11-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-05-2026

ਡੈਰਿਕ ਇੰਟਰਨੈਸ਼ਨਲ ਸਕੂਲ ਬੰਗਾ 'ਚ ਮਜ਼ਦੂਰ ਦਿਵਸ ਮਨਾਇਆ

Ad Position 21
No active advertisement
ਅਜੀਤ ਡੈਸਕ 02-05-2026
ਬੰਗਾ, 1 ਮਈ (ਧਰਮਵੀਰ ਪਾਲ) - ਡੈਰਿਕ ਇੰਟਰਨੈਸ਼ਨਲ ਸਕੂਲ, ਬੰਗਾ ਵਿੱਚ ਮਜ਼ਦੂਰ ਦਿਵਸ ਬੜੇ ਉਤਸ਼ਾਹ ਅਤੇ ਸਤਿਕਾਰ ਨਾਲ ਮਨਾਇਆ ਗਿਆ | ਇਸ ਮੌਕੇ 'ਤੇ ਸਮਾਜ ਦੇ ਮਜ਼ਦੂਰ ਵਰਗ ਦੇ ਅਨਮੋਲ ਯੋਗਦਾਨ ਨੂੰ ਸਤਿਕਾਰ ਨਾਲ ਯਾਦ ਕੀਤਾ ਗਿਆ | ਪ੍ਰੋਗਰਾਮ ਵਿੱਚ ਵਿਦਿਆਰਥੀਆਂ ਅਤੇ ਅਧਿਆਪਕਾਂ ਨੇ ਵੱਡੀ ਗਿਣਤੀ ਵਿੱਚ ਭਾਗ ਲਿਆ | ਸ਼ੁਰੂਆਤ ਵਿੱਚ ਪਿ੍ੰਸੀਪਲ ਮੈਡਮ ਅਤੇ ਮੈਨੇਜਮੈਂਟ ਮੈਂਬਰਾਂ ਦਾ ਸਵਾਗਤ ਕੀਤਾ ਗਿਆ | ਇਸ ਤੋਂ ਬਾਅਦ ਜਮਾਤ 6ਵੀਂ ਦੇ ਵਿਦਿਆਰਥੀਆਂ ਵੱਲੋਂ ਸੁਆਗਤ ਗੀਤ ਪੇਸ਼ ਕੀਤਾ ਗਿਆ ਜਿਸ ਨੇ ਮਾਹੌਲ ਨੂੰ ਰਸਭਰਿਆ ਬਣਾ ਦਿੱਤਾ | ਮਜ਼ਦੂਰ ਦਿਵਸ ਦੇ ਮਹੱਤਵ 'ਤੇ ਰੋਸ਼ਨੀ ਪਾਉਂਦੇ ਹੋਏ ਜਮਾਤ 10ਵੀਂ ਦੀ ਵਿਦਿਆਰਥਣ ਜਸ਼ਨਪ੍ਰੀਤ ਰਾਣਾ ਨੇ ਪ੍ਰਭਾਵਸ਼ਾਲੀ ਭਾਸ਼ਣ ਪੇਸ਼ ਕੀਤਾ, ਜਿਸ ਵਿੱਚ ਉਨ੍ਹਾਂ ਨੇ ਮਿਹਨਤ ਦੀ ਇੱਜ਼ਤ ਅਤੇ ਹਰ ਕੰਮ ਦੇ ਸਤਿਕਾਰ ਕਰਨ ਲਈ ਆਖਿਆ | ਇਸ ਤੋਂ ਬਾਅਦ 5ਵੀਂ ਜਮਾਤ ਦੇ ਵਿਦਿਆਰਥੀਆਂ ਨੇ 'ਮਜ਼ਦੂਰ ਜ਼ਿੰਦਾਬਾਦ' ਗੀਤ ਪੇਸ਼ ਕਰਕੇ ਸਭ ਵਿੱਚ ਜੋਸ਼ ਭਰ ਦਿੱਤਾ | ਸਾਹਿਤਕ ਰੰਗ ਭਰਦੇ ਹੋਏ ਜਮਾਤ 8ਵੀਂ ਫਰੌਸਟ ਦੀ ਵਿਦਿਆਰਥਣ ਤਰੁਣਪ੍ਰੀਤ ਨੇ ਮਜ਼ਦੂਰਾਂ ਨੂੰ ਸਮਰਪਿਤ ਇੱਕ ਭਾਵਪੂਰਣ ਕਵਿਤਾ ਪੇਸ਼ ਕੀਤੀ | ਸਕੂਲ ਦੇ ਪਿ੍ੰਸੀਪਲ ਸ਼੍ਰੀਮਤੀ ਨੀਨਾ ਭਰਦਵਾਜ ਨੇ ਆਪਣਾ ਵਿਸ਼ੇਸ਼ ਸੰਦੇਸ਼ ਦਿੰਦੇ ਹੋਏ ਕਿਹਾ ਕਿ ਕੜੀ ਮਿਹਨਤ ਅਤੇ ਸਮਰਪਣ ਹੀ ਸਫਲਤਾ ਦੇ ਮੂਲ ਸਤੰਭ ਹਨ, ਅਤੇ ਹਰ ਵਿਅਕਤੀ ਆਪਣੇ ਕੰਮ ਤੋਂ ਬਿਨਾ ਵੀ ਸਤਿਕਾਰ ਦੇ ਯੋਗ ਹੈ | ਉਨ੍ਹਾਂ ਨੇ ਅੱਗੇ ਕਿਹਾ ਕਿ ਨਵੀਂ ਪੀੜ੍ਹੀ ਨੂੰ ਇਸ ਦਿਨ ਦੀ ਅਹਿਮੀਅਤ ਨੂੰ ਸਮਝਣਾ ਚਾਹੀਦਾ ਹੈ ਅਤੇ ਹਰ ਮਜ਼ਦੂਰ ਦੇ ਯੋਗਦਾਨ ਦੀ ਕਦਰ ਕਰਨੀ ਚਾਹੀਦੀ ਹੈ | ਉਨ੍ਹਾਂ ਨੇ ਕਿਹਾ ਕਿ ਲਗਾਤਾਰ ਮਿਹਨਤ ਅਤੇ ਨਿਰੰਤਰਤਾ ਹੀ ਸਫਲਤਾ ਦੀ ਸੱਚੀ ਕੁੰਜੀ ਹੈ |
Ad Position 22
No active advertisement
ਪਿਛਲੀ ਖ਼ਬਰ ਧਰਮਕੋਟ 'ਚ 'ਅੰਤਰਰਾਸ਼ਟਰੀ ਮਜ਼ਦੂਰ ਦਿਵਸ' ਮਨਾਇਆ ਅਗਲੀ ਖ਼ਬਰ ਮਜ਼ਦੂਰ ਦਿਹਾੜੇ 'ਤੇ ਕਾਨਫ਼ਰੰਸ ਅਤੇ ਮੁਜ਼ਾਹਰਾ
Ad Position 24