ਬੰਗਾ, 26 ਅਪ੍ਰੈਲ (ਸੁਰਿੰਦਰ ਸਿੰਘ ਕਰਮ ਲਧਾਣਾ) - ਕਣਕ ਦੀ ਕਟਾਈ ਦਾ ਸੀਜ਼ਨ ਲਗਪਗ ਖਤਮ ਹੋਣ ਜਾ ਰਿਹਾ ਹੈ | ਨਾੜ ਤੋਂ ਪਸ਼ੂਆਂ ਦੇ ਚਾਰੇ ਲਈ ਤੂੜੀ ਬਨਾਉਣ ਦਾ ਕੰਮ ਵੀ ਮਸ਼ੀਨਾਂ ਦੁਆਰਾ ਬੜੀ ਤੇਜ਼ੀ ਨਾਲ ਚਲ ਰਿਹਾ ਹੈ | ਇਸ ਤੋਂ ਬਾਅਦ ਕੁੱਝ ਕਿਸਾਨ ਭਰਾ ਆਪਣੇ ਖੇਤਾਂ ਨੂੰ ਪੱਧਰਾ ਕਰਨ ਲਈ ਨਾੜ ਨੂੰ ਅੱਗ ਲਗਾਉਣ ਦੀ ਤਿਆਰੀ ਵਿੱਚ ਬੈਠੇ ਹਨ | ਜਿਸ ਨਾਲ ਸਾਡਾ ਵਾਤਾਵਰਣ ਜ਼ਹਿਰੀਲਾ ਬਣਾ ਜਾਂਦਾ ਹੈ ਨਾਲ ਹੀ ਨਾਲ ਹਵਾ ਦੀ ਗੁਣਵੱਤਾ 'ਤੇ ਵੀ ਬਹੁਤ ਮਾੜਾ ਅਸਰ ਪੈਂਦਾ ਹੈ | ਜਿਸ ਕਰਕੇ ਸਾਹ ਲੈਣ ਵਿਚ ਦਿਕਤ, ਅੱਖਾਂ ਵਿਚੋਂ ਪਾਣੀ ਦਾ ਵਗਣਾ ਅਤੇ ਫੇਫੜਿਆਂ ਦੀ ਇਨਫੈਕਸ਼ਨ ਹੋਣ ਦਾ ਡਰ ਵੀ ਵੱਧ ਜਾਂਦਾ ਹੈ | ਇਸ ਸੰਦਰਭ ਵਿੱਚ ਏਕ ਨੂਰ ਸਵੈ ਸੇਵੀ ਸੰਸਥਾ ਪਠਲਾਵਾ ਜੋ ਪਲਾਂਟੇਂਸ਼ਨ ਦੇ ਮਾਮਲੇ ਵਿੱਚ ਵੱਡੇ ਕਾਰਜਾਂ ਨੂੰ ਅੰਜਾਮ ਦੇ ਰਹੀ ਹੈ ਦੀ ਇਕ ਮਹੱਤਵਪੂਰਨ ਮੀਟਿੰਗ ਸੰਸਥਾ ਦੇ ਚੇਅਰਮੈਨ ਸ. ਇੰਦਰਜੀਤ ਸਿੰਘ ਵਾਰੀਆ, ਸੀਨੀਅਰ ਉਪ ਚੇਅਰਮੈਨ ਸ. ਤਰਲੋਚਨ ਸਿੰਘ ਵਾਰੀਆ ਦੀ ਰਹਿਨੁਮਾਈ ਹੇਠ ਹੋਈ | ਮੀਟਿੰਗ ਦੀ ਕਾਰਵਾਈ ਪੱਤਰਕਾਰਾਂ ਨਾਲ ਸਾਂਝੀ ਕਰਦਿਆਂ ਜਨਰਲ ਸਕੱਤਰ ਸ. ਤਰਲੋਚਨ ਸਿੰਘ ਪਠਲਾਵਾ, ਪ੍ਰਧਾਨ ਪਰਮਜੀਤ ਸਿੰਘ ਸੂਰਾਪੁਰੀ, ਕਾਰਜਕਾਰੀ ਪ੍ਰਧਾਨ ਬਲਵੀਰ ਸਿੰਘ ਯੂ ਕੇ, ਉਪ ਚੇਅਰਮੈਨ ਅਮਰਜੀਤ ਸਿੰਘ ਸੂਰਾਪੁਰੀ, ਸੰਦੀਪ ਕੁਮਾਰ ਗੌੜ, ਮਾ. ਰਮੇਸ਼ ਕੁਮਾਰ ਪਠਲਾਵਾ, ਵਾਈਸ ਪ੍ਰਧਾਨ ਸਤੀਸ਼ ਕੁਮਾਰ ਐਮਾਂ ਜੱਟਾਂ ਅਤੇ ਸੰਸਥਾ ਦੇ ਮੁੱਖ ਬੁਲਾਰੇ ਲੈਕ: ਤਰਸੇਮ ਪਠਲਾਵਾ ਦੱਸਿਆ ਕਿ ਸੰਸਥਾ ਵਲੋਂ ਆਪਣੇ ਕਿਸਾਨ ਭਰਾਵਾਂ ਨੂੰ ਸਤਿਕਾਰ ਸਹਿਤ ਅਪੀਲ ਕਰਦਿਆਂ ਆਖਿਆ ਕਿ ਉਹ ਇਸ ਵਾਰ ਕਣਕ ਦੇ ਨਾੜ ਨੂੰ ਅੱਗ ਲਗਾਉਣ ਤੋਂ ਗੁਰੇਜ ਕਰਨ ਕਿਉਂਕਿ ਕਿ ਜਿਥੇ ਅੱਗ ਤੋਂ ਬਾਅਦ ਇਲਾਕੇ ਵਿਚ ਫੈਲੇ ਜ਼ਹਿਰੀਲੇ ਧੂੰਏਾ ਨਾਲ ਆਮ ਲੋਕ ਸਾਹ ਦੀਆਂ ਬਿਮਾਰੀਆਂ ਦਾ ਸ਼ਿਕਾਰ ਹੋ ਜਾਂਦੇ ਹਨ, ਉਥੇ ਸੜਕਾਂ ਤੋਂ ਗੁਜ਼ਰਦਿਆਂ ਧੂੰਏ ਵਿੱਚ ਕੁੱਝ ਨਾ ਦਿਸਣ ਕਰਕੇ ਵੱਡੇ ਹਾਦਸਿਆਂ ਦੇ ਵਾਪਰਨ ਦਾ ਡਰ ਵੀ ਬਣਿਆ ਰਹਿੰਦਾ ਹੈ | ਇਸ ਨਾਲ ਜ਼ਮੀਨ ਦੀ ਉਪਜਾਊ ਸ਼ਕਤੀ ਅਤੇ ਮਿੱਤਰ ਕੀੜੇ ਮਕੌੜੇ ਵੀ ਮਰ ਜਾਂਦੇ ਹਨ | ਦਰੱਖਤਾਂ ਤੇ ਬਣੇ ਪੰਛੀਆਂ ਦੇ ਰੈਣ ਬਸੇਰੇ ਵੀ ਅੱਗ ਦੀ ਭੇਟ ਚੜਨ ਨਾਲ ਬੇਜ਼ੁਬਾਨੇ ਜੀਵ ਜੰਤੂਆਂ ਦੇ ਬੱਚੇ ਵੀ ਝੁਲਸ ਕੇ ਮਰ ਜਾਂਦੇ ਹਨ | ਇਸ ਲਈ ਪਠਲਾਵਾ ਸੰਸਥਾ ਵਲੋਂ ਕਿਸਾਨ ਭਰਾਵਾਂ ਨੂੰ ਪੁਰਜ਼ੋਰ ਅਪੀਲ ਹੈ ਕਿ ਉਹ ਕਣਕ ਦੇ ਨਾੜ ਨੂੰ ਇਸ ਵਾਰ ਅੱਗ ਲਾਉਣ ਤੋਂ ਗੁਰੇਜ ਕਰਨ | ਇਸ ਮੌਕੇ ਸੰਸਥਾ ਦੇ ਮੀਡੀਆ ਇੰਚਾਰਜ ਹਰਜੀਤ ਸਿੰਘ ਜੀਤਾ, ਡਾ. ਕੁਲਦੀਪ ਰਾਜ ਬੰਗਾ, ਸਰਪ੍ਰਸਤ ਬਲਵੀਰ ਸਿੰਘ ਐਕਸ ਆਰਮੀ, ਪ੍ਰੋ. ਚਰਨਜੀਤ ਸਿੰਘ ਪੋਸੀ, ਪ੍ਰੈੱਸ ਸਕੱਤਰ ਜੀ ਚੰਨੀ ਪਠਲਾਵਾ, ਸੁਰਿੰਦਰ ਸਿੰਘ ਕਰਮ, ਆਤਮਾ ਸਿੰਘ ਸੂਰਾਪੁਰ, ਕੈਪਟਨ ਸ ਜੋਗਾ ਸਿੰਘ , ਪਰਵਿੰਦਰ ਸਿੰਘ ਰਾਣਾ ਵੀ ਹਾਜ਼ਰ ਸਨ |