10-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-05-2026

ਟੈਕਨੀਕਲ ਸਰਵਿਸਿਜ਼ ਯੂਨੀਅਨ ਤੇ ਇੰਪਲਾਈਜ਼ ਫੈਡਰੇਸ਼ਨ ਨੇ ਅੰਤਰਰਾਸ਼ਟਰੀ ਮਜ਼ਦੂਰ ਦਿਵਸ ਮਨਾਇਆ

Ad Position 21
repet_subhas-goyals [Copy P29]
ਅਜੀਤ ਡੈਸਕ 03-05-2026
ਬਲਾਚੌਰ, 2 ਮਈ (ਦੀਦਾਰ ਸਿੰਘ ਬਲਾਚੌਰੀਆ)-ਅੰਤਰਰਾਸ਼ਟਰੀ ਮਜ਼ਦੂਰ ਦਿਵਸ ਮੌਕੇ ਬਿਜਲੀ ਦਫ਼ਤਰ ਬਲਾਚੌਰ ਦੇ ਮੁੱਖ ਗੇਟ 'ਤੇ ਟੈਕਨੀਕਲ ਸਰਵਿਸਿਜ਼ ਯੂਨੀਅਨ ਤੇ ਇੰਪਲਾਈਜ਼ ਫੈਡਰੇਸ਼ਨ ਵਲੋਂ ਜਥੇਬੰਦੀਆਂ ਦੇ ਝੰਡੇ ਚੜ੍ਹਾ ਕੇ ਸ਼ਿਕਾਗੋ ਦੇ ਮਹਾਨ ਸ਼ਹੀਦਾਂ ਨੂੰ ਲਾਲ ਸਲਾਮ ਕੀਤਾ ਤੇ ਹੱਕ ਪ੍ਰਾਪਤੀ ਲਈ ਏਕਤਾ ਨਾਲ ਸੰਘਰਸ਼ ਹੋਰ ਤਿੱਖਾ ਕਰਨ ਦਾ ਅਹਿਦ ਕੀਤਾ | ਇਸ ਮੌਕੇ ਇੰਪਲਾਈਜ਼ ਫੈਡਰੇਸ਼ਨ ਵਲੋਂ ਸਬ ਡਵੀਜ਼ਨ ਨੰਬਰ ਇਕ ਦੇ ਪ੍ਰਧਾਨ ਸਰਬਜੀਤ ਸਿੰਘ ਸੈਣੀ, ਸਬ ਡਵੀਜ਼ਨ ਨੰਬਰ ਦੋ ਦੇ ਪ੍ਰਧਾਨ ਵਿਨੋਦ ਕੁਮਾਰ ਟਕਾਰਲਾ, ਖਜ਼ਾਨਚੀ ਰੇਸ਼ਮ ਸਿੰਘ, ਸਕੱਤਰ ਪਵਨ ਕੁਮਾਰ, ਵਿਪਨ ਜਾਡਲੀ, ਨਰਿੰਦਰ ਸਿੰਘ ਕੌਲਗੜ੍ਹ, ਮੁਕੇਸ਼ ਕੁਮਾਰ, ਜੇ. ਈ. ਕੁਲਦੀਪ ਕੁਮਾਰ, ਅਰੁਣ ਕੁਮਾਰ, ਰਾਹੁਲ ਭੁੱਟਾ, ਗੁਰਦਿੱਤ ਸਿੰਘ, ਜਸਵਿੰਦਰ ਬੰਗੜ, ਪੈਨਸ਼ਨਰ ਆਗੂ ਮੋਹਨ ਸਿੰਘ, ਅਮਰੀਕ ਸਿੰਘ ਜਾਡਲੀ, ਇੰ. ਬਲਜੀਤ ਰਾਮ ਅਣਜਾਣ ਤੇ ਹੋਰ ਸ਼ਾਮਿਲ ਸਨ ਜਦਕਿ ਟੈਕਨੀਕਲ ਸਰਵਿਸਿਜ਼ ਯੂਨੀਅਨ ਦੇ ਮੰਡਲ ਪ੍ਰਧਾਨ ਸਾਥੀ ਅਮਰੀਕ ਸਿੰਘ, ਸਬ ਡਵੀਜ਼ਨ ਬਲਾਚੌਰ ਨੰਬਰ ਇਕ ਦੇ ਪ੍ਰਧਾਨ ਕਰਨੈਲ ਸਿੰਘ, ਨੰਬਰ ਦੋ ਦੇ ਪ੍ਰਧਾਨ ਮੱਖਣ ਸਿੰਘ, ਜੇ. ਈ. ਜਸਵਿੰਦਰ ਪਾਲ, ਜੇ. ਈ. ਸੋਢੀ ਸਿੰਘ, ਜੇ. ਈ. ਸੁਰਿੰਦਰ ਲਾਲ, ਲਾਈਨ ਮੈਨ ਧਰਮਵੀਰ, ਬਲਵਿੰਦਰ ਸਿੰਘ ਨਾਗਰਾ, ਪੈਨਸ਼ਨਰਜ਼ ਆਗੂ ਜਗਦੀਸ਼ ਚੰਦਰ, ਸੁਰਿੰਦਰ ਸਿੰਘ ਆਕਲਿਆਣਾ, ਜਗਮੋਹਨ ਸਿੰਘ ਆਈ. ਏ. ਤੇ ਹੋਰ ਹਾਜ਼ਰ ਹੋਏ | ਇਸ ਮੌਕੇ ਆਗੂਆਂ ਵਲੋਂ ਸ਼ਿਕਾਗੋ ਦੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕਰਦਿਆਂ ਇਕਜੁੱਟ, ਤੇ ਇਕ ਸੁਰ ਹੋ ਕੇ ਪ੍ਰਾਪਤੀ ਤੱਕ ਸੰਘਰਸ਼ ਜਾਰੀ ਰੱਖਣ ਦਾ ਅਹਿਦ ਕੀਤਾ | ਪ੍ਰਧਾਨ ਸਰਬਜੀਤ ਸਿੰਘ ਸੈਣੀ, ਪ੍ਰਧਾਨ ਵਿਨੋਦ ਕੁਮਾਰ ਟਕਾਰਲਾ, ਮੰਡਲ ਪ੍ਰਧਾਨ ਅਮਰੀਕ ਸਿੰਘ, ਟੀ. ਐਸ. ਯੂ. ਦੇ ਪ੍ਰਧਾਨ ਕਰਨੈਲ ਸਿੰਘ ਤੇ ਮੱਖਣ ਸਿੰਘ ਨੇ ਸ਼ਿਕਾਗੋ ਵਿਖੇ ਕੀਤੇ ਇਤਿਹਾਸਕ ਸੰਘਰਸ਼ ਸੰਬੰਧੀ ਰੌਸ਼ਨੀ ਪਾਈ |
Ad Position 22
No active advertisement
ਪਿਛਲੀ ਖ਼ਬਰ ਖੈਰ ਚੋਰੀ ਦਾ ਸਿਲਸਿਲਾ ਲਗਾਤਾਰ ਜਾਰੀ, ਜੰਗਲਾਤ ਵਿਭਾਗ ਸੁੱਤਾ ਪਿਆ ਕੁੰਭਕਰਨੀ ਨੀਂਦ ਅਗਲੀ ਖ਼ਬਰ ਬੱਲੋਵਾਲ ਸੌਂਖੜੀ ਦੇ ਖੇਤੀਬਾੜੀ ਕਾਲਜ ਵਿਖੇ ਯੂਥ ਲੀਡਰਸ਼ਿਪ ਸਿਖ਼ਲਾਈ ਵਰਕਸ਼ਾਪ ਲਗਾਈ
Ad Position 24