼ਬਰ ਵਜ਼ੀਫਾ ਵੰਡ ਸਮਾਗਮ ਕਰਵਾਇਆ
Ad Position 24