26-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-04-2026

ਹਸਪਤਾਲ ਢਾਹਾਂ ਕਲੇਰਾਂ ਵਿਖੇ ਮੁਫ਼ਤ ਡਾਈਟੀਸ਼ੀਅਨ ਕੈਂਪ ਲਗਾਇਆ

Ad Position 21
No active advertisement
ਅਜੀਤ ਡੈਸਕ 28-04-2026
ਬੰਗਾ, 27 ਅਪ੍ਰੈਲ (ਧਰਮਵੀਰ ਪਾਲ)-ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਦੀ 42ਵੀਂ ਵਰ੍ਹੇਗੰਢ ਨੂੰ ਸਮਰਪਿਤ ਵਿਸ਼ੇਸ਼ ਮੁਫ਼ਤ ਡਾਈਟੀਸ਼ੀਅਨ ਕੈਂਪ (ਮੁਫ਼ਤ ਪੋਸ਼ਣ ਕੈਂਪ) ਹਸਪਤਾਲ ਦੇ ਡਾਈਟੀਸ਼ੀਅਨ ਵਿਭਾਗ ਵਿਚ ਸੀਨੀਅਰ ਡਾਈਟੀਸ਼ੀਅਨ ਡਾ. ਕਨਵ ਸ਼ਰਮਾ ਦੀ ਅਗਵਾਈ ਵਿਚ ਲਗਾਇਆ ਗਿਆ | ਇਸ ਮੌਕੇ ਡਾ. ਕਨਵ ਸ਼ਰਮਾ ਨੇ ਮਰੀਜ਼ਾਂ ਨੂੰ ਜਾਗਰੂਕ ਕਰਦਿਆਂ ਕਿਹਾ ਕਿ ਸਿਹਤਮੰਦ ਰਹਿਣ ਲਈ ਸਹੀ ਅਤੇ ਸੰਤੁਲਿਤ ਖੁਰਾਕ ਖਾਣੀ ਜ਼ਰੂਰੀ ਹੈ | ਉਹਨਾਂ ਕਿਹਾ ਕਿ ਅੱਜ ਦੀ ਲੋੜ ਇਹ ਹੈ ਕਿ ਅਸੀਂ ਆਪਣੇ ਰਵਾਇਤੀ ਖੁਰਾਕੀ ਪਦਾਰਥਾਂ ਨੂੰ ਰੋਜ਼ਾਨਾ ਜ਼ਿੰਦਗੀ ਵਿਚ ਸ਼ਾਮਿਲ ਕਰੀਏ ਤਾਂ ਜੋ ਸਰੀਰਕ ਤੇ ਮਾਨਸਿਕ ਤੌਰ 'ਤੇ ਸਿਹਤਮੰਦ ਰਹੀਏ | ਹਸਪਤਾਲ ਪ੍ਰਬੰਧਕ ਗੁਰੂ ਨਾਨਕ ਮਿਸ਼ਨ ਮੈਡੀਕਲ ਐਂਡ ਐਜ਼ੂਕੇਸ਼ਨਲ ਟਰੱਸਟ ਢਾਹਾਂ ਕਲੇਰਾਂ ਦੇ ਪ੍ਰਧਾਨ ਕੁਲਵਿੰਦਰ ਸਿੰਘ ਢਾਹਾਂ ਨੇ ਦੱਸਿਆ ਇਹ ਵਿਸ਼ੇਸ਼ ਮੁਫ਼ਤ ਡਾਈਟੀਸ਼ੀਅਨ ਕੈਂਪ ਵੱਖ-ਵੱਖ ਬਿਮਾਰੀਆਂ ਦੇ ਮਰੀਜ਼ਾਂ ਦੀ ਮਦਦ ਕਰਨ ਲਈ ਲਗਾਇਆ ਗਿਆ ਹੈ | ਸ. ਢਾਹਾਂ ਨੇ ਕਿਹਾ ਮੌਜੂਦਾ ਸਮੇਂ ਅੰਦਰ ਚੰਗੀ ਸਿਹਤ ਤੇ ਪੌਸ਼ਟਿਕ ਖ਼ੁਰਾਕ ਦਾ ਤਾਲਮੇਲ ਰੱਖ ਕੇ ਤੰਦਰੁਸਤ ਰਹਿਣ ਲਈ ਸਹੀ ਖੁਰਾਕ ਸਬੰਧੀ ਸਲਾਹ ਪ੍ਰਾਪਤ ਕਰਨ ਲਈ ਡਾਇਟੀਸ਼ੀਅਨ ਦੀ ਸਲਾਹ ਲੈਣੀ ਬਹੁਤ ਜ਼ਰੂਰੀ ਹੁੰਦੀ ਹੈ | ਜਿਸ ਨਾਲ ਲੋਕ ਆਪਣੀ ਖੁਰਾਕ ਲੈਣ ਬਾਰੇ ਜਾਗਰੂਕ ਹੋਣਗੇ ਅਤੇ ਤੰਦਰੁਸਤ ਰਹਿਣਗੇ | ਇਸ ਮੁਫਤ ਡਾਈਟੀਸ਼ੀਅਨ ਕੈਂਪ (ਮੁਫਤ ਪੋਸ਼ਣ ਕੈਂਪ) ਵਿਚ ਸ਼ੂਗਰ, ਬਲੱਡ ਪ੍ਰੈਸ਼ਰ, ਦਿਲ ਦੇ ਰੋਗਾਂ, ਗਰਭਵਤੀ ਔਰਤਾਂ, ਮਾਨਸਿਕ ਤਣਾਅ, ਮੋਟਾਪੇ ਦੇ ਸ਼ਿਕਾਰ ਤੇ ਹੋਰ ਸਰੀਰਕ ਬਿਮਾਰੀਆਂ ਦੇ 117 ਤੋਂ ਵੱਧ ਮਰੀਜ਼ਾਂ ਨੇ ਵਿਸ਼ੇਸ਼ ਜਾਂਚ ਬੀ. ਸੀ. ਏ. ਮਸ਼ੀਨ ਤੇ ਐੱਸ.ਐੱਮ. ਐੱਮ. ਟੈੱਸਟ ਤੋਂ ਇਲਾਵਾ ਬੀ.ਐੱਮ.ਆਰ. ਟੱੈਸਟ, ਬੀ.ਐੱਮ.ਆਈ. ਟੈੱਸਟ ਮੁਫ਼ਤ ਕਰਵਾਏ ਅਤੇ ਮੁਫ਼ਤ ਸਲਾਹ ਪ੍ਰਾਪਤ ਕਰਕੇ ਇਸ ਕੈਂਪ ਦਾ ਲਾਭ ਪ੍ਰਾਪਤ ਕੀਤਾ | ਇਸ ਮੌਕੇ ਡਾ. ਜਸਦੀਪ ਸਿੰਘ ਸੈਣੀ ਮੈਡੀਕਲ ਸੁਪਰਡੈਂਟ, ਡਾ. ਬਲਵਿੰਦਰ ਸਿੰਘ ਡਿਪਟੀ ਮੈਡੀਕਲ ਸੁਪਰਡੈਂਟ, ਦਵਿੰਦਰ ਕੌਰ ਨਰਸਿੰਗ ਸੁਪਰਡੈਂਟ, ਜੋਤੀ ਭਾਟੀਆ ਤੇ ਨਵਨੀਤ ਕੌਰ ਆਦਿ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਤਿੰਨ ਰੋਜ਼ਾ ਵਿਸ਼ਾਲ ਸੰਤ ਸਮਾਗਮ ਦੀਆਂ ਤਿਆਰੀਆਂ ਮੁਕੰਮਲ-ਸਵਾਮੀ ਚੇਤਨਾ ਨੰਦ ਭੂਰੀਵਾਲੇ ਅਗਲੀ ਖ਼ਬਰ ਸੜਕ ਦੇ ਕਿਨਾਰੇ ਪਿਆ ਖੱਡਾ ਬਣ ਸਕਦਾ ਹੈ ਹਾਦਸੇ ਦਾ ਕਾਰਨ
Ad Position 24