10-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-05-2026

ਵਿਦਾਇਗੀ ਤੇ ਵਿਸ਼ੇਸ਼ - ਥਾਣੇਦਾਰ ਕੈਲਾਸ਼ ਚੰਦਰ

Ad Position 21
No active advertisement
ਅਜੀਤ ਡੈਸਕ 02-05-2026
ਸੜੋਆ - ਕੈਲਾਸ਼ ਚੰਦਰ ਦਾ ਜਨਮ 15 ਅਪ੍ਰੈਲ 1968 ਨੂੰ ਮਾਤਾ ਸੰਤੋ ਦੇਵੀ ਦੀ ਕੁੱਖੋਂ ਪਿਤਾ ਚੌਧਰੀ ਪਰਸ ਰਾਮ ਦੇ ਗ੍ਰਹਿ ਪਿੰਡ ਕਟਵਾਰਾ ਤਹਿਸੀਲ ਬਲਾਚੌਰ ਜ਼ਿਲ੍ਹਾ ਹੁਸ਼ਿਆਰਪੁਰ (ਹੁਣ ਸ਼ਹੀਦ ਭਗਤ ਸਿੰਘ ਨਗਰ) ਵਿਖੇ ਹੋਇਆ | ਇਨ੍ਹਾਂ ਨੇ ਦਸਵੀਂ ਜਮਾਤ ਦੀ ਪੜ੍ਹਾਈ ਸਰਕਾਰੀ ਹਾਈ ਸਕੂਲ ਪੋਜੇਵਾਲ ਤੋਂ ਕਰਨ ਉਪਰੰਤ ਆਪ 23 ਨਵੰਬਰ 1992 ਨੂੰ ਪੰਜਾਬ ਪੁਲਿਸ ਵਿੱਚ ਬਤੌਰ ਸਿਪਾਹੀ ਭਰਤੀ ਹੋ ਗਏ | ਭਰਤੀ ਹੋਣ ਉਪਰੰਤ ਇਨਾਂ ਨੇ ਪੁਲਿਸ ਸਟੇਸ਼ਨ ਗੜ੍ਹਸ਼ੰਕਰ, ਪੁਲਿਸ ਚੌਂਕੀ ਸਮੁੰਦੜਾ ਅਤੇ ਪੁਲਿਸ ਚੌਂਕੀ ਸੈਲਾ ਵਿਖੇ ਜਿਆਦਾਤਰ ਬਤੌਰ ਮੁਨਸ਼ੀ ਸੇਵਾਵਾਂ ਨਿਭਾਈਆਂ | ਇਨ੍ਹਾਂ ਦੀਆਂ ਸ਼ਾਨਦਾਰ ਸੇਵਾਵਾਂ ਨੂੰ ਦੇਖਦੇ ਹੋਏ ਵਿਭਾਗ ਵਲੋਂ ਇਨਾਂ ਨੂੰ 2016 ਵਿਚ ਬਤੌਰ ਮੁੱਖ ਸਿਪਾਹੀ ਦੀ ਤਰੱਕੀ ਅਤੇ 2021 ਵਿੱਚ ਬਤੌਰ ਅਸਿਸਟੈਂਟ ਸਬ ਇੰਸਪੈਕਟਰ ਵਜੋਂ ਤਰੱਕੀ ਦਿੱਤੀ ਗਈ | ਇਨ੍ਹਾਂ ਦੀ ਸ਼ਾਦੀ ਬੀਬੀ ਕਮਲੇਸ਼ ਕੌਰ ਵਾਸੀ ਪਿੰਡ ਥੋਪੀਆ ਨਾਲ ਹੋਈ | ਇਨ੍ਹਾਂ ਦੇ ਘਰ ਇੱਕ ਬੇਟੀ ਅਤੇ ਇਕ ਬੇਟੇ ਨੇ ਜਨਮ ਲਿਆ | ਇਨ੍ਹਾਂ ਦੀ ਬੇਟੀ ਬਤੌਰ ਅਧਿਆਪਕਾ ਸੇਵਾਵਾਂ ਨਿਭਾਉਂਦੀ ਹੋਈ ਆਪਣੇ ਸਹੁਰੇ ਪਰਿਵਾਰ ਅੰਦਰ ਰਹਿ ਰਹੀ ਹੈ ਅਤੇ ਇਕਲੌਤਾ ਬੇਟੀ ਗੜ੍ਹਸ਼ੰਕਰ ਵਿਖੇ ਸਾਂਝ ਕੇਂਦਰ ਚਲਾ ਕੇ ਆਮ ਲੋਕਾਂ ਨੂੰ ਮੁੱਢਲੀਆ ਸੇਵਾਵਾਂ ਪ੍ਰਦਾਨ ਕਰ ਰਿਹਾ ਹੈ | ਕੈਲਾਸ਼ ਚੰਦਰ ਪੁਲਿਸ ਵਿਭਾਗ ਵਿੱਚੋਂ ਕਰੀਬ 33 ਸਾਲ ਪੰਜ ਮਹੀਨੇ ਸ਼ਾਨਦਾਰ ਸੇਵਾਵਾਂ ਨਿਭਾਅ ਕੇ ਸੇਵਾ ਮੁਕਤ ਹੋ ਰਹੇ ਹਨ | ਪਰਿਵਾਰ ਵਲੋਂ ਕੈਲਾਸ਼ ਚੰਦਰ ਦੇ ਸੇਵਾਮੁਕਤ ਹੋਣ ਦੀ ਖੁਸ਼ੀ 'ਚ ਤਿੰਨ ਮਈ ਨੂੰ ਜੋਤ ਰਿਜ਼ੋਰਟ ਵਿਖੇ ਸ਼ਾਨਦਾਰ ਸਮਾਗਮ ਕਰਵਾਇਆ ਜਾ ਰਿਹਾ ਹੈ ਅਤੇ ਚਾਰ ਮਈ ਨੂੰ ਵਾਹਿਗੁਰੂ ਦਾ ਸ਼ੁਕਰਾਨਾ ਕਰਨ ਲਈ ਗੁਰਦੁਆਰਾ ਬਾਬਾ ਗੁਰਦਿੱਤਾ ਜੀ ਪਿੰਡ ਕਟਵਾਰਾ ਵਿਖੇ ਸੁਖਮਨੀ ਸਾਹਿਬ ਜੀ ਦੇ ਪਾਠ ਦੇ ਭੋਗ ਉਪਰੰਤ ਗੁਰੂ ਦਾ ਲੰਗਰ ਅਤੁੱਟ ਵਰਤਿਆ ਜਾ ਰਿਹਾ ਹੈ |
- ਬਲਵਿੰਦਰ ਨਾਨੋਵਾਲੀਆ
Ad Position 22
No active advertisement
ਪਿਛਲੀ ਖ਼ਬਰ ਮੁਫ਼ਤ ਕਾਨੂੰਨੀ ਸੇਵਾਵਾਂ ਅਥਾਰਟੀ ਵਲੋਂ ਮਈ ਦਿਵਸ ਮੌਕੇ ਕਰਵਾਇਆ ਜਾਗਰੂਕਤਾ ਸੈਮੀਨਾਰ ਅਗਲੀ ਖ਼ਬਰ ਅਮਰੀਕਨ ਸਾਮਰਾਜ ਵਲੋਂ ਈਰਾਨ 'ਤੇ ਕੀਤੇ ਜੰਗੀ ਹਮਲੇ ਕਾਰਨ ਪੂਰੀ ਦੁਨੀਆ 'ਚ ਹਾਹਾਕਾਰ : ਕਰਨ ਸਿੰਘ ਰਾਣਾ
Ad Position 24