28-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-04-2026

ਕਲੇਰਾਂ 'ਚ ਡਾ. ਅੰਬੇਡਕਰ ਦੇ ਜਨਮ ਦਿਨ ਨੂੰ ਸਮਰਪਿਤ ਸਮਾਗਮ ਹੋਇਆ

Ad Position 21
No active advertisement
ਅਜੀਤ ਡੈਸਕ 27-04-2026
ਬੰਗਾ, 26 ਅਪ੍ਰੈਲ (ਸੁਰਿੰਦਰ ਸਿੰਘ ਕਰਮ ਲਧਾਣਾ)- ਪਿੰਡ ਕਲੇਰਾਂ ਵਿਖੇ ਨੌਜਵਾਨ ਸਭਾ, ਗ੍ਰਾਮ ਪੰਚਾਇਤ ਅਤੇ ਸਮੂਹ ਨਗਰ ਨਿਵਾਸੀਆਂ ਵਲੋਂ ਭਾਰਤੀ ਸੰਵਿਧਾਨ ਦੇ ਨਿਰਮਾਤਾ ਭਾਰਤ ਰਤਨ ਡਾ. ਬੀ ਆਰ ਅੰਬੇਡਕਰ ਦੇ 135ਵੇਂ ਜਨਮ ਦਿਨ ਨੂੰ ਸਮਰਪਿਤ ਇਕ ਸਮਾਗਮ ਸਰਪੰਚ ਦਾਰਾ ਸਿੰਘ ਮੱਲ ਸਾਬਕਾ ਜੀ. ਐਮ ਸਟੇਟ ਟਰਾਂਸਪੋਰਟ ਪੰਜਾਬ ਅਤੇ ਉੱਘੇ ਸਮਾਜ ਸੇਵਕ ਸਤਵਿੰਦਰ ਮੱਲ ਦੀ ਯੋਗ ਅਗਵਾਈ ਹੇਠ ਸ਼ਰਧਾ ਭਾਵਨਾ ਨਾਲ ਕਰਵਾਇਆ ਗਿਆ | ਪ੍ਰੋਗਰਾਮ ਦੀ ਸ਼ੁਰੂਆਤ ਦਾਰਾ ਸਿੰਘ ਮੱਲ ਸਰਪੰਚ ਕਲੇਰਾਂ, ਸਤਵਿੰਦਰ ਮੱਲ, ਸੁਖਦੇਵ, ਸੋਮ ਨਾਥ, ਹਰੀ ਦੇਵ, ਹਰਮੇਸ਼ ਕੁਮਾਰ ਪੰਚ, ਮਨਜੀਤ ਕੌਰ ਪੰਚ, ਬਲਜਿੰਦਰ ਸਿੰਘ ਹੈਪੀ,ਗੁਦਾਵਰ ਸਿੰਘ, ਮਨਜੀਤ ਕੌਰ ਪੰਚ, ਮਹਿੰਦਰ ਪਾਲ ਬਾਬੂ, ਮਨੋਹਰ ਲਾਲ,ਰਾਜ ਕਪੂਰ, ਸਤਵਿੰਦਰ ਪਾਲ ਸੰਧੂ,ਰਾਜਾ, ਗੁਰਪ੍ਰੀਤ ਪੰਚ, ਗਿਆਨ ਚੰਦ, ਹਰਮੇਸ਼ ਲਾਲ, ਕੁਲਵਿੰਦਰ ਸਿੰਘ,ਕਾਲਾ ਰਾਮ, ਸਤਵੰਤ ਸੰਧੂ,ਲਾਡੀ,ਮਨੀ, ਰਜਨੀ, ਜਸਵੀਰ ਕੌਰ,ਪਾਲੋ, ਰਮਨਦੀਪ, ਕਮਲਜੀਤ, ਕੁਲਵੰਤ ਕੌਰ, ਅਮਰਜੀਤ, ਸੀਮਾ ਅਤੇ ਅਵਤਾਰ ਕੌਰ ਵੱਲੋਂ ਬਾਵਾ ਸਾਹਿਬ ਜੀ ਦੀ ਤਸਵੀਰ ਅੱਗੇ ਸ਼ਰਧਾ ਨਾਲ ਫੁੱਲ ਭੇਟ ਕਰਨ ਨਾਲ ਹੋਈ | ਇਸ ਮੌਕੇ 'ਨਵੀਂ ਸੋਚ ਕੋਰੀਉਗ੍ਰਫੀ ਗਰੁੱਪ ਪੱਦੀ ਖਾਲਸਾ' ਦੇ ਬੱਚਿਆਂ ਵੱਲੋਂ ਕੌਮ ਦੀ ਤ੍ਰਾਸਦੀ ਨੂੰ ਪੇਸ਼ ਕਰਦੀਆਂ ਕੋਰੀਉਗ੍ਰਫੀਆਂ ਪੇਸ਼ ਕੀਤੀਆਂ ਗਈਆਂ | ਇਸ ਮੌਕੇ 'ਤੇ ਮੁੱਖ ਬੁਲਾਰੇ ਪਿ੍ੰਸੀਪਲ ਕਿ੍ਸ਼ਨ ਖਟਕੜ ਅਤੇ ਐਡਵੋਕੇਟ ਲਖਵੀਰ ਬੀਸਲਾ ਨੇ ਬਾਵਾ ਸਾਹਿਬ ਡਾਕਟਰ ਬੀ. ਆਰ ਅੰਬੇਡਕਰ ਜੀ ਦੀ ਜੀਵਨੀ ਅਤੇ ਫ਼ਲਸਫ਼ੇ ਬਾਰੇ ਆਪਣੇ ਵਿਚਾਰ ਪੇਸ਼ ਕੀਤੇ | ਵਿਧਾਨ ਸਭਾ ਹਲਕਾ ਬੰਗਾ ਦੇ ਵਿਧਾਇਕ ਡਾਕਟਰ ਸੁਖਵਿੰਦਰ ਸੁੱਖੀ ਨੇ ਪੰਚਾਇਤ ਫੰਡ ਕੰਨਵਰਜੈਂਸ ਤਹਿਤ ਮਿਲੀ ਗਰਾਂਟ ਨਾਲ ਤਿਆਰ ਕੀਤੇ ਕਮਿਊਨਿਟੀ ਹਾਲ ਦਾ ਉਦਘਾਟਨ ਆਪਣੇ ਕਰ ਕਮਲਾਂ ਨਾਲ ਕੀਤਾ | ਉਨ੍ਹਾਂ ਆਪਣੇ ਵਿਚਾਰ ਪੇਸ਼ ਕਰਦਿਆਂ ਕਿਹਾ ਕਿ ਇਸ ਪਿੰਡ ਦੀ ਪੰਚਾਇਤ ਨੇ ਉਸਾਰੀ ਦੇ ਕੰਮਾਂ ਵਿੱਚ ਨਵੇਂ ਮੀਲ ਪੱਥਰ ਕਾਇਮ ਕੀਤੇ ਹਨ | ਸਟੇਜ ਸਕੱਤਰ ਦੀ ਭੂਮਿਕਾ ਸਤਵਿੰਦਰ ਮੱਲ ਨੇ ਨਿਭਾਈ | ਅੰਤ 'ਚ ਪਿੰਡ ਕਲੇਰਾਂ ਦੇ ਸਰਪੰਚ ਦਾਰਾ ਸਿੰਘ ਮੱਲ ਸਾਬਕਾ ਜੀ. ਐਮ ਸਟੇਟ ਟਰਾਂਸਪੋਰਟ ਪੰਜਾਬ ਨੇ ਸਮੂਹ ਸੰਗਤਾਂ ਦਾ ਤਹਿ ਦਿਲੋਂ ਧੰਨਵਾਦ ਕੀਤਾ |
Ad Position 22
No active advertisement
ਪਿਛਲੀ ਖ਼ਬਰ ਕੋਟਕਪੂਰਾ 'ਚ 'ਆਪ' ਛੱਡਣ ਵਾਲੇ ਰਾਜ ਸਭਾ ਮੈਂਬਰਾਂ ਦੇ ਪੁਤਲੇ ਫ਼ੂਕੇ ਅਗਲੀ ਖ਼ਬਰ ਸੁੱਧਾਮਾਜਰਾ ਤੋਂ ਸ਼ਿਵ ਮੰਦਰ ਚਾਹਲਾਂ ਤੱਕ ਪੱਕੀ ਸੜਕ ਬਣਵਾਉਣ ਲਈ ਕਰਵਾਈ ਸ਼ੁਰੂਆਤ
Ad Position 24