ਟੱਪਰੀਆਂ ਖੁਰਦ, 27 ਅਪ੍ਰੈਲ (ਬੂਥਗੜ੍ਹੀਆ)-ਕਸਬਾ ਪੋਜੇਵਾਲ ਦੇ ਨਜ਼ਦੀਕ ਪਿੰਡ ਬੂਥਗੜ੍ਹ ਵਿਖੇ ਭਗਤ ਹੰਸ ਰਾਜ ਸਮਾਧੀ ਵਾਲਿਆਂ ਦੀ ਬਰਸੀ ਭਗਤ ਰੋਸ਼ਨ ਲਾਲ ਨਿੱਕੂ ਤੇ ਸਮੂਹ ਸੰਗਤਾਂ ਦੇ ਸਹਿਯੋਗ ਦੇ ਸਦਕਾ ਮਨਾਈ ਗਈ | ਇਸ ਮੌਕੇ ਸਵੇਰੇ ਪੰਡਿਤ ਸ਼ੰਤੋਸ ਕੁਮਾਰ ਮਾਲੇਵਾਲ ਦੇ ਵੱਲੋਂ ਹਵਨ ਯੱਗ ਕਰਕੇ ਝੰਡੇ ਦੀ ਰਸਮ ਅਦਾ ਕੀਤੀ ਗਈ ਤੇ ਮੌਕੇ 'ਤੇ ਵੱਖ-ਵੱਖ ਧਾਰਮਿਕ ਸਥਾਨਾਂ 'ਤੇ ਭਗਤ ਵੀ ਵਿਸ਼ੇਸ਼ ਤੌਰ 'ਤੇ ਪਹੁੰਚੇ | ਇਸ ਮੌਕੇ ਕਾਲਾ ਗੁੱਜਰ ਬੂਥਗੜ੍ਹ, ਨਿੱਕਾ ਭਾਣੇਵਾਲੀਆ, ਰਾਮਪਾਲ ਟੋਰੋਵਾਲੀਆ ਭਜਨ ਮੰਡਲੀ ਦੇ ਵੱਲੋਂ ਸ਼ਬਦ-ਚੌਂਕੀ ਦੇ ਰਾਹੀਂ ਧਾਰਮਿਕ ਸ਼ਬਦਾਂ ਦੇ ਨਾਲ ਬਾਬਾ ਜੀ ਦੀ ਮਹਿਮਾ ਦਾ ਗੁਣਗਾਣ ਕੀਤਾ | ਇਸ ਮੌਕੇ ਪਹੁੰਚੇ ਹਲਕਾ ਬਲਾਚੌਰ ਯੂਥ ਆਗੂ ਮੈਂਬਰ ਜ਼ਿਲ੍ਹਾ ਪ੍ਰੀਸ਼ਦ ਕਰਨਵੀਰ ਕਟਾਰੀਆ, ਚੇਅਰਮੈਨ ਸਤਨਾਮ ਚੇਚੀ ਜਲਾਲਪੁਰ ਨੇ ਕਿਹਾ ਕਿ ਭਗਤ ਹੰਸ ਰਾਜ ਜੀ ਨੇ ਲੋਕਾਂ ਨੂੰ ਹਮੇਸ਼ਾ ਨਾਮ ਦੀ ਬਾਣੀ ਦੇ ਨਾਲ ਜੋੜਿਆ ਹੈ ਉਨ੍ਹਾਂ ਵਲੋਂ ਸਾਡੇ ਸਮਾਜ ਦੇ ਲਈ ਕੀਤੇ ਕਾਰਜਾਂ ਨੂੰ ਭੁਲਾਇਆ ਨਹੀ ਜਾ ਸਕਦਾ | ਇਸ ਮੌਕੇ ਭਗਤ ਗੁਰਚਰਨ ਦਾਸ ਪੰਡੋਰੀ, ਬਾਬਾ ਹਰਦੀਪ ਖੁਰਦਾ, ਬਾਬਾ ਅਮਰ ਨਾਥ ਤੋਂ ਇਲਾਵਾ ਸਾਬਕਾ ਵਿਧਾਇਕ ਚੌ. ਦਰਸ਼ਨ ਲਾਲ ਮੰਗੂਪੁਰ, ਚੇਅਰਮੈਨ ਯੁਵਕ ਸੇਵਾਵਾਂ ਬੋਰਡ ਚੌਧਰੀ ਸੰਜੀਵ ਚੇਚੀ, ਜ਼ਿਲ੍ਹਾ ਭਾਜਪਾ ਪ੍ਰਧਾਨ ਐਡਵੋਕੇਟ ਰਾਜਵਿੰਦਰ ਲੱਕੀ, ਭਾਜਪਾ ਆਗੂ ਸੰਦੀਪ ਸੋਨੂੰ ਭਾਟੀਆ ਆਦੋਆਣਾ, ਭਾਜਪਾ ਆਗੂ ਵਿਜੇ ਸੰਡਰੇਵਾਲ, ਸਮਾਜ ਸੇਵੀ ਦਲਜੀਤ ਬੈਂਸ ਖੁਰਦਾਂ, ਹੁਸਨ ਲਾਲ ਪ੍ਰਧਾਨ ਝੰਡੂਪੁਰ, ਹੁਸਨ ਲਾਲ ਬੂਥਗੜ੍ਹ, ਰਾਮ ਕਿ੍ਸ਼ਨ, ਸੁਭਾਸ਼ ਮਾਲੇਵਾਲ, ਦੇਵਰਾਜ ਝੰਡੂਪੁਰ, ਸੱਤਪਾਲ ਮੁੱਲਾਪੁਰ, ਰਘਵੀਰ ਕਟਾਰੀਆ, ਧਰਮ ਚੰਦ ਭੂੰਬਲਾ, ਰਾਮ ਸਰੂਪ ਭੂੰਬਲਾ, ਸੇਠੀ ਮਾਹੀਪੁਰ, ਠੇਕੇਦਾਰ ਇੰਦਰ ਸਿੰਘਪੁਰ, ਠੇਕੇਦਾਰ ਸ਼ਿੰਦਰਪਾਲ ਬਠਿੰਡਾ, ਰੋਸ਼ਨ ਲਾਲ ਥਾਣੇਦਾਰ, ਬਲਵਿੰਦਰ ਝੰਡੂਪੁਰ, ਟ੍ਰਾਂਸਪੋਟਰ ਅਮਰਜੀਤ ਪੋਜੇਵਾਲ ਆਦਿ ਹਾਜ਼ਰ ਸਨ | ਝੰਡੂਪੁਰ ਦੇ ਨੌਜਵਾਨਾਂ ਵਲੋਂ ਬਰਸੀ ਮੌਕੇ ਠੰਢੀ ਲੱਸੀ ਦੀ ਛਬੀਲ ਲਗਾਈ ਗਈ ਤੇ ਨੌਜਵਾਨਾਂ ਵਲੋਂ ਵੱਧ ਚੜ੍ਹ ਕੇ ਬਾਬਾ ਜੀ ਦੇ ਦਰਬਾਰ 'ਤੇ ਸੇਵਾ ਨਿਭਾਈ ਗਈ |