10-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-05-2026

ਮਜ਼ਦੂਰਾਂ ਦੀਆਂ ਕੁਰਬਾਨੀਆਂ ਦੇ ਖੂਨ ਨਾਲ ਸਿੰਜਿਆ ਹੈ ਮਈ ਦਿਵਸ ਦਾ ਇਤਿਹਾਸ- ਅਮਰੀਕ ਸਿੰਘ

Ad Position 21
No active advertisement
ਅਜੀਤ ਡੈਸਕ 02-05-2026
ਮਜਾਰੀ/ਸਾਹਿਬਾ, 1 ਮਈ (ਨਿਰਮਲਜੀਤ ਸਿੰਘ ਚਾਹਲ) - ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਲਿਮ. ਦੀ ਮੁਲਾਜ਼ਮ ਜਥੇਬੰਦੀ ਵਲੋਂ 66 ਕੇ. ਵੀ. ਗਰਿਡ ਕਰਾਵਰ ਵਿਖੇ ਮਜ਼ਦੂਰ ਦਿਵਸ 'ਤੇ ਸ਼ਿਕਾਗੋ ਦੇ ਸ਼ਹੀਦਾਂ ਨੂੰ ਯਾਦ ਕਰਦਿਆਂ ਮਈ ਦਿਵਸ 'ਤੇ ਝੰਡਾ ਚੜ੍ਹਾਉਣ ਦੀ ਰਸਮ ਕੀਤੀ ਗਈ | ਇਸ ਮੌਕੇ ਟੈਕਨੀਕਲ ਸਰਵਿਸਿਜ ਯੂਨੀਅਨ ਜਥੇਬੰਦੀ ਦੇ ਮੰਡਲ ਪ੍ਰਧਾਨ ਅਮਰੀਕ ਸਿੰਘ ਜੇ.ਈ ਅਤੇ ਪੈਨਸ਼ਨਰ ਯੂਨੀਅਨ ਮੰਡਲ ਤੇ ਵਾਈਸ ਪ੍ਰਧਾਨ ਜਗਦੀਸ਼ ਚੰਦਰ ਨੇ ਆਪਣੇ ਸੰਬੋਧਨ ਵਿੱਚ ਆਖਿਆ ਕਿ ਹੱਕ ਅਤੇ ਸੱਚ ਦੀ ਅਵਾਜ਼ ਨੂੰ ਬੁਲੰਦ ਕਰਦਿਆਂ ਮਜ਼ਦੂਰਾਂ ਦੀਆਂ ਕੁਰਬਾਨੀਆਂ ਦੇ ਖੂਨ ਨਾਲ ਸਿੰਜਿਆ ਇਸ ਦਿਵਸ ਦਾ ਇਤਿਹਾਸ ਹੈ | ਜਿਸ ਲਈ ਅੱਜ ਵੀ ਮਜਦੂਰ ਜਮਾਤ ਭਾਵੇ ਕਿ ਉਹ ਕਿਸੇ ਵੀ ਅਦਾਰੇ ਵਿੱਚ ਕੰਮ ਕਰਦੀ ਹੋਵੇ ਇੱਕ ਜੁੱਟ ਹੋ ਕੇ ਖੜ੍ਹਨ ਦੀ ਜਰੂਰਤ ਹੈ | ਉਨ੍ਹਾਂ ਆਖਿਆ ਕਿ ਭਾਵੇਂ ਮਜਦੂਰ ਦਿਵਸ ਮਜਦੂਰਾ ਦੇ ਹੱਕਾਂ ਦੀ ਅਵਾਜ਼ ਬੁਲੰਦ ਕਰਦਾ ਮਗਰ ਅੱਜ ਵੀ ਮਜ਼ਦੂਰਾਂ ਦੇ ਸ਼ੋਸ਼ਣ ਉਪਰ ਕਿਸੇ ਨਾਲ ਕਿਸੇ ਤਰੀਕੇ ਹਾਕਮ ਧਿਰਾਂ ਭਾਰੂ ਨਜ਼ਰ ਆ ਰਹੀਆਂ ਹਨ | ਇਸ ਸੰਘਰਸ਼ ਦੀ ਲਾਟ ਉਸ ਵੇਲੇ ਤੱਕ ਮੱਘਦੀ ਰੱਖਣ ਦੀ ਜਰੂਰਤ ਹੈ, ਜਦ ਤੱਕ ਮਜ਼ਦੂਰ ਜਮਾਤ ਆਪਣੇ ਹੱਕਾਂ ਦੀ ਪ੍ਰਾਪਤੀ ਕਰਕੇ ਅਰਾਮ ਦੀ ਰੋਟੀ ਅਤੇ ਸੁੱਖ ਚੈਨ ਦੀ ਨੀਂਦ ਨਹੀ ਸੌਣ ਲੱਗਦੇ | ਉਨ੍ਹਾਂ ਮੌਜੂਦਾ ਹਾਲਤਾਂ 'ਤੇ ਚਾਨਣਾ ਪਾਉਂਦਿਆਂ ਆਖਿਆ ਕਿ ਇਸ ਵਕਤ ਵੀ ਸਾਡੇ ਦੇਸ਼ ਅੰਦਰ ਮਜ਼ਦੂਰ ਜਮਾਤ ਦੀ ਹਾਲਤ ਬਦ ਤੋਂ ਬਦਤਰ ਬਣੀ ਹੋਈ ਹੈ, ਬੇਰੁਜ਼ਗਾਰੀ, ਲੁੱਟ ਖਸੁੱਟ ਅਤੇ ਗਰੀਬੀ ਅਸਮਾਨੀ ਛੂਹ ਰਹੀ ਹੈ | ਜਿੰਨੀ ਕੀ ਪਹਿਲੋ ਨਹੀ ਸੀ, ਹਰ ਇਕ ਖੇਤਰ ਵਿੱਚ ਲੱਖਾਂ ਦੀ ਗਿਣਤੀ ਵਿੱਚ ਠੇਕਾ ਮਜ਼ਦੂਰਾਂ, ਦਿਹਾੜੀਦਾਰਾਂ ਦਾ ਸ਼ਰੇਆਮ ਸ਼ੋਸਣ ਹੋ ਰਿਹਾ ਹੈ | ਪੱਕੀਆਂ ਨੌਕਰੀਆਂ ਦੇਣ ਦੀ ਬਜਾਏ ਠੇਕੇਦਾਰੀ ਸਿਸਟਮ ਲਾਗੂ ਕਰਕੇ ਕਾਮਿਆਂ ਦੇ ਹੱਕਾਂ ਉਪਰ ਡਾਕੇ ਮਾਰੇ ਜਾ ਰਹੇ ਹਨ, ਨੌਕਰੀ ਦੇ ਅੰਤ ਵਿੱਚ ਦਿੱਤੀ ਜਾਣ ਵਾਲੀ ਵਿਦਾਇਗੀ ਤਨਖਾਹ, ਪੈਨਸ਼ਨਰਾਂ ਦੇ ਹੱਕਾਂ ਨੂੰ ਖੋਹਿਆ ਜਾ ਰਿਹਾ ਹੈ, ਜਿਹੜੇ ਲੋਕ ਕੰਮ ਵੀ ਕਰ ਰਹੇ ਹਨ ਉਨ੍ਹਾਂ ਨੂੰ ਸਮੇਂ ਸਿਰ ਤਨਖਾਹਾਂ ਨਹੀਂ ਦਿੱਤੀਆਂ ਜਾ ਰਹੀਆਂ ਹਨ, ਮਜ਼ਦੂਰ ਵਰਗ ਨੂੰ ਆਪਣੀ ਕਿਰਤ ਕਮਾਈ ਦੀ ਤਨਖਾਹ ਪ੍ਰਾਪਤ ਕਰਨ ਲਈ ਅੱਜ ਵੀ ਦਰ-ਦਰ ਦੀਆਂ ਠੋਕਰਾਂ ਖਾਣ ਲਈ ਮਜ਼ਬੂਰ ਹੋਣਾ ਪੈ ਰਿਹਾ ਹੈ | ਉਨ੍ਹਾਂ ਠੇਕਾ ਮਜ਼ਦੂਰੀ ਪ੍ਰਥਾ ਦੇ ਖਾਤਮੇ ਲਈ, ਬਰਾਬਰ ਕੰਮ ਲਈ ਬਰਾਬਰ ਤਨਖਾਹ ਦਿੱਤੇ ਜਾਣ ਦੀ ਗੱਲ ਆਖੀ | ਇਸ ਮੌਕੇ ਮਹਿੰਦਰ ਲਾਲ ਸੁਰਿੰਦਰ ਸਿੰਘ, ਧਰਮਵੀਰ, ਰਾਮ ਪ੍ਰਸਾਦ, ਕਮਲਪ੍ਰੀਤ ਸਿੰਘ, ਬਲਜਿੰਦਰ ਸਿੰਘ, ਨਿਸ਼ਾਂਤ ਕੁਮਾਰ, ਹਰਜੀਤ ਰਾਮ, ਅੰਮਿ੍ਤਪਾਲ ਸਿੰਘ, ਸੰਜੀਵ ਕੁਮਾਰ, ਕਮਲਜੀਤ ਸਿੰਘ, ਵਿਜੇ ਕੁਮਾਰ ਤੇ ਹੋਰ ਵੀ ਜਥੇਬੰਦੀ ਦੀਆਂ ਪ੍ਰਮੁੱਖ ਸਖਸ਼ੀਅਤਾ ਮੌਜੂਦ ਸਨ |
ਰੈੱਡ ਕਰਾਸ ਨਵਾਂਸ਼ਹਿਰ ਵਿਖੇ ਅੰਤਰਰਾਸ਼ਟਰੀ ਮਜ਼ਦੂਰ ਦਿਵਸ ਮਨਾਇਆ
ਨਵਾਂਸ਼ਹਿਰ, 1 ਮਈ (ਦੀਦਾਰ ਸਿੰਘ ਸ਼ੇਤਰਾ, ਜਸਬੀਰ ਸਿੰਘ ਨੂਰਪੁਰ) - ਰੈੱਡ ਕਰਾਸ ਨਸ਼ਾ ਪੀੜਤਾਂ ਲਈ ਏਕੀਕਿ੍ਤ ਮੁੜ ਵਸੇਬਾ ਕੇਂਦਰ ਨਵਾਂਸ਼ਹਿਰ ਵਿਖੇ ਅੰਤਰਰਾਸ਼ਟਰੀ ਮਜ਼ਦੂਰ ਦਿਵਸ ਮਨਾਇਆ | ਜਿਸ ਦੀ ਪ੍ਰਧਾਨਗੀ ਪ੍ਰੋਜੈਕਟ ਡਾਇਰੈਕਟਰ ਚਮਨ ਸਿੰਘ ਨੇ ਕੀਤੀ | ਇਸ ਮੌਕੇ 'ਤੇ ਇਕੱਠ ਨੂੰ ਸੰਬੋਧਨ ਕਰਦਿਆਂ ਉਹਨਾਂ ਨੇ ਦੱਸਿਆ ਕਿ 01 ਮਈ 1886 ਵਿੱਚ ਸ਼ਿਕਾਗੋ (ਅਮਰੀਕਾ) ਵਿੱਚ ਮਜ਼ਦੂਰਾਂ ਵਲੋਂ ਅੰਦੋਲਨ ਸ਼ੁਰੂ ਹੋਇਆ | ਮਜ਼ਦੂਰਾਂ ਨੇ ਇਕੱਠੇ ਹੋ ਕੇ ਆਪਣੇ 'ਤੇ ਹੋ ਰਹੇ ਸ਼ੋਸ਼ਣ ਵਿਰੁੱਧ ਆਵਾਜ ਬੁਲੰਦ ਕੀਤੀ, ਜਿਸ ਵਿੱਚ ਸੱਤ ਮਜ਼ਦੂਰਾਂ ਦੀ ਪੁਲਿਸ ਫਾਇਰਿੰਗ ਕਾਰਨ ਮੌਤ ਹੋ ਗਈ ਸੀ | ਇਸ ਵਿੱਚ ਮਜ਼ਦੂਰਾਂ ਦੀ ਮੰਗ ਸੀ ਕਿ ਕੰਮ ਕਰਨ ਦੇ ਅੱਠ ਘੰਟੇ ਹੋਣ ਤੇ ਹਫਤੇ ਦੀ ਇੱਕ ਛੁੱਟੀ ਹੋਣੀ ਚਾਹੀਦੀ ਹੈ | ਦੁਨੀਆਂ ਭਰ ਦੇ ਮਜ਼ਦੂਰਾਂ ਨੇ ਸੰਗਠਨ ਬਣਾ ਕੇ ਸੰਘਰਸ਼ ਕੀਤੇ ਅਤੇ ਉਹਨਾਂ ਦੀ ਇਹ ਮੰਗ ਮੰਨੀ ਗਈ | ਇਸ ਲਈ ਉਹਨਾਂ ਦੇ ਸੰਘਰਸ਼ ਅਤੇ ਕੁਰਬਾਨੀਆਂ ਨੂੰ ਯਾਦ ਕਰਦੇ ਹੋਏ 1 ਮਈ 1886 ਤੋਂ “ਅੰਤਰਰਾਸ਼ਟਰੀ ਮਜ਼ਦੂਰ ਦਿਵਸ” ਮਨਾਇਆ ਜਾਦਾਂ ਹੈ | ਉਹਨਾਂ ਨੇ ਦੱਸਿਆ ਕਿ ਮਜਦੂਰ ਅੱਜ ਵੀ ਬਹੁਤ ਸਾਰੀਆਂ ਸਮੱਸਿਆਵਾਂ ਨਾਲ ਜੂਝ ਰਿਹਾ ਹੈ | ਭਾਰਤ ਵਿੱਚ ਮਜਦੂਰਾਂ ਦੀ ਹਾਲਤ ਬਹੁਤ ਹੀ ਤਰਸਯੋਗ ਹੈ, ਭਾਵੇਂ ਕੇਂਦਰ ਸਰਕਾਰ ਜਾਂ ਸੂਬਾ ਸਰਕਾਰਾਂ ਮਜਦੂਰਾਂ ਵਾਸਤੇ ਕਈਆਂ ਸਕੀਮਾਂ ਦਾ ਐਲਾਨ ਕਰਦੀਆਂ ਹਨ, ਪਰ ਜਮੀਨੀ ਹਕੀਕਤ ਬਿਲਕੁੱਲ ਵੱਖ ਹੁੰਦੀ ਹੈ | ਮਹਿੰਗਾਈ ਅਤੇ ਬੇਰੁਜਗਾਰੀ ਦੇ ਕਾਰਨ ਅੱਜ ਹਰ ਮਜ਼ਦੂਰ ਪਰਿਵਾਰ ਮੰਦਹਾਲੀ ਦਾ ਸਾਹਮਣਾ ਕਰ ਰਿਹਾ ਹੈ | ਉਨਾਂ ਨੇ ਕਿਹਾ ਕਿ ਮਜਦੂਰਾਂ ਦੇ ਜੀਵਨ ਪੱਧਰ ਨੂੰ ਉੱਚਾ ਚੁੱਕਣ ਲਈ ਸਰਕਾਰ ਨੂੰ ਲੋੜੀਦੇ ਕਦਮ ਚੁੱਕਣੇ ਚਾਹੀਦੇ ਹਨ | ਇਸ ਮੌਕੇ 'ਤੇ ਡਾ. ਹਰਬੰਸ ਸਿੰਘ( ਮੈਡੀਕਲ ਅਫਸਰ) ਨੇ ਕਿਹਾ ਕਿ ਅਸੀਂ ਸਰਕਾਰ ਤੋਂ ਇਹੀ ਮੰਗ ਕਰਦੇ ਹਾਂ ਕਿ ਮਜਦੂਰਾਂ ਦੇ ਜੀਵਨ ਪੱਧਰ ਨੂੰ ਉੱਚਾ ਚੁੱਕਣ ਲਈ ਪੁਖਤਾ ਪ੍ਰਬੰਧ ਕਰਨੇ ਚਾਹੀਦੇ ਹਨ |
Ad Position 22
No active advertisement
ਪਿਛਲੀ ਖ਼ਬਰ ਸਿੱਖ ਨੈਸ਼ਨਲ ਕਾਲਜ ਬੰਗਾ ਦੀ ਬੀ.ਏ ਜਮਾਤ ਦਾ ਹੋਇਆ ਯਾਦਗਾਰੀ ਵਿਦਾਇਗੀ ਸਮਾਗਮ ਅਗਲੀ ਖ਼ਬਰ ਜਾਅਲੀ ਦਸਤਾਵੇਜ਼ ਤਿਆਰ ਕਰ ਕੇ ਬਲੈਕਮੇਲ ਕਰਨ ਅਤੇ ਝੂਠੀ ਜਾਣਕਾਰੀ ਦੇਣ ਦੇ ਮਾਮਲੇ 'ਚ ਦੋ 'ਤੇ ਮਾਮਲਾ ਦਰਜ
Ad Position 24