28-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-04-2026

'ਆਪ' ਛੱਡ ਕੇ ਭਾਜਪਾ 'ਚ ਸ਼ਾਮਿਲ ਹੋਏ ਰਾਜ ਸਭਾ ਮੈਂਬਰਾਂ ਨੇ ਪੰਜਾਬ ਨਾਲ ਕੀਤਾ ਧੋਖਾ-ਮੈਹਰ, ਪੋਜੇਵਾਲ

Ad Position 21
No active advertisement
ਅਜੀਤ ਡੈਸਕ 27-04-2026
ਟੱਪਰੀਆਂ ਖੁਰਦ, 26 ਅਪ੍ਰੈਲ (ਬੂਥਗੜ੍ਹੀਆ)- ਆਮ ਆਦਮੀ ਪਾਰਟੀ ਨੂੰ ਛੱਡ ਕੇ ਭਾਜਪਾ ਦਾ ਪੱਲਾ ਫੜ੍ਹਨ ਵਾਲੇ ਨੇਤਾਵਾਂ ਨੂੰ ਹਲਕੇ ਦੇ ਲੋਕ ਆਉਣ ਵਾਲੇ ਦਿਨਾਂ ਦੇ ਅੰਦਰ ਚੰਗੀ ਤਰ੍ਹਾਂ ਨਾਲ ਸਬਕ ਸਿਖਾਉਣਗੇ | ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਵਿਧਾਨ ਸਭਾ ਹਲਕਾ ਬਲਾਚੌਰ ਟਰੱਕ ਯੂਨੀਅਨ ਬਲਾਚੌਰ ਦੇ ਪ੍ਰਧਾਨ ਚੌ. ਸ਼ਾਮ ਲਾਲ ਮੈਹਰ ਤੇ ਬਲਾਕ ਸੰਮਤੀ ਮੈਂਬਰ ਪੋਜੇਵਾਲ ਜ਼ੋਨ ਭੁਪਿੰਦਰ ਸਿੰਘ ਲੱਕੀ ਪੋਜੇਵਾਲ ਯੂਥ ਆਗੂ ਆਮ ਆਦਮੀ ਪਾਰਟੀ ਬਲਾਚੌਰ ਨੇ ਪੱਤਰਕਾਰਾਂ ਦੇ ਨਾਲ ਗੱਲਬਾਤ ਦੇ ਦੌਰਾਨ ਕਹੇ | ਆਗੂਆਂ ਨੇ ਕਿਹਾ ਕਿ ਭਾਰਤੀ ਜਨਤਾ ਪਾਰਟੀ ਚਾਹੁੰਦੀ ਹੈ ਕਿ ਪੰਜਾਬ ਦੀ ਰਾਜਨੀਤੀ ਨੂੰ ਖ਼ਤਮ ਕਰਕੇ ਸਿੱਧਾ ਲੋਕਤੰਤਰ 'ਤੇ ਆਪਣਾ ਕਬਜ਼ਾ ਕੀਤਾ ਜਾ ਸਕੇ | ਉਨ੍ਹਾਂ ਕਿਹਾ ਕਿ ਭਾਜਪਾ ਭੁੱਲ ਰਹੀ ਹੈ, ਜੋ ਸੱਤ ਮੈਂਬਰ ਆਪਣੀ ਪਾਰਟੀ ਦੇ ਸ਼ਾਮਿਲ ਕੀਤੇ ਹਨ | ਉਨ੍ਹਾਂ ਦਾ ਪੰਜਾਬ ਸੂਬੇ ਦੇ ਅੰਦਰ ਨਾ ਤਾਂ ਕੋਈ ਵੋਟ ਬੈਂਕ ਨਾ ਆਪਣਾ ਆਧਾਰ ਹੈ | ਇਹ ਰਾਜ ਸਭਾ ਦੇ ਮੈਂਬਰ ਪਾਰਟੀ ਨੇ ਹੀ ਲਗਾਏ ਸਨ | ਇਨ੍ਹਾਂ ਨੇ ਪਾਰਟੀ ਦੇ ਬਦਲੇ ਜੋ ਕੰਮ ਕੀਤਾ, ਉਸ ਦੇ ਬਦਲੇ ਇਨ੍ਹਾਂ ਨੂੰ ਮਾਣ ਸਨਮਾਨ ਦਿੱਤਾ ਗਿਆ ਹੈ | ਆਗੂਆਂ ਨੇ ਕਿਹਾ ਕਿ ਪੰਜਾਬ ਦੀ ਜਨਤਾ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਤੇ ਸਮੁੱਚੀ ਲੀਡਰਸ਼ਿਪ ਨਾਲ ਖੜ੍ਹੀ ਹੈ | ਉਨ੍ਹਾਂ ਕਿਹਾ ਕਿ ਜਿਸ ਪਾਰਟੀ ਨੇ ਰਾਘਵ ਚੱਢਾ ਨੂੰ ਇੱਕ ਆਮ ਆਦਮੀ ਵਰਕਰ ਤੋਂ ਉਠਾ ਕੇ ਰਾਜ ਸਭਾ ਤੱਕ ਪਹੁੰਚਾਇਆ, ਉਸ ਦਾ ਪਾਰਟੀ ਨੂੰ ਛੱਡਣਾ ਨੈਤਿਕ ਤੌਰ 'ਤੇ ਠੀਕ ਨਹੀਂ ਹੈ |
Ad Position 22
No active advertisement
ਪਿਛਲੀ ਖ਼ਬਰ ਸਿੰਘਪੁਰ ਤੋਂ ਕਾਹਨਪੁਰ ਖੂਹੀ ਤੱਕ ਸੜਕ ਦੀ ਕਾਰ ਸੇਵਾ ਦੀ ਲੁੱਕ ਦੀ ਦੂਸਰੀ ਪਰਤ ਪਾਉਣ ਦੀ ਸੇਵਾ ਸ਼ੁਰੂ ਅਗਲੀ ਖ਼ਬਰ ਮਿਸ਼ਨਰੀ ਪ੍ਰਚਾਰਕ ਪਾਰਸ ਦਾ ਤੇਜੀ ਪਰਿਵਾਰ ਵਲੋਂ ਸਨਮਾਨ
Ad Position 24