ਰੱਤੇਵਾਲ, 27 ਅਪ੍ਰੈਲ (ਅਸ਼ੋਕ ਕੁਮਾਰ ਲੀਲ)-ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵਲੋਂ ਹਲਕਾ ਬਲਾਚੌਰ ਦੇ ਨਵੇਂ ਹਲਕਾ ਇੰਚਾਰਜ ਵਜੋਂ ਸੰਦੀਪ ਚੌਧਰੀ ਹਨੀ ਟੌਂਸਾ ਨੂੰ ਨਿਯੁਕਤ ਕਰਨ ਤੋਂ ਬਾਅਦ ਪੂਰੇ ਹਲਕੇ ਵਿਚ ਖੁਸ਼ੀ ਦੀ ਲਹਿਰ ਦੌੜ ਪਈ ਹੈ | ਪਾਰਟੀ ਵਰਕਰਾਂ ਵੱਲੋਂ ਵੱਖ-ਵੱਖ ਪਿੰਡਾਂ ਵਿੱਚ ਉਹਨਾਂ ਦਾ ਗਰਮਜੋਸ਼ੀ ਨਾਲ ਸਵਾਗਤ ਕੀਤਾ ਜਾ ਰਿਹਾ ਹੈ | ਇਸੇ ਤਹਿਤ ਪਿੰਡ ਮਾਲੇਵਾਲ ਕੋਹਲੀ ਵਿਖੇ ਹਨੀ ਟੌਂਸਾ ਦਾ ਸ਼ਾਨਦਾਰ ਸਵਾਗਤ ਕੀਤਾ ਗਿਆ | ਇਹ ਸਵਾਗਤ ਸਮਾਗਮ ਉਹਨਾਂ ਦੇ ਕਰੀਬੀ ਰਿਸ਼ਤੇਦਾਰ ਸਵਰਗਵਾਸੀ ਡਾ. ਅਨਿਲ ਕੁਮਾਰ ਸਪੁੱਤਰ ਕੈਪਟਨ ਰੂਪ ਲਾਲ ਭੂੰਬਲਾ ਦੇ ਗ੍ਰਹਿ ਵਿਖੇ ਕਰਵਾਇਆ ਗਿਆ, ਜਿੱਥੇ ਪਿੰਡ ਵਾਸੀਆਂ ਅਤੇ ਅਕਾਲੀ ਵਰਕਰਾਂ ਨੇ ਵੱਡੀ ਗਿਣਤੀ ਵਿੱਚ ਪਹੁੰਚ ਕੇ ਆਪਣਾ ਸਮਰਥਨ ਦਿੱਤਾ | ਜ਼ਿਕਰਯੋਗ ਹੈ ਕਿ ਹਨੀ ਟੌਂਸਾ ਇੱਕ ਟਕਸਾਲੀ ਅਕਾਲੀ ਪਰਿਵਾਰ ਨਾਲ ਸੰਬੰਧਿਤ ਹਨ ਅਤੇ ਮਿਹਨਤੀ, ਇਮਾਨਦਾਰ ਅਤੇ ਪਾਰਟੀ ਪ੍ਰਤੀ ਸਮਰਪਿਤ ਨੌਜਵਾਨ ਆਗੂ ਵਜੋਂ ਜਾਣੇ ਜਾਂਦੇ ਹਨ | ਉਹਨਾਂ ਦਾ ਸਿਆਸੀ ਪਿਛੋਕੜ ਵੀ ਮਜ਼ਬੂਤ ਹੈ, ਉਨ੍ਹਾਂ ਦੇ ਨਾਨਾ ਸਾਬਕਾ ਵਿਧਾਇਕ ਚੌ. ਤੁਲਸੀ ਰਾਮ ਚੌਹਾਨ ਅਤੇ ਮਾਮਾ ਚੌਧਰੀ ਨੰਦ ਲਾਲ ਵੀ ਹਲਕਾ ਬਲਾਚੌਰ ਦੇ ਪ੍ਰਮੁੱਖ ਆਗੂ ਰਹੇ ਹਨ | ਇਸ ਮੌਕੇ 'ਤੇ ਕੈਪਟਨ ਰੂਪ ਲਾਲ, ਗੁਲਸ਼ਨ ਕੁਮਾਰ, ਅਸ਼ਵਨੀ ਕੁਮਾਰ, ਸ਼ੈਂਕੀ, ਅੰਕੁਸ਼, ਡਾ. ਪਰਮਜੀਤ ਕੋਹਲੀ, ਸੁਰਜੀਤ ਕੋਹਲੀ, ਮੋਹਨ ਲਾਲ ਕੋਹਲੀ, ਜੀਤਪਾਲ ਕੋਹਲੀ, ਪ੍ਰਧਾਨ ਧਰਮਪਾਲ, ਧਰਮ ਚੰਦ, ਲੰਬੜਦਾਰ ਕਪੂਰ ਚੰਦ, ਮੁਨੀਸ਼ ਕੋਹਲੀ, ਬਿੱਲਾ ਪੰਜਾਬ ਪੁਲਿਸ, ਪ੍ਰੀਤਪਾਲ ਕੋਹਲੀ, ਅਮਰਜੀਤ ਚੇਚੀ, ਦਰਸ਼ਨ ਲਾਲ ਚੇਚੀ, ਕੇਵਲ ਕਿਸਾਣਾ, ਰਾਜ ਕਸਾਣਾ ਸਮੇਤ ਵੱਡੀ ਗਿਣਤੀ ਵਿੱਚ ਪਿੰਡ ਵਾਸੀ ਮੌਜੂਦ ਰਹੇ | ਸਮਾਗਮ ਦੌਰਾਨ ਵਰਕਰਾਂ ਨੇ ਹਨੀ ਟੌਂਸਾ ਨੂੰ ਭਰੋਸਾ ਦਿਵਾਇਆ ਕਿ ਉਹ ਪਾਰਟੀ ਨੂੰ ਮਜ਼ਬੂਤ ਕਰਨ ਲਈ ਇੱਕਜੁੱਟ ਹੋ ਕੇ ਕੰਮ ਕਰਨਗੇ |