ਘੁੰਮਣਾਂ, 27 ਅਪ੍ਰੈਲ (ਮਹਿੰਦਰਪਾਲ ਸਿੰਘ)-ਸਮੇਂ-ਸਮੇਂ ਦੀਆਂ ਸਰਕਾਰਾਂ ਨੇ ਹਮੇਸ਼ਾ ਸਿੱਖਾਂ ਨਾਲ ਵਿਤਕਰਾ ਹੀ ਕੀਤਾ | ਸਭ ਤੋਂ ਵੱਧ ਦੇਸ਼ ਦੀ ਆਜ਼ਾਦੀ 'ਚ ਸਿੱਖ ਕੌਮ ਨੇ ਹਿੱਸਾ ਪਾਇਆ | ਇਹ ਵਿਚਾਰ ਦਲਜੀਤ ਸਿੰਘ ਘੁੰਮਣ ਨੇ ਪ੍ਰਗਟ ਕਰਦਿਆਂ ਕਹੇ | ਉਨ੍ਹਾਂ ਕਿਹਾ ਕਿ 1984 ਦੇ ਦੰਗਿਆਂ 'ਚ ਸਿੱਖਾਂ ਦਾ ਸ਼ਰੇਆਮ ਕਤਲ ਕੀਤਾ ਗਿਆ | ਉਨ੍ਹਾਂ ਦੇ ਕਾਤਲ ਅਜੇ ਤੱਕ ਬਾਹਰ ਫਿਰਦੇ ਹਨ, ਪਰ ਬੰਦੀ ਸਿੰਘਾਂ ਦੀਆਂ ਸਜਾਵਾਂ ਪੂਰੀਆਂ ਹੋ ਚੁੱਕੀਆਂ ਹਨ | ਸਰਕਾਰ ਵਲੋਂ ਜਾਣ ਬੁੱਝ ਕੇ ਵਿਤਕਰਾ ਕੀਤਾ ਜਾ ਰਿਹਾ ਹੈ | ਸਰਕਾਰ ਬੰਦੀ ਸਿੰਘਾਂ ਦੀ ਤੁਰੰਤ ਰਿਹਾਈ ਕਰੇ ਤਾਂ ਜੋ ਉਹ ਆਪਣੀ ਰਹਿੰਦੀ ਜਿੰਦਗੀ ਦਾ ਅਨੰਦ ਮਾਣ ਸਕਣ ਆਪਣੇ ਪਰਿਵਾਰ ਪ੍ਰਤੀ ਜਿੰਮੇਵਾਰੀ ਨਿਭਾ ਸਕਣ |