ਔੜ/ਝਿੰਗੜਾਂ, 2 ਮਈ (ਕੁਲਦੀਪ ਸਿੰਘ ਝਿੰਗੜ)-ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ (ਰਜਿ. 295) ਪੰਜਾਬ ਬਲਾਕ ਇਕਾਈ ਮੁਕੰਦਪੁਰ ਦੀ ਮਹੀਨਾਵਾਰ ਮੀਟਿੰਗ ਸ਼ਨੀ ਦੇਵ ਮੰਦਰ ਪਿੰਡ ਝਿੰਗੜਾਂ ਵਿਖੇ ਪ੍ਰਸ਼ੋਤਮ ਲਾਲ ਪੋਸਵਾਲ ਤੇ ਜਨਰਲ ਸਕੱਤਰ ਦੇਸ ਰਾਜ ਰਸੂਲਪੁਰ ਦੀ ਪ੍ਰਧਾਨਗੀ ਹੇਠ ਹੋਈ | ਮੀਟਿੰਗ 'ਚ ਵਿਸ਼ੇਸ਼ ਇਕੱਤਰਤਾ 'ਚ ਜਿੱਥੇ ਜਥੇਬੰਦਕ ਮੁੱਦਿਆਂ 'ਤੇ ਵਿਚਾਰ ਚਰਚਾ ਕੀਤੀ ਗਈ, ਉੱਥੇ ਹੀ ਕੌਮਾਂਤਰੀ ਮਜ਼ਦੂਰ ਦਿਵਸ ਦੇ ਸ਼ਹੀਦਾਂ ਨੂੰ ਸਮੂਹ ਜਥੇਬੰਦੀ ਵਲੋਂ ਦੋ ਮਿੰਟ ਦਾ ਮੌਨ ਧਾਰ ਕੇ ਨਿੱਘੀ ਸ਼ਰਧਾਂਜਲੀ ਭੇਟ ਕਰਦਿਆਂ ਉਨ੍ਹਾਂ ਦੇ ਸੰਘਰਸ਼ ਨੂੰ ਯਾਦ ਕੀਤਾ | ਮੀਟਿੰਗ 'ਚ ਜ਼ਿਲ੍ਹਾ ਕਮੇਟੀ ਦੇ ਸੀਨੀਅਰ ਆਗੂ ਦਿਲਦਾਰ ਸਿੰਘ ਚਾਹਲ ਤੇ ਤਜਿੰਦਰ ਸਿੰਘ ਜੋਤ ਵਿਸ਼ੇਸ਼ ਤੌਰ 'ਤੇ ਸ਼ਾਮਿਲ ਹੋਏ | ਤਜਿੰਦਰ ਸਿੰਘ ਜੋਤ ਨੇ ਇਕੱਤਰ ਸਾਥੀਆਂ ਨੂੰ 1 ਮਈ ਦੇ ਇਤਿਹਾਸਕ ਪਿਛੋਕੜ ਬਾਰੇ ਚਾਨਣਾ ਪਾਇਆ | ਪ੍ਰਧਾਨ ਪ੍ਰਸ਼ੋਤਮ ਲਾਲ ਨੇ ਦੱਸਿਆ ਕਿ ਸਾਥੀਆਂ ਦੇ ਚਾਹ ਪਾਣੀ ਦਾ ਪ੍ਰਬੰਧ ਜਥੇਬੰਦੀ ਦੇ ਸਾਥੀ ਸੰਤੋਖ ਸਿੰਘ ਬੀਟਾ ਵਲੋਂ ਕੀਤਾ | ਜਨਰਲ ਸਕੱਤਰ ਦੇਸ ਰਾਜ ਰਸੂਲਪੁਰ ਨੇ ਮੀਟਿੰਗ 'ਚ ਵਿਸ਼ੇਸ਼ ਤੌਰ 'ਤੇ ਪੁੱਜੇ ਜ਼ਿਲ੍ਹਾ ਕਮੇਟੀ ਦੇ ਸੀਨੀਅਰ ਆਗੂ ਦਿਲਦਾਰ ਸਿੰਘ ਚਾਹਲ ਤੇ ਤਜਿੰਦਰ ਸਿੰਘ ਜੋਤ ਅਤੇ ਬਲਾਕ ਦੇ ਸਾਰੇ ਸਾਥੀਆਂ ਦਾ ਧੰਨਵਾਦ ਕੀਤਾ | ਅੰਤ 'ਚ ਕਮੇਟੀ ਦੇ ਸਮੂਹ ਅਹੁਦੇਦਾਰਾਂ ਤੇ ਮੈਂਬਰਾਂ ਵਲੋਂ ਵਿਸ਼ੇਸ਼ ਤੌਰ 'ਤੇ ਪੁੱਜੀਆਂ ਸ਼ਖ਼ਸੀਅਤਾਂ ਨੂੰ ਸਨਮਾਨਿਤ ਕੀਤਾ | ਇਸ ਮੌਕੇ ਪੰਡਿਤ ਵੀ. ਕੇ, ਜੌਹਲ ਬੰਗਾ, ਜਗਦੀਸ਼ ਕਾਹਮਾ, ਅੰਮਿ੍ਤ ਲਾਲ, ਹਰਬਿਲਾਸ ਖਮਾਚੋਂ, ਗੁਦਾਵਰ ਰਾਮ, ਜੀਵਨ ਕੁਮਾਰ ਬੱਲੋਵਾਲ, ਸਾਹਿਲ ਖਾਨਖਾਨਾ, ਹਰਦੀਪ ਸਿੰਘ, ਪਰਮਿੰਦਰ ਸਿੰਘ ਰਾਏ, ਕਿ੍ਸ਼ਨ ਕੁਮਾਰ, ਨਰਿੰਦਰ ਸਿੰਘ ਮਹਿਰਮਪੁਰ, ਭੁਪਿੰਦਰ ਸਿੰਘ, ਅਵਤਾਰ ਚੰਦ ਖਮਾਚੋਂ, ਅਸ਼ੋਕ ਕੁਮਾਰ ਗਹਿਲ ਮਜਾਰੀ, ਰਾਜਿੰਦਰ ਰਹਿਪਾ, ਗੁਰਜੰਟ ਸਿੰਘ, ਅਮਰਦੀਪ ਕਪਿਲ, ਅਨੀਤਾ ਰਾਣੀ, ਪੰਡਿਤ ਛੱਜੂ ਰਾਮ, ਦਵਿੰਦਰ ਸਿੰਘ ਸਮੇਤ ਭਾਰੀ ਗਿਣਤੀ ਵਿਚ ਮੈਂਬਰ ਹਾਜ਼ਰ ਸਨ |