28-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-04-2026

ਸੁੱਧਾਮਾਜਰਾ ਤੋਂ ਸ਼ਿਵ ਮੰਦਰ ਚਾਹਲਾਂ ਤੱਕ ਪੱਕੀ ਸੜਕ ਬਣਵਾਉਣ ਲਈ ਕਰਵਾਈ ਸ਼ੁਰੂਆਤ

Ad Position 21
No active advertisement
ਅਜੀਤ ਡੈਸਕ 27-04-2026
ਕਾਠਗੜ੍ਹ, 26 ਅਪ੍ਰੈਲ (ਹਰਸਿਮਰਨ ਜੋਤ ਸਿੰਘ ਕਲੇਰ, ਅਸ਼ੋਕ ਕੁਮਾਰ ਲੀਲ)-ਬਲਾਚੌਰ ਤੋਂ ਆਸਰੋਂ ਤੱਕ ਜਾ ਰਹੀ ਜ਼ਿਲ੍ਹਾ ਪਰਿਸ਼ਦ 66 ਫੁੱਟ ਚੌੜੀ ਸੜਕ ਜੋ ਪਿਛਲੀ ਸਰਕਾਰ ਦੇ ਕਾਰਜਕਾਲ ਦੌਰਾਨ ਪਿੰਡ ਸੁੱਧਾਮਾਜਰਾ ਤੱਕ 18 ਫੁੱਟ ਚੌੜੀ ਪੱਕੀ ਸੜਕ ਬਣਾਈ ਗਈ | ਸੁੱਧਾਮਾਜਰਾ ਤੋਂ ਚਾਹਲਾਂ ਸ਼ਿਵ ਮੰਦਰ ਤੱਕ ਇਹ ਸੜਕ ਪੱਕੀ ਕਰਨ ਲਈ ਇਲਾਕਾ ਭਰ ਦੀਆਂ ਗ੍ਰਾਮ ਪੰਚਾਇਤਾਂ ਅਤੇ ਆਮ ਲੋਕ ਵੱਖ-ਵੱਖ ਪਾਰਟੀਆਂ ਦੇ ਆਗੂਆਂ ਦੇ ਤਰਲੇ ਕੱਢਦੇ ਰਹੇ | ਪਰ, ਕਿਸੇ ਵੀ ਆਗੂ ਨੇ ਇਹ ਸੜਕ ਬਣਾਉਣ ਦੀ ਹਿੰਮਤ ਹੀ ਨਹੀਂ ਕੀਤੀ ਸਿਰਫ਼ ਲੋਕਾਂ ਨੂੰ ਲਾਰੇ-ਲੱਪੇ ਲਾ ਕੇ ਹੀ ਟਾਲਦੇ ਰਹੇ | ਆਖ਼ਰ 30-35 ਸਾਲ ਬਾਅਦ ਇਲਾਕੇ ਦੇ ਗ਼ਰੀਬ ਲੋਕਾਂ ਦੀ ਮੰਗ ਨੂੰ ਮੰਨਦਿਆਂ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਅਤੇ ਜ਼ਿਲ੍ਹਾ ਯੋਜਨਾ ਬੋਰਡ ਦੇ ਚੇਅਰਮੈਨ ਸਤਨਾਮ ਜਲਾਲਪੁਰ ਨੇ ਕੋਸ਼ਿਸ਼ਾਂ ਕਰਕੇ ਚੋਣਾਂ ਤੋਂ ਪਹਿਲਾਂ ਲੋਕਾਂ ਨਾਲ ਕੀਤੇ ਵਾਅਦੇ ਪੂਰਾ ਕਰਦਿਆਂ ਇਹ 4 ਕਿੱਲੋਮੀਟਰ ਅਤੇ 200 ਮੀਟਰ ਲੰਬਾਈ ਦੀ 18 ਫੁੱਟੀ ਸੜਕ ਬਣਾਉਣ ਦਾ ਸ਼ਾਨਦਾਰ ਉਪਰਾਲਾ ਕਰਦਿਆਂ ਅੱਜ ਸੜਕ ਦੀ ਸ਼ੁਰੂਆਤ ਕਰਵਾਉਣ ਸਮੇਂ ਮਿੱਟੀ ਪਾਉਣ ਦਾ ਉਪਰਾਲਾ ਚੇਅਰਮੈਨ ਜਲਾਲਪੁਰ ਵਲੋਂ ਕੀਤਾ ਗਿਆ | ਜਿਸ ਕਾਰਨ ਲਗਭਗ 80 ਪਿੰਡਾਂ ਦੇ ਲੋਕਾਂ ਵਿੱਚ ਖ਼ੁਸ਼ੀ ਦੀ ਲਹਿਰ ਹੈ ਅਤੇ ਲੋਕ ਆਪ ਮੁਹਾਰੇ ਮੂੰਹ ਚੜ੍ਹਕੇ ਬੋਲ ਰਹੇ ਹਨ ਕਿ ਸਾਡੇ ਆਗੂ ਸਤਨਾਮ ਜਲਾਲਪੁਰ ਨੇ ਲੋਕਾਂ ਨਾਲ ਜੋ ਇਹ ਸੜਕ ਪੱਕੀ ਕਰਾਉਣ ਦਾ ਵਾਅਦਾ ਕੀਤਾ ਸੀ, ਉਸ ਨੂੰ ਅੱਜ ਪੂਰਾ ਕਰ ਦਿਖਾਇਆ ਹੈ ਅਤੇ ਇਹਨਾਂ ਦੀ ਕੋਸ਼ਿਸ਼ ਨਾਲ ਇਹ ਸੜਕ ਬਣ ਕੇ ਤਿਆਰ ਹੋ ਜਾਵੇਗੀ | ਇੱਥੇ ਇਹ ਵਰਨਣਯੋਗ ਹੈ ਕੇ ਇਸ ਸੜਕ ਦੇ ਬਣਨ ਨਾਲ ਇਲਾਕੇ ਦੇ ਲੱਗਪਗ 70-80 ਪਿੰਡਾਂ ਦੇ ਲੋਕਾਂ ਨੂੰ ਨੈਸ਼ਨਲ ਹਾਈਵੇ 'ਤੇ ਨਹੀਂ ਜਾਣਾ ਪਵੇਗਾ, ਜਿੱਥੇ ਕੇ ਹਮੇਸ਼ਾ ਹੀ ਹਾਦਸਿਆਂ ਦਾ ਡਰ ਬਣਿਆਂ ਰਹਿੰਦਾ ਹੈ | ਇਸ ਮੌਕੇ ਚੇਅਰਮੈਨ ਸਤਨਾਮ ਜਲਾਲਪੁਰ ਨੇ ਦੱਸਿਆ ਕਿ 4 ਕਿੱਲੋਮੀਟਰ ਲੰਮੀ ਸੜਕ ਮੰਡੀਕਰਨ ਬੋਰਡ ਦੇ ਸਹਿਯੋਗ ਨਾਲ 18 ਫੁੱਟ ਬਣਾਉਣ ਲਈ ਲਗਪਗ 4 ਕਰੋੜ ਰੁਪਏ ਦਾ ਖਰਚਾ ਆਵੇਗਾ ਅਤੇ ਲਗਪਗ ਇੱਕ ਹਫ਼ਤੇ ਵਿੱਚ ਮਿੱਟੀ ਪਾਉਣ ਦਾ ਕੰਮ ਮੁਕੰਮਲ ਹੋ ਜਾਵੇਗਾ | ਉਹਨਾਂ ਦੱਸਿਆ ਕਿ ਜਲਦੀ ਹੀ ਇਹ ਪੱਕੀ ਬਣਾ ਕੇ ਇਸ 'ਤੇ ਲੋਕਾਂ ਦੀ ਆਵਾਜਾਈ ਚਾਲੂ ਕਰਵਾ ਦਿੱਤੀ ਜਾਵੇਗੀ | ਇਸ ਮੌਕੇ ਕਾਂਗਰਸ ਪਾਰਟੀ ਦੇ ਬਲਾਕ ਚੇਅਰਮੈਨ ਨਾਨਕ ਸਿੰਘ ਜੰਡੀ, ਦੁਰਗੇਸ਼ ਜੰਡੀ, ਕਿਸਾਨ ਆਗੂ ਹਰਪਾਲ ਸਿੰਘ ਮੱਕੋਂਵਾਲ ਅਤੇ ਹਰਦੀਪ ਸਿੰਘ ਕਲਮ ਗਹੂੰਣ, ਗੁਰਦੀਪ ਸਿੰਘ ਕਟਾਰੀਆ ਅਤੇ ਕਿਸਾਨ ਆਗੂ ਅਤੇ ਇਲਾਕੇ ਦੇ ਲੋਕਾਂ ਨੇ ਚੇਅਰਮੈਨ ਸਤਨਾਮ ਜਲਾਲਪੁਰ ਨੂੰ ਮੁਬਾਰਕਬਾਦ ਦਿੰਦਿਆਂ ਉਨ੍ਹਾਂ 'ਤੇ ਅਹਿਮ ਭਰੋਸਾ ਪ੍ਰਗਟਾਇਆ ਹੈ |
Ad Position 22
No active advertisement
ਪਿਛਲੀ ਖ਼ਬਰ ਕਲੇਰਾਂ 'ਚ ਡਾ. ਅੰਬੇਡਕਰ ਦੇ ਜਨਮ ਦਿਨ ਨੂੰ ਸਮਰਪਿਤ ਸਮਾਗਮ ਹੋਇਆ ਅਗਲੀ ਖ਼ਬਰ ਕੰਗ ਵਲੋਂ ਸਰਹਾਲ ਕਾਜ਼ੀਆਂ ਵਿਖੇ ਵੱਖ-ਵੱਖ ਵਿਕਾਸ ਕਾਰਜਾਂ ਦਾ ਉਦਘਾਟਨ
Ad Position 24