ਪੋਜੇਵਾਲ ਸਰਾਂ, 26 ਅਪੈ੍ਰਲ (ਨਵਾਂਗਰਾਈਾ)- ਸ੍ਰੀ ਗੁਰੂ ਤੇਗ ਬਹਾਦਰ ਮਾਰਗ ਬੰਗਾ-ਸ੍ਰੀ ਅਨੰਦਪੁਰ ਸਾਹਿਬ ਦੇ ਸਿੰਘਪੁਰ ਤੋਂ ਕਾਹਨਪੁਰ ਖੂਹੀ ਤੱਕ ਸੜਕ ਦੀ ਕਾਰ ਸੇਵਾ ਜੋ ਕਿਲ੍ਹਾ ਸ੍ਰੀ ਅਨੰਦਗੜ੍ਹ ਸਾਹਿਬ ਦੇ ਮੁੱਖ ਪ੍ਰਬੰਧਕ ਬਾਬਾ ਸਤਨਾਮ ਸਿੰਘ ਦੀ ਅਗਵਾਈ 'ਚ ਪਿਛਲੇ ਦੋ ਸਾਲ 2 ਮਹੀਨੇ ਤੋਂ ਲਗਾਤਾਰ ਚੱਲ ਰਹੀ ਹੈ | ਇਸ ਸੇਵਾ ਦੇ ਅਗਲੇ ਪੜਾਅ 'ਚ ਲੁੱਕ ਦੀ ਦੂਜੀ ਪਰਤ ਪਾਉਣ ਦਾ ਕੰਮ ਸ਼ੁਰੂ ਕੀਤਾ ਗਿਆ | ਇਸ ਮੌਕੇ ਕੰਮ ਦੀ ਸ਼ੁਰੂਆਤ ਮੁੱਖ ਪ੍ਰਬੰਧਕ ਬਾਬਾ ਸਤਨਾਮ ਸਿੰਘ ਨੇ ਅਰਦਾਸ ਕਰਕੇ ਕੀਤੀ | ਬਾਬਾ ਸਤਨਾਮ ਸਿੰਘ ਨੇ ਇਸ ਮਾਰਗ ਦੀ ਚੱਲ ਰਹੀ ਰੂਪ ਰੇਖਾ ਸੰਗਤ ਨੂੰ ਦੱਸੀ ਅਤੇ ਇਹ ਵੀ ਦੱਸਿਆ ਕਿ ਹੁਣ ਤੱਕ ਲਗਪਗ ਪਹਿਲੀ ਪਰਤ 'ਤੇ 80 ਫੀਸਦੀ ਲੁੱਕ ਦਾ ਕੰਮ ਮੁਕੰਮਲ ਹੋ ਗਿਆ ਹੈ ਤੇ ਹੁਣ ਸੜਕ 'ਤੇ ਦੂਸਰੀ ਪਰਤ ਦੀ ਲੁੱਕ ਦਾ ਕੰਮ ਸ਼ੁਰੂ ਕੀਤਾ ਗਿਆ ਹੈ ਤੇ ਜੂਨ ਮਹੀਨੇ ਤੱਕ ਸੜਕ 'ਤੇ ਦੂਸਰੀ ਪਰਤ ਦਾ ਕੰਮ ਵੀ ਮੁਕੰਮਲ ਕਰ ਲਿਆ ਜਾਵੇਗਾ ਤੇ ਸਿਰਫ ਪੁਲੀਆਂ ਵਾਲੀ ਜਗ੍ਹਾ 'ਤੇ ਲੁੱਕ ਪਾਉਣ ਦਾ ਕੰਮ ਰਹਿ ਜਾਵੇਗਾ | ਇਸ ਮੌਕੇ ਬਾਬਾ ਸਤਨਾਮ ਸਿੰਘ ਨੇ ਦੱਸਿਆ ਕਿ ਇਸ ਮਾਰਗ ਦੀ ਸੇਵਾ ਸੰਗਤ ਦੇ ਸਹਿਯੋਗ ਨਾਲ ਚੱਲ ਰਹੀ ਹੈ ਅਤੇ ਉਹਨਾਂ ਸੰਗਤ ਨੂੰ ਅਪੀਲ ਕੀਤੀ ਕਿ ਉਹ ਸੇਵਾ ਦੇ ਕਾਰਜ ਵਿੱਚ ਆਪਣਾ ਬਣਦਾ ਯੋਗਦਾਨ ਜਰੂਰ ਪਾਉਣ | ਇਸ ਮੌਕੇ ਬਾਬਾ ਸਤਨਾਮ ਸਿੰਘ ਨੇ ਦੱਸਿਆ ਕਿ ਇਸ ਟੋਟੇ ਦੀ ਕਾਰਸੇਵਾ ਲੰਬੇ ਸਮੇਂ ਤੱਕ ਚੱਲੇਗੀ ਅਤੇ ਇਹ ਮਾਰਗ ਇੱਕ ਆਪਣੇ ਆਪ ਵਿੱਚ ਮਿਸਾਲ ਹੋਵੇਗਾ | ਇਸ ਮੌਕੇ ਜਥੇਦਾਰ ਇੰਦਰਜੀਤ ਸਿੰਘ ਬੰਬ ਤੇ ਜਥੇਦਾਰ ਚਾਨਣ ਸਿੰਘ ਨੇ ਕਿਹਾ ਕਿ ਬਾਬਾ ਸਤਨਾਮ ਸਿੰਘ ਦੀ ਅਗਵਾਈ ਵਿੱਚ ਕਿਲ੍ਹਾ ਅਨੰਦਗੜ੍ਹ ਸੰਪਰਦਾਇ ਵਲੋਂ ਸੜਕ ਦੀ ਸੇਵਾ ਦੇ ਨਾਲ-ਨਾਲ ਅਨੇਕਾਂ ਸੇਵਾਵਾਂ ਆਰੰਭੀਆਂ ਹੋਈਆਂ ਹਨ | ਇਸ ਲਈ ਸੰਗਤ ਨੂੰ ਵੱਧ ਤੋਂ ਵੱਧ ਸਹਿਯੋਗ ਦੇਣਾ ਚਾਹੀਦਾ ਹੈ | ਇਸ ਮੌਕੇ ਠੇਕੇਦਾਰ ਮਨਜਿੰਦਰ ਸਿੰਘ ਅਟਵਾਲ, ਜਥੇਦਾਰ ਇੰਦਰਜੀਤ ਸਿੰਘ ਬੰਬ, ਜਥਦੇਾਰ ਚਾਨਣ ਸਿੰਘ, ਦਲਜੀਤ ਸਿੰਘ ਬੈਂਸ ਸਮਾਜ ਸੇਵੀ, ਬਾਬਾ ਮਨਪੀ੍ਰਤ ਸਿੰਘ ਜੱਗਾ, ਅਕਾਸ਼ਦੀਪ ਸਿੰਘ ਆਦਿ ਸਮੇਤ ਸਮੂਹ ਸੰਗਤ ਹਾਜਰ ਸੀ |